Copyright & copy; 2019 ਪੰਜਾਬ ਟਾਈਮਜ਼, All Right Reserved
ਕੈਨੇਡਾ ‘ਚ ਮਹਿੰਗਾਈ ਦਰ ਵੱਧ ਕੇ 0.7 ਫੀਸਦੀ ਹੋਈ 

ਕੈਨੇਡਾ ‘ਚ ਮਹਿੰਗਾਈ ਦਰ ਵੱਧ ਕੇ 0.7 ਫੀਸਦੀ ਹੋਈ

ਸਰੀ, (ਇਸ਼ਪ੍ਰੀਤ ਕੌਰ): ਸਟੈਟਿਸਟਿਕਸ ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਸਤੰਬਰ ‘ਚ 0.5 ਫੀਸਦੀ  ਮਹਿੰਗਾਈ ਕੈਨੇਡਾ ‘ਚ ਵੱਧਣ ਤੋਂ ਬਾਅਦ ਅਕਤੂਬਰ ‘ਚ ਇਹ ਅੰਕੜਾ 0.7  ਤੱਕ ਪਹੁੰਚ ਗਿਆ ਹੈ। ਏਜੰਸੀ ਦੇ ਅਨੁਸਾਰ ਮਹਿੰਗਾਈ ਦੀ ਇਸ ਵਧੀ ਦਰ ਦਾ ਸਿੱਧਾ ਅਸਰ ਖਾਣ ਪੀਣ ਵਾਲੀਆਂ ਚੀਜ਼ਾਂ ‘ਤੇ ਪਵੇਗਾ, ਖਾਸ ਕਰਕੇ ਸਬਜ਼ੀਆਂ ਅਤੇ ਫ੍ਰੋਜ਼ਨ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ । ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਂਮਾਰੀ ਦੇ ਚਲੱਦੇ ਅਰਥਸ਼ਾਸਤਰੀਆਂ ਨੇ ਸਾਲ ‘ਚ ਮਹਿੰਗਾਈ ਦਰ 0.4 ਫੀਸਦੀ ਰਹਿਣ ਦੀ ਉਮੀਦ ਜਤਾਈ ਸੀ ਪਰ ਇਹ ਅੰਕੜਾ ਹੁਣ 0.7 ਫੀਸਦੀ ‘ਤੇ ਪਹੁੰਚ ਚੁੱਕਾ ਹੈ। ਬੀਤੇ ਅੱਠ ਮਹੀਨਿਆਂ ਦੌਰਾਨ ਅਕਤੂਬਰ ‘ਚ ਮਹਿੰਗਾਈ ਦਰ ਸਭ ਤੋਂ ਜ਼ਿਆਦਾ ਵਧੀ ਹੈ।