Copyright & copy; 2019 ਪੰਜਾਬ ਟਾਈਮਜ਼, All Right Reserved
ਨੌਜਵਾਨ ਲਈ ਵੈਨਕੂਵਰ ਆਈਲੈਂਡ, ਲੋਅਰ ਮੇਨਲੈਂਡ ‘ਚ ਸ਼ੂਰੂ ਹੋਏ ਕੋਵਿਡ-19 ਸਬੰਧੀ ਗਰਗਲ ਟੈਸਟ 

ਨੌਜਵਾਨ ਲਈ ਵੈਨਕੂਵਰ ਆਈਲੈਂਡ, ਲੋਅਰ ਮੇਨਲੈਂਡ ‘ਚ ਸ਼ੂਰੂ ਹੋਏ ਕੋਵਿਡ-19 ਸਬੰਧੀ ਗਰਗਲ ਟੈਸਟ

 

ਸਰੀ, ਬੀ.ਸੀ.ਸੀ.ਡੀ.ਸੀ. ਵਲੋਂ  ਦਿੱਤੀ ਜਾਣਕਾਰੀ ਅਨੁਸਾਰ ਹੁਣ ਵੈਨਕੂਵਰ ਆਈਲੈਂਡ, ਲੋਅਰ ਮੇਨਲੈਂਡ ‘ਚ ਨੌਜਵਾਨ ਕੋਵਿਡ-19 ਸਬੰਧੀ ਗਰਗਲ ਟੈਸਟ ਕਰਵਾ ਸਕਦੇ ਹਨ। ਜੇਕਰ ਕਿਸੇ ਨੌਜਵਾਨ ਹਾਂ ਬਾਲਗ ਨੂੰ ਫਲੂ ਦੇ ਲੱਛਣ ਜਾਂ ਕੋਵਿਡ-19 ਸਬੰਧੀ ਸ਼ੱਕ ਜ਼ਾਹਰ ਹੁੰਦਾ ਹੈ ਤਾਂ ਉਹ ਹੁਣ ਵੈਜਕੂਵਰ ਆਈਸਲੈਂਡ ਅਤੇ ਲੋਅਰਮੇਨਲੈਂਡ ‘ਚ ਗਰਗਲ ਟੈਸਟ ਕਰਵਾ ਸਕਦਾ ਹੈ ਤਾਂ ਜੋ ਸਮਾਂ ਰਹਿੰਦੇ ਮੈਡੀਕਲ ਸਹਾਇਤਾ ਪ੍ਰਾਪਤ ਕਰ ਸਕੇ। ਬੀ.ਸੀ.ਸੀ.ਡੀ.ਸੀ. ਵਲੋਂ  ਇਹ ਵੀ ਕਿਹਾ ਗਿਆ ਹੈ ਕਿ ਇਹ ਟੈਸਟ ਕਰਵਾਉਣ ਤੋਂ ਇੱਕ ਘੰਟਾ ਪਹਿਲਾਂ ਪਾਣੀ ਨਹੀਂ ਪੀਣਾ, ਬੁਰਸ਼ ਨਹੀਂ ਕਰਨਾ ਜਾਂ ਸਿਗਰਟ ਵਰਗਾ ਕੋਈ ਨਸ਼ਾ ਨਹੀਂ ਕਰਨਾ।