ਰੁਝਾਨ ਖ਼ਬਰਾਂ
ਕਿਸਨੂੰ ਸਭ ਤੋਂ ਪਹਿਲਾਂ ਮਿਲੇਗੀ ਕੋਵਿਡ- 19 ਵੈਕਸੀਨ?

ਕਿਸਨੂੰ ਸਭ ਤੋਂ ਪਹਿਲਾਂ ਮਿਲੇਗੀ ਕੋਵਿਡ- 19 ਵੈਕਸੀਨ?

ਵਾਸ਼ਿੰਗਟਨ : ਕੋਵਿਡ- 19 ਵੈਕਸੀਨ ਦੀ ਵੰਡ ਸਬੰਧੀ ਮਾਮਲਿਆਂ ‘ਤੇ ਕੰਮ ਕਰ ਰਹੀ ਸੁਰਗੋ ਫਾਊਂਡੇਸ਼ਨ ਦੀ ਸੇਮਾ ਸਗੇਅਰ ਨੇ ਕਿਹਾ ਕਿ ਕੋਵਿਡ- 19 ਵੈਕਸੀਨ ਸਭ ਤੋਂ ਪਹਿਲਾਂ ਕਿਸਨੂੰ ਮਿਲੇਗੀ, ਇਸ ਬਾਰੇ ਭਾਵੇਂ ਕੋਈ ਫ਼ੈਸਲਾ ਨਹੀਂ ਲਿਆ ਗਿਆ ਪਰ ਅਮਰੀਕਾ ਤੇ ਵਿਸ਼ਵ ਪੱਧਰ ‘ਤੇ ਬਹੁਤ ਸਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਸਿਹਤ ਕਾਮਿਆਂ ਨੂੰ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ। ‘ਯੂਐੱਸ ਸੈਂਟਰਜ਼ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ’ ਨੂੰ ਸਲਾਹ ਦੇ ਰਹੇ ਮਾਹਿਰਾਂ ਦੇ ਪੈਨਲ ਵੱਲੋਂ ਵੀ ਲਾਜ਼ਮੀ ਸੇਵਾਵਾਂ ਦੇ ਖੇਤਰਾਂ ‘ਚ ਕੰਮ ਕਰਨ ਵਾਲੇ ਕਾਮਿਆਂ, ਕੁਝ ਖ਼ਾਸ ਮੈਡੀਕਲ ਸਮੱਸਿਆਵਾਂ ਵਾਲੇ ਲੋਕਾਂ ਅਤੇ 65 ਤੇ ਇਸ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਇਹ ਵੈਕਸੀਨ ਪਹਿਲਾਂ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।