Copyright © 2019 - ਪੰਜਾਬੀ ਹੇਰਿਟੇਜ
ਦੁਨੀਆ ਦੇ ਸਭ ਤੋਂ ਵੱਡੇ ਹਵਾਈ ਜਹਾਜ਼ ਨੇ ਭਰੀ ਪਹਿਲੀ ਉਡਾਣ

ਦੁਨੀਆ ਦੇ ਸਭ ਤੋਂ ਵੱਡੇ ਹਵਾਈ ਜਹਾਜ਼ ਨੇ ਭਰੀ ਪਹਿਲੀ ਉਡਾਣ

ਦੁਨੀਆ ਦੇ ਸਭ ਤੋਂ ਵੱਡੇ ਹਵਾਈ ਜਹਾਜ਼ ਨੇ ਕੈਲਫੋਰਨੀਆ ‘ਚ ਪ੍ਰੀਖਣ ਲਈ ਪਹਿਲੀ ਵਾਰ ਉਡਾਣ ਭਰੀ ਹੈ। ਇਸ ‘ਚ 6 ਬੋਇੰਗ 747 ਇੰਜਣ ਲੱਗੇ ਹੋਏ ਹਨ। ਇਸ ਹਵਾਈ ਜਹਾਜ਼ ਦੀ ਖੂਬੀ ਇਹ ਹੈ ਕਿ ਇਸ ਰਾਹੀਂ 35 ਹਜ਼ਾਰ ਫੁੱਟ ਦੀ ਉਚਾਈ ਤੋਂ ਰਾਕੇਟ ਲਾਂਚ ਕੀਤੇ ਜਾ ਸਕਦੇ ਹਨ।

ਮੋਜਾਵੇ ਰੇਗਿਸਤਾਨ ‘ਤੇ ਭਰੀ ਉਡਾਣ
ਇਸ ਹਵਾਈ ਜਹਾਜ਼ ਨੇ ਆਪਣੀ ਪਹਿਲੀ ਉਡਾਣ ਮੋਜਾਵੇ ਦੇ ਰੇਗਿਸਤਾਨ ‘ਤੇ ਭਰੀ। ਇਸ ਹਵਾਈ ਜਹਾਜ਼ ਦੀ ਵਰਤੋਂ ਪੁਲਾੜ ‘ਚ ਰਾਕੇਟ ਲਿਜਾਣ ਅਤੇ ਉਨ੍ਹਾਂ ਨੂੰ ਉਥੇ ਛੱਡਣ ਲਈ ਕੀਤੀ ਗਈ ਹੈ। ਅਸਲ ‘ਚ ਇਹ ਰਾਕੇਟ ਉਪ ਗ੍ਰਹਿਆਂ ਨੂੰ ਪੁਲਾੜ ‘ਚ ਉਨ੍ਹਾਂ ਦੇ ਗ੍ਰਹਿ ਪੰਧ ਤੱਕ ਪਹੁੰਚਾਉਣ ‘ਚ ਮਦਦ ਕਰਦਾ ਹੈ। ਮੌਜੂਦਾ ਸਮੇਂ ‘ਚ ਟੇਕ ਆਫ ਰਾਕੇਟ ਦੀ ਮਦਦ ਨਾਲ ਉਪ ਗ੍ਰਹਿਆਂ ਨੂੰ ਉਨ੍ਹਾਂ ਦੇ ਗ੍ਰਹਿ ਪੰਧ ‘ਚ ਭੇਜਿਆ ਜਾਂਦਾ ਹੈ। ਇਸ ਦੇ ਮੁਕਾਬਲੇ ਇਸ ਹਵਾਈ ਜਹਾਜ਼ ਰਾਹੀਂ ਉਪ ਗ੍ਰਹਿਆਂ ਨੂੰ ਗ੍ਰਹਿ ਪੰਧ ਤੱਕ ਪਹੁੰਚਾਉਣ ਲਈ ਇਹ ਵਧੀਆਂ ਬਦਲ ਸਾਬਿਤ ਹੋਵੇਗਾ।
ਸਕੇਲਡ ਕੰਪੋਜ਼ਿਟਸ ਨਾਮੀ ਕੰਪਨੀ ਨੇ ਬਣਾਇਆ ਹੈ ਇਸ ਨੂੰ
ਉਕਤ ਹਵਾਈ ਜਹਾਜ਼ ਨੂੰ ਸਕੇਲਡ ਕੰਪੋਜ਼ਿਟਸ ਨਾਂ ਦੀ ਇਕ ਇੰਜੀਨੀਅਰਿੰਗ ਕੰਪਨੀ ਨੇ ਬਣਾਇਆ ਹੈ। ਇਹ ਹਵਾਈ ਜਹਾਜ਼ ਇੰਨਾ ਵੱਡਾ ਹੈ ਕਿ ਇਸ ਦੇ ਇਕ ਪਰ ਦਾ ਫੈਲਾਅ ਇਕ ਫੁੱਟਬਾਲ ਦੇ ਮੈਦਾਨ ਤੋਂ ਵੀ ਵੱਡਾ ਹੈ।
ਢਾਈ ਘੰਟੇ ਉਡਾਣ ਭਰੀ
ਇਹ ਹਵਾਈ ਜਹਾਜ਼ ਹਵਾ ‘ਚ ਲਗਭਗ ਢਾਈ ਘੰਟੇ ਰਿਹਾ। ਇਸ ਨੇ ਵੱਧ ਤੋਂ ਵੱਧ 304 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਡਾਣ ਭਰੀ।