Copyright & copy; 2019 ਪੰਜਾਬ ਟਾਈਮਜ਼, All Right Reserved
ਤੇਜ਼ ਤੂਫਾਨ ਕਾਰਨ ਬੀ.ਸੀ. 53000 ਦੇ ਕਰੀਬ ਘਰਾਂ ‘ਚ ਬਿਜਲੀ ਸਪਲਾਈ ਰਹੀ ਠੱਪ 

ਤੇਜ਼ ਤੂਫਾਨ ਕਾਰਨ ਬੀ.ਸੀ. 53000 ਦੇ ਕਰੀਬ ਘਰਾਂ ‘ਚ ਬਿਜਲੀ ਸਪਲਾਈ ਰਹੀ ਠੱਪ

 

 

ਸਰੀ : ਬੀਤੇ ਮੰਗਲਵਾਰ ਲੋਅਰ ਮੇਨਲੈਂਡ ਅਤੇ ਵੈਨਕੂਵਰ ਆਈਸਲੈਂਡ ‘ਚ ਆਏ ਭਿਆਨਕ ਤੂਫਾਨ ਕਾਰਨ 53000 ਦੇ ਕਰੀਬ ਲੋਕਾਂ ਦੇ ਘਰਾਂ ਦੀ ਬਿਜਲੀ ਬੰਦ ਹੋ ਗਈ। ਬੀ.ਸੀ. ਹਾਈਡਰੋ ਦੇ ਅਨੁਸਾਰ ਕੌਰਟੇਨੈ, ਸਰੀ ਅਤੇ ਮੈਪਲ ਰਿਜ਼ ਦੇ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਮੰਲਵਾਰ ਦੁਪਹਿਰ ਤੱਕ ਵੀ ਕੌਰਟਨੈ, ਪੋਰਟ ਹਾਰਡੀ, ਲੈਂਗਲੀ ਅਤੇ ਸਰੀ ਦੇ 36000 ਘਰਾਂ ‘ਚ ਬਿਜਲੀ ਦੀ ਸਪਲਾਈ ਦੁਬਾਰਾ ਸ਼ੁਰੂ ਨਹੀਂ ਕੀਤੀ ਜਾ ਸਕੀ।

ਜ਼ਿਕਰਯੋਗ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ ਮੌਸਮ ਵਿਭਾਗ ਵਲੋਂ ਦੱਖਣੀ ਤੱਟ ਨਾਲ ਲੱਗਦੇ ਇਲਾਕਿਆਂ ‘ਚ ਤੇਜ਼ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਅਤੇ ਤੂਫਾਨ ਦੌਰਾਨ ਤੇਜ਼ ਹਵਾਵਾਂ ਦੀ ਰਫ਼ਤਾਰ 90 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਉਮੀਦ ਜਤਾਈ ਗਈ ਸੀ। ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਡਿੱਗੇ ਦਰਖਤਾਂ ਨਾਲ ਬਿਜਲੀ ਦੀ ਸਪਲਾਈ ਨੂੰ ਵੱਡਾ ਨੁਕਸਾਨ ਹੋਇਆ। ਬੀ.ਸੀ. ਹਾਈਡਰੋ ਨੇ ਕਿਹਾ ਕਿ ਤੇਜ਼ ਹਵਾਵਾਂ ਕਾਰਨ ਬੰਦ ਹੋਈ ਬਿਜਲੀ ਦੀ ਸਪਲਾਈ ਨੂੰ ਦੁਬਾਰਾ ਸ਼ੁਰੂ ਕਰਨ ਲਈ 1 ਦਿਨ ਦਾ ਸਮਾਂ ਲੱਗ ਸਕਦਾ ਹੈ ਅਤੇ ਇਥੇ ਕਰਮਚਾਰੀ ਦਿਨ-ਰਾਤ ਕੰਮ ਕਰ ਰਹੇ ਹਨ।