Copyright & copy; 2019 ਪੰਜਾਬ ਟਾਈਮਜ਼, All Right Reserved
ਨੌਰਮ ਲਿਪਿਨਸਕੀ ਨੂੰ ਸਰੀ ਮਿਊਂਸੀਪਲ ਪੁਲਿਸ ਫੋਰਸ ਦੇ ਪਹਿਲੇ ਮੁੱਖੀ ਵਜੋਂ ਨਿਯੁਕਤ ਕੀਤਾ ਗਿਆ 

ਨੌਰਮ ਲਿਪਿਨਸਕੀ ਨੂੰ ਸਰੀ ਮਿਊਂਸੀਪਲ ਪੁਲਿਸ ਫੋਰਸ ਦੇ ਪਹਿਲੇ ਮੁੱਖੀ ਵਜੋਂ ਨਿਯੁਕਤ ਕੀਤਾ ਗਿਆ

 

ਡੈਲਟਾ, (ਇਸ਼ਪ੍ਰੀਤ ਕੌਰ):ਸਰੀ ਪੁਲਿਸ ਬੋਰਡ ਨੇ 65 ਸਾਲਾ ਨੌਰਮ ਲਿਪਿਨਸਕੀ ਜੋ ਕਿ ਇਸ ਸਮੇਂ ਡੈਲਟਾ ਪੁਲਿਸ ਵਿਭਾਗ ਦੇ ਡਿਪਟੀ ਦੇ ਮੁੱਖੀ ਹਨ, ਨੂੰ ਸਰੀ ਦਾ ਨਵਾਂ ਮਿਊਂਸੀਪਲ ਪੁਲਿਸ ਫੋਰਸ ਦਾ ਪਹਿਲਾ ਮੁੱਖੀ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਨੌਰਮ ਲਿਪਿਨਸਕੀ  ਐਡਮਿੰਟਨ ਪੁਲਿਸ ਫੋਰਸ ਅਤੇ ਆਰ ਸੀ ਐਮ ਪੀ ‘ਚ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।

ਸਰੀ ਦੇ ਮੇਅਰ ਡੱਗ ਮਕੱਲਮ ਨੇ ਉਮੀਦ ਜਤਾਈ ਹੈ ਕਿ 1 ਅਪ੍ਰੈਲ ਤੋਂ ਮਿਊਂਸੀਪਲ ਪੁਲਿਸ ਫੋਰਸ ਸ਼ਹਿਰ ‘ਚ ਆਪਣਾ ਕੰਮ ਸੰਭਾਲ ਲਵੇਗੀ।