ਸਕਾਮਿਸ਼ ਵਿਖੇ ਸਜਾਇਆ ਗਿਆ 15ਵਾਂ ਮਹਾਨ ਨਗਰ ਕੀਰਤਨ

ਸਕਾਮਿਸ਼ ਵਿਖੇ ਸਜਾਇਆ ਗਿਆ 15ਵਾਂ ਮਹਾਨ ਨਗਰ ਕੀਰਤਨ

ਸਰੀ: ਸਕਾਮਿਸ਼ ਦੇ ਗੁਦੁਆਰਾ ਬਾਬਾ ਨਾਨਕ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ ‘ਤੇ ਨਗਰ ਕੀਰਤਨ ਸਜਾਇਆ ਗਿਆ। ਸ਼ਹੀਦੀ ਪੁਰਬ ਸਬੰਧੀ ਸੰਗਤਾਂ ਵਲੋਂ ਸ਼੍ਰੀ ਅਖੰਡਪਾਠ ਸਾਹਿਬ 16 ਜੂਨ ਨੂੰ ਦਿਨ ਵੀਰਵਾਰ ਨੂੰ ਅਰੰਭ ਗਏ ਸਨ ਜਿਨ੍ਹਾਂ ਦੇ ਭੋਗ 18 ਜੂਨ ਦਿਨ ਸ਼ਨਿੱਚਰਵਾਰ ਨੂੰ ਸਵੇਰੇ 9 ਵਜੇ ਪਾਏ ਗਏ ਅਤੇ ਇਸ ਉਪਰੰਤ 15ਵਾਂ ਸਲਾਨਾ ਨਗਰ ਕੀਰਤਨ ਪੰਜ ਪਿਆਰੇ, ਪੰਜ ਨਿਸ਼ਾਨਚੀ ਅਗਵਾਈ ‘ਚ ਸਜਾਇਆ ਗਿਆ। ਸੁਕਾਮਿਸ਼ ਸਿੱਖ ਸੁਸਾਇਟੀ ਦੇ ਪ੍ਰਧਾਨ ਮੱਖਣ ਸਿੰਘ ਸੰਘੇੜਾ ਨੇ ਸੰਗਤਾਂ ਨੂੰ ਗੁਰੂ ਘਰ ਵਿਖੇ ਸਜਾਏ ਜਾ ਰਹੇ ਇਸ ਨਗਰ ਕੀਰਤਨ ‘ਚ ਸ਼ਾਮਲ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਵੱਖ ਵੱਖ ਸੰਸਥਾ ਵਲੋਂ ਇਸ ਮੌਕੇ ਦਰਸ਼ਨ ਕਰਨ ਆਈਆਂ ਸੰਗਤਾਂ ਲਈ ਲਗਾਏ ਸਟਾਲ ਅਤੇ ਲੰਗਰਾਂ ਲਈ ਵੀ ਉਨ੍ਹਾਂ ਧੰਨਵਾਦ ਕੀਤਾ।