Copyright & copy; 2019 ਪੰਜਾਬ ਟਾਈਮਜ਼, All Right Reserved
ਪੰਜਾਬੀ ਟਰੱਕ ਡਰਾਈਵਰ ਜਗਰਾਜ ਸਿੰਘ ਗਰੇਵਾਲ ਦੀ ਲੱਗੀ ਇਕ ਲੱਖ ਡਾਲਰ ਦੀ ਲਾਟਰੀ

ਪੰਜਾਬੀ ਟਰੱਕ ਡਰਾਈਵਰ ਜਗਰਾਜ ਸਿੰਘ ਗਰੇਵਾਲ ਦੀ ਲੱਗੀ ਇਕ ਲੱਖ ਡਾਲਰ ਦੀ ਲਾਟਰੀ

ਐਬਟਸਫੋਰਡ : ਐਬਟਸਫੋਰਡ ਨਿਵਾਸੀ ਪੰਜਾਬੀ ਟਰੱਕ ਡਰਾਈਵਰ ਜਗਰਾਜ ਸਿੰਘ ਗਰੇਵਾਲ ਦੀ ਇਕ ਲੱਖ ਡਾਲਰ ਭਾਵ 56 ਲੱਖ 80 ਹਜ਼ਾਰ ਰੁਪਏ ਦੀ ਲਾਟਰੀ ਨਿਕਲੀ ਹੈ। ਜਗਰਾਜ ਸਿੰਘ ਨੇ ਦੱਸਿਆ ਕਿ ਉਹ ਲੰਮੇ ਰੂਟ ‘ਤੇ ਟਰੱਕ ਚਲਾਉਂਦਾ ਹੈ। ਬੀਤੇ ਦਿਨੀਂ ਜਦ ਉਹ ਐਬਟਸਫੋਰਡ ਵਾਪਸ ਪਰਤਿਆ ਤਾਂ ਸਾਊਥ ਫ਼ਰੇਜ਼ਰ ਵੇਅ ‘ਤੇ ਸਥਿਤ ਐਸ਼ੋ ਪੈਟਰੋਲ ਪੰਪ ਤੋਂ ਉਸ ਨੇ ਲੋਟੋ ਕੰਪਨੀ ਦੀ ਲਾਟਰੀ ਖਰੀਦੀ। ਜਦ ਟਿਕਟ ਸਕਰੈਚ ਕੀਤਾ ਤਾਂ ਉਸ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਉਹ 1 ਲੱਖ ਡਾਲਰ ਜਿੱਤ ਚੁੱਕਾ ਹੈ। ਜਗਰਾਜ ਸਿੰਘ ਦੇ ਦੱਸਿਆ ਕਿ ਉਹ ਹੁਣ ਲੰਮੇ ਰੂਟ ‘ਤੇ ਜਾਣ ਦੀ ਬਜਾਏ ਲੋਕਲ ਟਰੱਕ ਚਲਾਉਣ ਬਾਰੇ ਸੋਚ ਰਿਹਾ ਹੈ।