Copyright & copy; 2019 ਪੰਜਾਬ ਟਾਈਮਜ਼, All Right Reserved
ਬਰਨਬੀ-ਕੁਕਿਟਲਮ ਸਰਹੱਦ ਨੇੜੇ ਰੇਲ ਮਾਰਗ ‘ਤੇ ਪਾਈਪਲਾਈਨ ਵਿਰੁੱਧ ਕੀਤਾ ਗਿਆ ਰੋਸ ਪ੍ਰਦਰਸ਼ਨ

ਬਰਨਬੀ-ਕੁਕਿਟਲਮ ਸਰਹੱਦ ਨੇੜੇ ਰੇਲ ਮਾਰਗ ‘ਤੇ ਪਾਈਪਲਾਈਨ ਵਿਰੁੱਧ ਕੀਤਾ ਗਿਆ ਰੋਸ ਪ੍ਰਦਰਸ਼ਨ

ਐਬਸਟਫੋਰਡ, ਬੀ.ਸੀ. ‘ਚ ਮੂਲਵਾਸੀਆਂ ਦੀ ਅੰਦੋਲਨਕਾਰੀ ਸੰਸਥਾ ਐਕਟਿਨਕਸਨ ਰੈਬਲੀਅਨ ਵਲੋਂ ਟਰਾਂਸਮਾਉਟੇਨ ਪਾਈਪ ਲਾਈਨ ਦੇ ਵਾਧੇ ਦੇ ਵਿਰੋਧ ਵਿਚ ਬਰਨਬੀ-ਕੁਕਿਟਲਮ ਸਰਹੱਦ ਨੇੜੇ ਕੌਮੀ ਰੇਲ ਮਾਰਗ ‘ਤੇ ਖੜ੍ਹ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਜਿਸ ਕਾਰਨ ਰੇਲ ਆਵਾਜਾਈ ਵਿਚ ਕਾਫੀ ਵਿਘਨ ਪਿਆ।
ਸੰਸਥਾ ਦੇ ਬੁਲਾਰੇ ਜੈਨ ਹੱਕ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਪਾਈਪ ਲਾਈਨ ਦੇ ਵਾਧੇ ਨੂੰ ਰੱਦ ਨਾ ਕੀਤਾ ਤਾਂ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਤੇ ਰੇਲਾਂ ਰੋਕੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਇਸ ਪਾਈਪਲਾਈਨ ਦੇ ਬਣਨ ਨਾਲ ਦਰੱਖਤਾਂ ‘ਤੇ ਰਹਿ ਰਹੇ ਹਜ਼ਾਰਾਂ ਜਾਨਵਰ ਮਰ ਜਾਣਗੇ ਤੇ ਵਾਤਾਵਰਨ ਦੂਸ਼ਿਤ ਹੋ ਜਾਵੇਗਾ। ਵਰਨਣਯੋਗ ਹੈ ਕਿ ਐਡਮਿੰਟਨਮਾਉਟੇਨ ਤੋਂ ਬਰਨਬੀ ਤੱਕ ਆ ਰਹੀ 1150 ਕਿਲੋਮੀਟਰ ਲੰਬੀ ਟਰਾਂਸਮਾਉਟੇਨ ਤੇਲ ਪਾਈਪਲਾਈਨ ਦੇ ਵਾਧੇ ਵਾਸਤੇ ਕੈਨੇਡਾ ਸਰਕਾਰ ਨੇ ਪ੍ਰਵਾਨਗੀ ਦਿੱਤੀ ਹੋਈ ਹੈ। ਜਿਸ ਦਾ ਵਾਤਾਵਰਨ ਪ੍ਰੇਮੀ ਲੋਕ ਡਟ ਕੇ ਵਿਰੋਧ ਕਰ ਰਹੇ ਹਨ।