Copyright & copy; 2019 ਪੰਜਾਬ ਟਾਈਮਜ਼, All Right Reserved
ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲਿਆਂ ਦਾ ਅਕਾਲ ਚਲਾਣਾ

ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲਿਆਂ ਦਾ ਅਕਾਲ ਚਲਾਣਾ

ਜਲੰਧਰ, ਸ੍ਰੀ ਦਰਬਾਰ ਸਾਹਿਬ ਅੰਮਿ?ਤਸਰ ਦੇ ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲੇ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ। ਉਹ ਜਲੰਧਰ ਦੇ ਆਦਰਸ਼ ਨਗਰ ਇਲਾਕੇ ਦੇ ਰਹਿਣ ਵਾਲੇ ਸਨ। ਉਨ੍ਹਾਂ ਨੂੰ 14 ਸਤੰਬਰ ਦੀ ਸ਼ਾਮ ਨੂੰ ਸਾਹ ਦੀ ਤਕਲੀਫ਼ ਹੋਣ ਕਰਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਨ੍ਹਾਂ ਨੇ ਇਲਾਜ ਦੌਰਾਨ ਸਵੇਰੇ ਕਰੀਬ 8.30 ਵਜੇ ਆਪਣਾ ਆਖ਼ਰੀ ਸਵਾਸ ਲਿਆ। ਉਹ ਆਪਣੇ ਪਿੱਛੇ ਪਤਨੀ ਬੀਬੀ ਬਲਬੀਰ ਕੌਰ, ਲੜਕਾ ਹਰਕੰਵਲ ਸਿੰਘ, ਬੇਟੀ ਹਮਨਪ੍ਰੀਤ ਕੌਰ ਤੇ ਗੁਰਸਿਮਰ ਕੌਰ ਛੱਡ ਗਏ ਹਨ। ਭਾਈ ਸਾਹਿਬ ਦੇ ਤਿੰਨੋ ਬੱਚੇ ਵਿਆਹ ਹੋਏ ਹਨ ਤੇ ਵਿਦੇਸ਼ ‘ਚ ਰਹਿ ਰਹੇ ਹਨ। ਮੇਰਠ ਦੀ ਧਾਰਮਿਕ ਸੰਸਥਾ ਵਲੋਂ ਸ਼੍ਰੋਮਣੀ ਰਾਗੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਗੋਲਡ ਮੈਡਲ ਅਤੇ ਵੱਖ-ਵੱਖ ਸੰਸਥਾਵਾਂ ਵਲੋਂ ਸਨਮਾਨਿਤ ਭਾਈ ਹਰਨਾਮ ਸਿੰਘ ਦਾ ਜਨਮ 4 ਦਸੰਬਰ 1962 ਨੂੰ ਬਰਨਾਲਾ ਵਿਖੇ ਭਾਈ ਉੱਜਲ ਸਿੰਘ ਅਤੇ ਬੀਤੀ ਤੀਰਥ ਕੌਰ ਦੇ ਗ੍ਰਹਿ ਵਿਖੇ ਹੋਇਆ। ਉਨ੍ਹਾਂ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮਿ?ਤਸਰ ਤੋਂ ਭਾਈ ਅਵਤਾਰ ਸਿੰਘ ਲਾਲ ਪਾਸੋਂ ਆਪਣੀ ਗੁਰਮਤਿ ਸੰਗੀਤ ਦੀ ਵਿੱਦਿਆ ਪ੍ਰਾਪਤ ਕੀਤੀ, ਜਿੱਥੇ ਉਨ੍ਹਾਂ ਦੇ ਨਾਲ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਵੀ ਗੁਰਮਤਿ ਸੰਗੀਤ ਦੀ ਸਿੱਖਿਆ ਹਾਸਲ ਕਰ ਰਹੇ ਸਨ। ਭਾਈ ਹਰਨਾਮ ਸਿੰਘ ਇਕ ਵਧੀਆ ਤਬਲਾ ਵਾਦਕ ਸਨ ਤੇ ਦੋਵਾਂ ਦੀ ਰਿਹਾਇਸ਼ ਇਕੋ ਕਮਰੇ ‘ਚ ਹੋਣ ਕਰਕੇ ਅਤੇ ਉਹ ਇਕੱਠੇ ਅਭਿਆਸ ਕਰਿਆ ਕਰਦੇ ਸਨ। ਸਿੱਖਿਆ ਪ੍ਰਾਪਤ ਕਰਨ ਤੋਂ ਭਾਈ ਹਰਜਿੰਦਰ ਸਿੰਘ ਨੇ ਆਪਣੇ ਭਰਾ ਭਾਈ ਮਨਿੰਦਰ ਸਿੰਘ ਨਾਲ ਜਥਾ ਬਣਾਇਆ ਅਤੇ ਭਾਈ ਹਰਨਾਮ ਸਿੰਘ ਨੂੰ ਤਬਲੇ ਦੀ ਸੇਵਾ ਲਈ ਆਪਣੇ ਨਾਲ ਜੋੜ ਲਿਆ। ਕਰੀਬ 7 ਸਾਲ ਤੱਕ ਤਬਲੇ ‘ਤੇ ਸੇਵਾ ਨਿਭਾਉਣ ਦੌਰਾਨ ਅਚਾਨਕ ਉਨ੍ਹਾਂ ਦੀ ਉਂਗਲੀ ‘ਚ ਤਕਲੀਫ਼ ਸ਼ੁਰੂ ਹੋ ਗਈ, ਜਿਸ ਕਰਕੇ ਉਹ ਤਬਲੇ ‘ਤੇ ਸੇਵਾ ਕਰਨ ਦੇ ਸਮਰੱਥ ਨਹੀਂ ਰਹੇ। ਭਾਈ ਹਰਨਾਮ ਸਿੰਘ ਨੇ ਆਪਣਾ ਰਾਗੀ ਜਥਾ ਤਿਆਰ ਕੀਤਾ, ਜਿਨ੍ਹਾਂ ਮਾਡਲ ਟਾਊਨ ਐਕਸਟੈਂਸ਼ਨ, ਲੁਧਿਆਣਾ, ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦੁਰ ਸੈਂਟਰਲ ਟਾਊਨ, ਸਿੰਘਾਪੁਰ ਦੇ ਸਿੱਖ ਟੈਂਪਲ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦੀ ਸੇਵਾ ਨਿਭਾਈ, ਜਿਸ ਤੋਂ ਬਾਅਦ ਆਪ ਸਾਲ 1996 ‘ਚ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ?ਤਸਰ ਵਿਖੇ ਕੀਰਤਨ ਦੀ ਸੇਵਾ ਨਿਭਾਉਣ ਲੱਗੇ। ਇਸ ਸਾਲ ਦਸੰਬਰ ‘ਚ ਆਪ ਨੇ ਸੇਵਾ ਮੁਕਤ ਹੋਣਾ, ਜਿਸ ਤੋਂ ਪਹਿਲਾਂ ਹੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਉਹ ਸਦੀਵੀ ਵਿਛੋੜਾ ਦੇ ਗਏ। ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲਾਗੋਵਾਲ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਿੱਖ ਸੰਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।