Copyright & copy; 2019 ਪੰਜਾਬ ਟਾਈਮਜ਼, All Right Reserved
800,000 ਤੋਂ ਕੈਨੇਡੀਅਨਜ਼ ਨੇ ਸੀ.ਈ.ਆਰ.ਬੀ. ਰਾਹੀਂ 1.7 ਬਿਲੀਅਨ ਤੋਂ ਵੱਧ ਸਹਾਇਤਾ ਪ੍ਰਾਪਤ ਕੀਤੀ : ਸੀ.ਆਰ.ਏ. ਰਿਪੋਰਟ

800,000 ਤੋਂ ਕੈਨੇਡੀਅਨਜ਼ ਨੇ ਸੀ.ਈ.ਆਰ.ਬੀ. ਰਾਹੀਂ 1.7 ਬਿਲੀਅਨ ਤੋਂ ਵੱਧ ਸਹਾਇਤਾ ਪ੍ਰਾਪਤ ਕੀਤੀ : ਸੀ.ਆਰ.ਏ. ਰਿਪੋਰਟ

ਸਰੀ, (ਇਸ਼ਪ੍ਰੀਤ ਕੌਰ): ਸੀ.ਆਰ.ਏ. ਵਲੋਂ ਜਾਰੀ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਕੈਨੇਡਾ ਦੀ ਰੈਵੀਨਿਊ ਏਜੰਸੀ ਰਾਹੀਂ 800,000 ਤੋਂ ਵੱਧ ਕੈਨੇਡੀਅਨਜ਼ ਨੇ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਚੈੱਕ ਪ੍ਰਾਪਤ ਕੀਤੇ ਹਨ। ਬਲੈਕਲੌਕ ਦੇ ਅਨੁਸਾਰ ਹਾਊਸ ਆਫ਼ ਕਾਮਨਜ਼ ‘ਚ ਪੇਸ਼ ਮੰਤਰਾਲੇ ਦੀ ਜਾਂਚ ‘ਚ ਸੀ.ਆਰ.ਏ. ਨੇ ਆਪਣੇ ਰਿਕਾਰਡ-ਦਸਤਾਵੇਜ਼ ਸਾਂਝੇ ਕੀਤੇ ਹਨ। ਜਿਸ ‘ਚ ਤਕਰੀਬਨ 823,850 ਲੋਕਾਂ ਨੂੰ 2000 ਡਾਲਰ ਮਹੀਨਾ ਸੀਈਆਰਬੀ ਵਲੋਂ ਚੈੱਕ ਦਿੱਤੇ ਗਏ। ਜਿਸ ਦੀ ਕੁਲ ਰਾਸ਼ੀ ਤਕਰੀਬਨ 1.7 ਅਰਬ ਡਾਲਰ ਬਣਦੀ ਹੈ। ਇਸ ਰਿਪੋਰਟ ਦੇ ਪ੍ਰਤੀਕਿਰਿਆ ਦਿੰਦੇ ਹੋਏ ਕੰਜ਼ਰਵੇਟਿਵ ਐਮਪੀ ਕੈਲੀ ਮੈਕੌਲੀ ਨੇ ਕਿਹਾ ” ਇਕ ਅੰਕੜੇ ਕਮਾਲ ਦੇ ਹਨ। ਇਹ ਰਕਮ ਬਹੁਤ ਵੱਡੀ ਹੈ, ਜੋ ਲੋਕ ਮਹਾਂਮਾਰੀ ਦੌਰਾਨ ਆਪਣੇ ਘਰ-ਕਾਰੋਬਾਰ ਅਤੇ ਨੌਕਰੀਆਂ ਗੁਆ ਰਹੇ ਸਨ ਉਨ੍ਹਾਂ ਨੂੰ ਮਦਦ ਦੀ ਸਖਤ ਜ਼ਰੂਰਤ ਸੀ, ਪਰ ਦੂਜੇ ਪਾਸੇ ਇਹ ਦਾਅਵਾ ਕੀਤਾ ਗਿਆ ਸੀ ਕਿ ਜਿਹੜੇ ਲੋਕਾਂ ਨੂੰ ਇਸ ਦੀ ਜ਼ਰੂਰਤ ਨਹੀਂ ਸੀ ਮੈਂ ਚਾਹੁੰਦਾ ਹਾਂ ਕਿ ਸਰਕਾਰ ਇਸ ਦਾ ਵੀ ਪਾਰਦਰਸ਼ੀ ਆਡਿਟ ਪੇਸ਼ ਕਰੇ। ਜ਼ਿਕਰਯੋਗ ਹੈ ਕਿ ਸੀ.ਈ.ਆਰ.ਬੀ. ਪ੍ਰੋਗਰਾਮ ਦਾ ਪਹਿਲਾ ਬਜਟ 24 ਬਿਲੀਅਨ ਡਾਲਰ ਸੀ ਪਰ 3 ਅਕਤੂਬਰ ਨੂੰ ਇਸ ਦੀ ਮਿਆਦ ਖਤਮ ਹੋਣ ਤੱਕ ਇਸ ਦਾ ਖਰਚ 81 ਬਿਲੀਅਨ ਤੋਂ ਪਾਰ ਹੋ ਗਿਆ ਸੀ।