Copyright & copy; 2019 ਪੰਜਾਬ ਟਾਈਮਜ਼, All Right Reserved
ਬੀ.ਸੀ. ‘ਚ ਕੋਵਿਡ-19 ਦੇ ਸਾਰੇ ਰਿਕਾਰਡ ਟੁੱਟੇ, 717 ਨਵੇਂ ਕੇਸ ਅਤੇ 11 ਮੌਤਾਂ

ਬੀ.ਸੀ. ‘ਚ ਕੋਵਿਡ-19 ਦੇ ਸਾਰੇ ਰਿਕਾਰਡ ਟੁੱਟੇ, 717 ਨਵੇਂ ਕੇਸ ਅਤੇ 11 ਮੌਤਾਂ

 

 

ਸਰੀ, (ਹਰਦਮ ਮਾਨ): ਬੀ.ਸੀ. ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਕੋਵਿਡ -19 ਦੇ 717 ਨਵੇਂ ਕੇਸ ਸਾਹਮਣੇ ਆਉਣ ਅਤੇ 11 ਹੋਰ ਮੌਤਾਂ ਦੀ ਪੁਸ਼ਟੀ ਹੈ ਅਤੇ ਇਸ ਨਾਲ ਮਹਾਂਮਾਰੀ ਦੌਰਾਨ ਸਾਰੇ ਨਵੇਂ ਰਿਕਾਰਡ ਕਾਇਮ ਹੋ ਗਏ ਹਨ।

ਬੀਸੀ ਦੀ ਸੂਬਾਈ ਹੈਲਥ ਅਫਸਰ ਡਾ. ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਹੈ ਕਿ ਬੀ ਸੀ ਵਿੱਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ 6,589 ਐਕਟਿਵ ਕੇਸ ਹਨ ਅਤੇ ਤਾਜ਼ਾ ਮੌਤਾਂ ਦੇ ਨਾਲ, ਸੂਬੇ ਵਿਚ ਮੌਤਾਂ ਦੀ ਗਿਣਤੀ 310 ਹੋ ਗਈ ਹੈ। ਇਸ ਵੇਲੇ 198 ਕੋਰੋਨਾ ਪੀੜਤ ਹਸਪਤਾਲਾਂ ਵਿਚ ਹਨ, ਜਿਨ੍ਹਾਂ ਵਿੱਚੋਂ 63 ਆਈਸੀਯੂ ਵਿਚ ਹਨ। ਯਾਦ ਰਹੇ ਅੱਜ ਇਕੱਲੇ ਫਰੇਜ਼ਰ ਹੈਲਥ ਇਲਾਕੇ ਵਿਚ 484 ਮਾਮਲੇ ਰਿਪੋਰਟ ਹੋਏ ਹਨ। ਐਬਟਸਫੋਰਡ ਕ੍ਰਿਸਟਨ ਸਕੂਲ ‘ਚ ਕੋਵਿਡ-19 ਦੇ 6 ਮਾਮਲੇ ਰਿਪੋਰਟ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਇਸ ਸਕੂਲ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ।

ਬਿਆਨ ਵਿਚ ਡਾ. ਬੌਨੀ ਹੈਨਰੀ ਅਤੇ ਐਡਰੀਅਨ ਡਿਕਸ ਨੇ ਕਿਹਾ ਕਿ, ”ਅਸੀਂ ਚਾਹੁੰਦੇ ਹਾਂ ਕਿ ਜਿਹੜੇ ਲੋਕ ਇਕੱਠੇ ਕੰਮ ਕਰ ਰਹੇ ਹਨ, ਉਹ ਆਪਣੀ ਗਿਣਤੀ ਘੱਟ ਰੱਖਣ, ਲੋਕਲ ਪੱਧਰ ਤੱਕ ਆਵਾਜਾਈ ਨੂੰ ਸੀਮਤ ਰੱਖਣ ਅਤੇ ਕੋਵਿਡ-19 ਨੂੰ ਠੱਲ੍ਹ ਪਾਉਣ ‘ਚ ਸਾਡੀ ਮਦਦ ਕਰਨ।” ਉਨ੍ਹਾਂ ਕਿਹਾ ਕਿ ਹਰ ਰੋਜ਼ ਲੈਣ ਵਾਲੇ ਛੋਟੇ ਛੋਟੇ ਐਕਸ਼ਨਾਂ ਰਾਹੀਂ ਲੋਕ ਇਸ ਮਹਾਂਮਾਰੀ ਨੂੰ ਰੋਕਣ ਵਿਚ ਆਪਣਾ ਯੋਗਦਾਨ ਪਾ ਸਕਦੇ ਹਨ।