Copyright & copy; 2019 ਪੰਜਾਬ ਟਾਈਮਜ਼, All Right Reserved
ਸਵਾਈਨ ਫਲੂ ਨੇ ਵੀ ਦਿੱਤੀ ਕੈਨੇਡਾ ‘ਚ ਦਸਤਕ 

ਸਵਾਈਨ ਫਲੂ ਨੇ ਵੀ ਦਿੱਤੀ ਕੈਨੇਡਾ ‘ਚ ਦਸਤਕ

 

 

ਕੈਲਗਰੀ, (ਇਸ਼ਪ੍ਰੀਤ ਕੌਰ): ਬੀਤੇ ਦਿਨੀਂ ਸਿਹਤ ਅਧਿਕਾਰੀਆਂ ਵਲੋਂ ਕੈਨੇਡਾ ‘ਚ ਪਹਿਲੀਵਾਰ ਦੁਰਲੱਭ ਸਵਾਈਨ ਫਲੂ ਦਾ ਕੇਸ ਮਿਲਿਆ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਕੈਨੇਡਾ ‘ਚ ਐਚ1 ਐਨ 2 ਵਾਇਰਸ ਸੂਰਾਂ ਰਾਹੀਂ ਆਉਣਾ ਅਸਧਾਰਨ ਨਹੀਂ ਹੈ। ਪੱਛਮੀ ਅਲਬਰਟਾ ‘ਚ ਐਚ1 ਐਨ 2 ਵਾਇਰਸ ਵਿਅਕਤੀ ‘ਚ ਮਿਲਿਆ ਹੈ। ਕੈਨੇਡਾ ਦੇ ਚੀਫ ਪਬਲਿਕ ਹੈਲਥ ਅਧਿਕਾਰੀ ਡਾ ਥਰੇਸਾ ਟਾਮ ਅਨੁਸਾਰ ਸਥਾਨਕ ਅਤੇ ਰਾਸ਼ਟਰੀ ਸਿਹਤ ਮਾਹਰ ਮਿਲ ਕੇ ਇਸ ਲਾਗ ਦੀ ਜਾਂਚ ਕਰਨ ‘ਚ ਲੱਗੇ ਹਨ। ਉਨ੍ਹਾਂ ਹਾਲੇ ਇਸ ਗੱਲ ਦੀ ਵੀ ਪੁਸ਼ਟੀ ਨਹੀਂ ਕੀਤੀ ਹੈ ਕਿ ਇਹ ਅੱਗੇ ਕਿਸੇ ਵਿਅਕਤੀ ‘ਚ ਫੈਲਿਆ ਹੈ ਜਾਂ ਨਹੀਂ। ਡਾਮ ਟਾਮ ਨੇ ਇੱਕ ਬਿਆਨ ‘ਚ ਕਿਹਾ ਕਿ ਇਹ ਵਾਇਰਸ ਬੀਮਾਰ ਸੂਰਾਂ ਦੇ ਸੰਪਰਕ ‘ਚ ਆਉਣ ਨਾਲ ਮਨੁੱਖਾਂ ‘ਚ ਫੈਲਣ ਦਾ ਹੈ ਪਰ ਅਜਿਹਾ ਬਹੁਤ ਹੀ ਘੱਟ ਹੁੰਦਾ ਹੈ ਅਤੇ ਇਸ ਨੂੰ ਅੱਗੇ ਹੋਰ ਵਿਅਕਤੀਆਂ ‘ਚ ਅਸਾਨੀ ਨਾਲ ਫੈਲਦਾ। ਡਾ. ਠਾਮ ਨੇ ਜ਼ੋਰ ਦੇ ਕਿ ਕਿਹਾ ਕਿ ਇਸ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇਹ ਕੋਈ ਕੋਵਿਡ-19 ਦਾ ਰੂਪ ਨਹੀਂ ਹੈ। ਜ਼ਿਕਰਯੋਗ ਹੈ ਕਿ ਮਨੁੱਖਾਂ ‘ਚ ਐਚ 1 ਐਨ 2 ਦੇ ਸਿਰਫ਼ 27 ਮਾਮਲੇ 2005 ਤੋਂ ਦੁਨੀਆ ਭਰ ‘ਚ ਹੁਣ ਤੱਕ ਸਾਹਮਣੇ ਆਏ ਹਨ।