Copyright & copy; 2019 ਪੰਜਾਬ ਟਾਈਮਜ਼, All Right Reserved
ਜੈਕ ਹੁੰਦਲ ਨੇ ਕੋਵਿਡ-19 ਦੀਆਂ ਪਾਬੰਦੀਆਂ ਸਖਤ ਕਰਨ ਦੀ ਮੰਗ ਕੀਤੀ

ਜੈਕ ਹੁੰਦਲ ਨੇ ਕੋਵਿਡ-19 ਦੀਆਂ ਪਾਬੰਦੀਆਂ ਸਖਤ ਕਰਨ ਦੀ ਮੰਗ ਕੀਤੀ

ਸਰੀ, (ਇਸ਼ਪ੍ਰੀਤ ਕੌਰ): ਮੰਗਲਵਾਰ ਬੀ.ਸੀ. ‘ਚ ਕੋਰੋਨਾਵਾਇਰਸ ਦੇ ਰਿਕਾਰਡ 717 ਕੇਸ ਆਉਣ ਤੋਂ ਬਾਅਦ ਸਰਕਾਰ ਦੀ ਚਿੰਤਾ ਵੱਧ ਗਈ ਹੈ। ਇਨ੍ਹਾਂ 717 ਕੇਸਾਂ ‘ਚੋਂ ਸਭ ਤੋਂ ਵੱਧ 484 ਦੇ ਕਰੀਬ ਕੇਸ ਫਰੇਜ਼ਰ ਹੈਲਥ ਇਲਾਕੇ ਤੋਂ ਆਏ ਜਿਨ੍ਹਾਂ ‘ਚੋਂ ਬਹੁਤੇ ਲੋਕ ਸਰੀ ਦੇ ਸਨ। ਬੀਤੇ ਕੁਝ ਦਿਨ੍ਹਾਂ ਤੋਂ ਸਰੀ ‘ਚ ਲਗਾਤਾਰ ਵੱਧ ਰਹੇ ਕੇਸਾਂ ਕਾਰਨ ਸਰੀ ਦੇ ਕੌਂਸਲਰ ਜੈਕ ਹੁੰਦਲ ਨੇ ਕੋਵਿਡ-19 ਦੀਆਂ ਪਾਬੰਦੀਆਂ ਸਖਤ ਕਰਨ ਦੀ ਮੰਗ ਕੀਤੀ ਹੈ।
ਕੌਂਸਲਰ ਜੈਕ ਹੁੰਦਲ ਦਾ ਕਹਿਣਾ ਹੈ ਕਿ ਜੋ ਅੰਕੜੇ ਸਾਹਮਣੇ ਆਏ ਹਨ, ਬੇਹੱਦ ਚਿੰਤਾਜਨਕ ਹਨ ਸਰੀ ਦੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਵਿਡ-19 ਦੀਆਂ ਪਾਬੰਦੀਆਂ ਸਖਤ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਜੋ ਲੋਕ ਕੋਵਿਡ-19 ਸੁਰੱਖਿਆ ਉਪਾਵਾਂ ਦੀ ਪਾਲਣਾ ਨਹੀਂ ਕਰਦੇ ਉਸ ਦਾ ਖਾਮਿਆਜ਼ਾ ਹੋਰ ਕਈ ਲੋਕਾਂ ਨੂੰ ਵੀ ਭੁਗਤਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਬਹੁਤ ਸਾਰੇ ਕੇਸ ਸ਼ਹਿਰ ‘ਚ ਹੋਰ ਰਹੇ ਵੱਡੇ ਇਕੱਠਾਂ ‘ਚੋਂ ਆ ਰਹੇ ਹਨ ਜਦੋਂ ਕਿ ਸਿਹਤ ਅਧਿਕਾਰੀਆਂ ਵਲੋਂ ਵਾਰ ਵਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਲੋਕ ਵੱਡੇ ਇਕੱਠਾਂ ਵਾਲੇ ਪ੍ਰੋਗਰਾਮਾਂ ‘ਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨ। ਅਜਿਹੇ ਵੱਡੇ ਇਕੱਠਾਂ ਨੂੰ ਸੀਮਤ ਕਰਨ ਦੀ ਜ਼ਰੂਰਤ ਹੈ।