Copyright & copy; 2019 ਪੰਜਾਬ ਟਾਈਮਜ਼, All Right Reserved
ਕੋਰੋਨਾਵਾਇਰਸ ਨੂੰ ਰੋਕਣ ਲਈ ਫੈਡਰਲ ਸਰਕਾਰ ਸੂਬਿਆਂ ਨਾਲ ਮਿਲ ਕੇ ਹਰ ਸੰਭਵ ਯਤਨ ਕਰੇਗੀ : ਟਰੂਡੋ 

ਕੋਰੋਨਾਵਾਇਰਸ ਨੂੰ ਰੋਕਣ ਲਈ ਫੈਡਰਲ ਸਰਕਾਰ ਸੂਬਿਆਂ ਨਾਲ ਮਿਲ ਕੇ ਹਰ ਸੰਭਵ ਯਤਨ ਕਰੇਗੀ : ਟਰੂਡੋ

 

ਸਰੀ (ਇਸ਼ਪ੍ਰੀਤ ਕੌਰ): ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਕਰੋਨਾਵਾਇਰਸ ਦੇ ਵੱਧਦੇ ਕੇਸਾਂ ਦੇ ਮੱਦੇ ਨਜ਼ਰ ਕਿਸੇ ਵੀ ਸੂਬੇ ਤੋਂ ਕੋਵਿਡ-19 ਮਹਾਂਮਾਰੀ ਸਬੰਧੀ ਪ੍ਰਤੀਕਿਰਿਆ ਆਪਣੇ ਹੱਥਾਂ ‘ਚ ਨਹੀਂ ਲਵੇਗੀ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਕੈਨੇਡਾ ‘ਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧਣ ਲੱਗੀ ਹੈ ਜਿਸ ਕਾਰਨ ਸੂਬਿਆਂ ਦੀ ਸਿਹਤ ਪ੍ਰਣਾਲੀ ‘ਤੇ ਬੋਝ ਵੱਧਣ ਲੱਗਾ ਹੈ।

ਉਨ੍ਹਾਂ ਕਿਹਾ ”ਮੈਨੂੰ ਨਹੀਂ ਲੱਗਦਾ ਕਿ ਫੈਡਰਲ ਸਰਕਾਰ ਸਿਹਤ ਪ੍ਰਣਾਲੀ ‘ਚ ਆ ਕੇ ਇਸਨੂੰ ਸੰਭਾਲੇਗੀ ਅਤੇ ਚੀਜ਼ਾਂ ਨੂੰ ਬਿਹਤਰ ਬਣਾਏਗੀ। ਉਨ੍ਹਾਂ ਕਿਹਾ ਫੈਡਰਲ ਸਰਕਾਰ ਕੋਰੋਨਾਵਾਇਰਸ ਨੂੰ ਰੋਕਣ ਲਈ ਸੂਬਿਆਂ ਅਤੇ ਪ੍ਰਦੇਸ਼ਾਂ ਨਾਲ ਮਿਲ ਕੇ ਸਖਤ ਮਿਹਨਤ ਕਰਦੀ ਰਹੇਗੀ।

ਟਰੂਡੋ ਨੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਕਿਹਾ ਕਿ ਕੈਨੇਡਾ ‘ਚ ਯੂਨੀਫਾਈਡ ਮੈਸੇਜਿੰਗ ਕਰਵਾਉਣ ਦੀ ਕੋਈ ਤੁਕ ਨਹੀਂ ਬਣਦੀ ਕਿਉਂਕਿ ਜੋ ਕੁਝ ਐਟਲਾਂਟਿਕ ਕੈਨੇਡਾ ‘ਚ ਹੁੰਦਾ ਹੈ ਅਲਬਰਟਾ ‘ਚ ਉਸ ਤੋਂ ਵਖਰਾ ਹੋ ਰਿਹਾ ਹੁੰਦਾ ਹੈ।

ਉਨ੍ਹਾਂ ਕਿਹਾ ਫੈਡਰਲ ਸਰਕਾਰ ਦਾ ਇੱਕ ਵੱਡਾ ਏਕਤਾਸ਼ੀਲ ਸੰਦੇਸ਼ ਹੈ ਕਿ ਜੇਕਰ ਸੂਬੇ ਦੀਆਂ ਸਰਕਰਾਂ ਨੂੰ ਜ਼ਰੂਰਤ ਪਵੇ ਤਾਂ ਉਹ ਕੋਵਿਡ-19 ਦੀ ਰੋਕਥਾਮ ਲਈ ਪਾਬੰਦੀਆਂ ਵਧਾ ਸਕਦੀਆਂ ਹਨ। ਉਨ੍ਹਾਂ ਕਿਹਾ ਕੈਨੇਡਾ ਸਰਕਾਰ ਕੋਵਿਡ-19 ਦੀ ਵੈਕਸੀਨ ਲਈ ਵੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਜਦੋਂ ਤੱਕ ਕੋਈ ਟੀਕਾ ਨਹੀਂ ਮਿਲ ਜਾਂਦਾ ਸਰਕਾਰ ਕੋਸ਼ਿਸ਼ ਕਰਦੀ ਰਹੇਗੀ।

ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਵਲੋਂ ਦੇਸ਼ ਭਰ ‘ਚ ਇੱਕ ਟੀਕਾ ਵੰਡਣ ਦੀ ਯੋਜਨਾ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 2021 ਦੀ ਸ਼ੁਰੂਆਤ ਤੱਕ ਕੈਨੇਡਾ ‘ਚ ਇਹ ਟੀਕਾ ਉਪਲੱਬਧ ਹੋ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ ਪਹਿਲਾਂ ਫਰੰਟਲਾਈਨ ਕਰਮਚਾਰੀਆਂ ਅਤੇ ਸਭ ਤੋਂ ਕਮਜ਼ੋਰ ਲੋਕਾਂ ਨੂੰ ਟੀਕਾ ਉਪਲੱਬਧ ਕਰਵਾਇਆ ਜਾਵੇਗਾ।