ਰੁਝਾਨ ਖ਼ਬਰਾਂ
ਵੈਨਕੂਵਰ ‘ਚ ਅਪਾਰਟਮੈਂਟਾਂ ਦਾ ਕਿਰਾਇਆ 8% ਤੱਕ ਘਟਿਆ, ਟਰਾਂਟੋ ‘ਚ 15% ਦੇ ਕਰੀਬ ਘਟਿਆ

ਵੈਨਕੂਵਰ ‘ਚ ਅਪਾਰਟਮੈਂਟਾਂ ਦਾ ਕਿਰਾਇਆ 8% ਤੱਕ ਘਟਿਆ, ਟਰਾਂਟੋ ‘ਚ 15% ਦੇ ਕਰੀਬ ਘਟਿਆ

ਵੈਨਕੂਵਰ : ਵੈਨਕੂਵਰ ‘ਚ ਹੁਣ ਦੋ ਬੈਡਰੂਮ ਵਾਲਾ ਅਪਾਰਟਮੈਂਟ ਕਿਰਾਏ ਲੈਣਾ ਆਸਾਨ ਹੋ ਗਿਆ ਹੈ ਕਿਉਂਕਿ ਕੋਵਿਡ-19 ਮਹਾਂਮਾਰੀ ਕਾਰਨ ਵੈਨਕੂਵਰ ‘ਚ ਕਿਰਾਏ ਦੀ ਕੀਮਤਾਂ ਔਸਤਨ 8% ਡਿੱਗ ਚੁੱਕੀਆਂ ਹਨ।
ਬੁਲਪਨ ਰਿਸਰਚ ਐਂਡ ਕੰਸਲਟਿੰਗ ਦੇ ਪ੍ਰਧਾਨ ਬੇਨ ਮਾਇਰਸ ਦਾ ਕਹਿਣਾ ਹੈ ਬਹੁਤ ਸਾਰੇ ਲੋਕ ਨੌਕਰੀਆਂ ਜਾਣ ਕਰਕੇ ਆਪਣੇ ਕਿਰਾਏ ਦੇ ਮਕਾਨ ਖਾਲੀ ਕਰ ਚੁੱਕੇ ਅਤੇ ਨਵੇਂ ਕਿਰਾਏਦਾਰ ਇਥੇ ਨਹੀਂ ਮਿਲ ਰਹੇ ਜਿਸ ਕਾਰਨ ਕਿਰਾਏ ਦੀਆਂ ਕੀਮਤਾਂ ਕੈਨੇਡਾ ਦੇ ਕਈ ਵੱਡੇ ਸ਼ਹਿਰਾਂ ‘ਚ ਡਿੱਗੀਆਂ ਹਨ। ਕੈਨੇਡਾ ‘ਚ ਕੁਲ 15 ਵੱਡੇ ਸ਼ਹਿਰ ਅਜਿਹੇ ਹਨ ਜਿਥੇ ਕਿਰਾਏ ਦੇ ਅਪਾਰਟਮੈਂਟ ਹੁਣ ਸਸਤੇ ਹੋ ਗਏ ਹਨ।
ਵੈਨਕੂਵਰ ‘ਚ ਕਿਰਾਏ ਦੇ ਅਪਾਰਟਮੈਂਟ ਦੀਆਂ ਕੀਮਤਾਂ ਹੁਣ 2017 ਤੋਂ ਬਾਅਦ ਸਭ ਤੋਂ ਘੱਟ ਹਨ। ਟਰਾਂਟੋ ‘ਚ ਹੁਣ 1 ਬੈਡਰੂਮ ਵਾਲਾ ਅਪਾਰਟਮੈਂਟ 14.90% ਘੱਟ ਕੇ 2 ਹਜ਼ਾਰ ਡਾਲਰ ‘ਚ ਮਿਲ ਰਿਹਾ ਹੈ ਉਥੇ ਹੀ ਵੈਨਕੂਵਰ ‘ਚ ਇਸ ਦਾ ਕਿਰਾਇਆ 8% ਘੱਟ ਕੇ 1980 ਡਾਲਰ ‘ਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਬਰਬਨੀ ‘ਚ 1.70% ਘੱਟ ਕੇ 1720 ਡਾਲਰ ‘ਚ ਸਿਗਲ ਬੈਡਰੂਮ ਅਪਾਰਟਮੈਂਟ ਕਿਰਾਏ ‘ਤੇ ਮਿਲ ਰਿਹਾ ਹੈ।