Copyright & copy; 2019 ਪੰਜਾਬ ਟਾਈਮਜ਼, All Right Reserved
2030 ਤੋਂ ਯੂ.ਕੇ. ‘ਚ ਪੈਟਰੋਲ ਅਤੇ ਡੀਜ਼ਲ ਵਾਲੀ ਹੋਣਗੀਆਂ ਬੈਨ

2030 ਤੋਂ ਯੂ.ਕੇ. ‘ਚ ਪੈਟਰੋਲ ਅਤੇ ਡੀਜ਼ਲ ਵਾਲੀ ਹੋਣਗੀਆਂ ਬੈਨ

ਲੰਡਨ : ਵਾਤਾਵਰਣ ‘ਚ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਬ੍ਰਿਟੇਨ ‘ਚ ਅਹਿਮ ਕਦਮ ਉਠਾਏ ਜਾ ਰਹੇ ਹਨ । ਵਾਤਾਵਰਣ ‘ਚ ਹੋ ਰਹੀਆਂ ਤਬਦੀਲੀਆਂ ਨੂੰ ਰੋਕਣ ਦੀ ਕੋਸ਼ਿਸ਼ ‘ਚ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ ਹੈ ਕਿ 2030 ਤੋਂ ਬ੍ਰਿਟੇਨ ‘ਚ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੀਆਂ ਨਵੀਆਂ ਕਾਰਾਂ ਅਤੇ ਵੈਨਾਂ ਦੀ ਵਿਕਰੀ ਨਹੀਂ ਕੀਤੀ ਜਾਵੇਗੀ । ਪ੍ਰਧਾਨ ਮੰਤਰੀ ਨੇ ਵਾਤਾਵਰਣ ਤਬਦੀਲੀ ਨਾਲ ਨਜਿੱਠਣ ਅਤੇ ਪ੍ਰਮਾਣੂ ਉਦਯੋਗਾਂ ‘ਚ ਨੌਕਰੀਆਂ ਪੈਦਾ ਦੀ ਯੋਜਨਾ ਨੂੰ ?ਹਰੀ ਸਨਅਤੀ ਕ੍ਰਾਂਤੀ? ਕਿਹਾ ਹੈ । ਜਿਸ ਲਈ ਸਰਕਾਰ ਵਲੋਂ ਨਿਰਧਾਰਤ 4 ਬਿਲੀਅਨ ਪਾਡ ਦੀ ਰਾਸ਼ੀ ਨੂੰ ਆਲੋਚਕਾਂ ਨੇ ਬਹੁਤ ਘੱਟ ਦੱਸਿਆ ਹੈ । ਇਸ ਪੈਕੇਜ਼ ‘ਚ ਘੋਸ਼ਿਤ ਕੀਤੀ ਗਈ ਰਕਮ, ਹਾਈ ਸਪੀਡ ਰੇਲ, ਐਚ.ਐਸ.- 2 ਲਈ 100 ਬਿਲੀਅਨ ਪਾਡ ਦੇ ਮੁਕਾਬਲੇ 25ਵਾਂ ਹਿੱਸਾ ਹੈ। ਇਸ ਯੋਜਨਾ ‘ਚ ਸਾਈਜ਼ਵੈਲ ਦੇ ਇਕ ਵੱਡੇ ਪ੍ਰਮਾਣੂ ਪਲਾਂਟ ਸੁਫੋਲਕ ਦੀ ਵਿਵਸਥਾ ਵੀ ਸ਼ਾਮਿਲ ਹੈ ਅਤੇ ਇਸ ਨਾਲ ਰੋਲਸ ਰਾਇਸ ਅਤੇ ਹੋਰ ਫਰਮਾਂ ‘ਚ ਲਗਪਗ 10,000 ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਇਹ ਵੀ ਉਮੀਦ ਹੈ ਕਿ ਸਮੁੱਚੇ ਰੂਪ ‘ਚ 250,000 ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ।