Copyright & copy; 2019 ਪੰਜਾਬ ਟਾਈਮਜ਼, All Right Reserved
ਅਲਬਰਟਾ ਪ੍ਰੀਮੀਅਰ ਜੇਸਨ ਕੇਨੀ ਦੂਜੀ ਵਾਰ ਇਕਾਂਤਵਾਸ

ਅਲਬਰਟਾ ਪ੍ਰੀਮੀਅਰ ਜੇਸਨ ਕੇਨੀ ਦੂਜੀ ਵਾਰ ਇਕਾਂਤਵਾਸ

ਕੈਲਗਰੀ, ਅਲਬਰਟਾ ਪ੍ਰੀਮੀਅਰ ਜੇਸਨ ਕੈਨੀ ਦੂਜੀ ਵਾਰ ਇਕਾਂਤਵਾਸ ਹੋ ਗਏ ਹਨ ।ਕੋਰੋਨਾ ਵਇਰਸ ਪਾਜ਼ੀਟਿਵ ਹੋ ਚੁੱਕੇ ਕਿਸੇ ਵਿਅਕਤੀ ਦੇ ਸੰਪਰਕ ‘ਚ ਆ ਜਾਣ ਮਗਰੋਂ ਉਨ੍ਹਾਂ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ । ਉਨ੍ਹਾਂ ਨੂੰ ਬੀਤੇ ਦਿਨੀਂ ਇਸ ਬਾਰੇ ਸੂਚਿਤ ਕੀਤਾ ਗਿਆ ਸੀ। ਸਿਹਤ ਅਧਿਕਾਰੀਆਂ ਨੇ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਕਰਨ ਲਈ ਕਿਹਾ ਹੈ ਤੇ ਟੈਸਟ ਦੀ ਰਿਪੋਰਟ ਆਉਣ ‘ਤੇ ਉਸ ਨੂੰ ਜਨਤਕ ਕੀਤਾ ਜਾਵੇਗਾ। ਕੋਵਿਡ-19 ਦੇ ਵਧਦੇ ਜਾ ਰਹੇ ਮਾਮਲਿਆਂ ਨੂੰ ਠੱਲ੍ਹ ਪਾਉਣ ਦੇ ਇਰਾਦੇ ਨਾਲ ਅਲਬਰਟਾ ਸਰਕਾਰ ਨੇ ਆਉਂਦੇ 2 ਹਫ਼ਤਿਆਂ ਵਾਸਤੇ ਕੁਝ ਨਵੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਪ੍ਰੀਮੀਅਰ ਜੇਸਨ ਕੇਨੀ ਨੇ ਕਿਹਾ ਕਿ ਸੂਬਾ ਇਸ ਸਮੇਂ ਨਾਜ਼ੁਕ ਮੋੜ ‘ਤੇ ਆ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਵਾਸੀ ਅਜੇ ਵੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਮਹਾਂਮਾਰੀ ਦੇ ਵਧ ਰਹੇ ਅੰਕੜਿਆਂ ਨੂੰ ਮੋੜਾ ਪਾਇਆ ਜਾਵੇ, ਕਿਉਂਕਿ ਹੈਲਥ ਕੇਅਰ ਸਰਵਿਸਿਜ਼ ‘ਤੇ ਬੋਝ ਵਧਣਾ ਸ਼ੁਰੂ ਹੋ ਗਿਆ ਹੈ । ਨਵੀਆਂ ਪਾਬੰਦੀਆਂ ਤਹਿਤ 13 ਨਵੰਬਰ ਤੋਂ 27 ਨਵੰਬਰ ਤੱਕ ਇਨਡੋਰ ਗਰੁੱਪ, ਫਿਟਨੈੱਸ ਪ੍ਰੋਗਰਾਮ, ਟੀਮ ਸਪੋਰਟਸ, ਗਰੁੱਪ ਪੇਸ਼ਕਾਰੀ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੋਟਲ, ਰੈਸਟੋਰੈਂਟ, ਬਾਰ, ਲਾਉਂਜਿਜ਼, ਪੱਬ ਰਾਤ 11 ਵਜੇ ਖੁੱਲ੍ਹੇ ਰਹਿ ਸਕਣਗੇ , ਪਰ ਸ੍ਰਬਾ ਸਪਲਾਈ 10 ਵਜੇ ਤੱਕ ਹੀ ਰਹੇਗੀ । ਵਿਆਹਾਂ ਅਤੇ ਅੰਤਿਮ ਸਸਕਾਰਾਂ ‘ਤੇ ਇਕੱਠ ਵੀ 50 ਵਿਅਕਤੀਆਂ ਤੋਂ ਜ਼ਿਆਦਾ ਨਹੀਂ ਹੋ ਸਕੇਗਾ । ਧਾਰਮਿਕ ਸਥਾਨਾਂ ‘ਤੇ ਇਕੱਠੇ ਹੋਣ ਵਾਲੇ ਵਿਅਕਤੀਆਂ ਦੀ ਸੰਖਿਆ ਇਕ ਤਿਹਾਈ ਕਰ ਦਿੱਤੀ ਗਈ ਹੈ।