Copyright & copy; 2019 ਪੰਜਾਬ ਟਾਈਮਜ਼, All Right Reserved
ਟਰੰਪ ਨੇ ਜੀ-7 ਸੰਮੇਲਨ ਤੋਂ ਬਣਾਈ ਦੂਰੀ

ਟਰੰਪ ਨੇ ਜੀ-7 ਸੰਮੇਲਨ ਤੋਂ ਬਣਾਈ ਦੂਰੀ

ਵਾਸ਼ਿੰਗਟਨ : ਰਾਸ਼ਟਰਪਤੀ ਦੀ ਚੋਣ ਹਾਰ ਚੁੱਕੇ ਡੋਨਲਡ ਟਰੰਪ ਸ਼ਾਇਦ ਇਸ ਸਚਾਈ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ ਪਰ ਕੁਝ ਸੰਕੇਤ ਉਨ੍ਹਾਂ ਦੀ ਨਿਰਾਸ਼ਾ ਵੱਲ ਇਸ਼ਾਰਾ ਕਰ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਟਰੰਪ ਅਤੇ ਉਨ੍ਹਾਂ ਦੀ ਟੀਮ ਨੇ ਅਜੇ ਤੱਕ ਜੀ-7 ਸੰਮੇਲਨ ਦੀ ਤਿਆਰੀ ਨਹੀਂ ਕੀਤੀ ਹੈ ਇਸ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜੋਅ ਬਿਡੇਨ ਸੱਤਾ ਸੰਭਾਲਣ ਤੋਂ ਬਾਅਦ ਇਸ ਤੇ ਵਿਚਾਰ ਕਰ ਸਕਦੇ ਹਨ।
ਯੂਐਸਏ ਨਿਊਜ਼ ਦੀ ਇਕ ਰਿਪੋਰਟ ਦੇ ਅਨੁਸਾਰ, ਟਰੰਪ ਅਤੇ ਉਨ੍ਹਾਂ ਦੀ ਟੀਮ ਨੇ ਜੀ -7 ਵਰਗੇ ਮਹੱਤਵਪੂਰਨ ਆਰਥਿਕ ਫੋਰਮ ਲਈ ਅਜੇ ਤੱਕ ਕੋਈ ਤਿਆਰੀ ਨਹੀਂ ਕੀਤੀ। ਇਸ ਬਾਰੇ ਅੱਜ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਮਹਾਂਮਾਰੀ ਦੌਰਾਨ ਇਹ ਮੁਲਾਕਾਤ ਕਾਫ਼ੀ ਜ਼ਰੂਰੀ ਅਤੇ ਫੈਸਲਾਕੁੰਨ ਮੰਨੀ ਜਾ ਰਹੀ ਸੀ ਪਰ ਟਰੰਪ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ। ਕੁਝ ਮਾਹਰਾਂ ਦਾ ਕਹਿਣਾ ਹੈ ਕਿ ਟਰੰਪ ਦੀ ਟੀਮ ਦਾ ਧਿਆਨ ਰਾਸ਼ਟਰਪਤੀ ਦੀ ਚੋਣ ਤੋਂ ਬਾਅਦ ਕਾਨੂੰਨੀ ਮਾਮਲਿਆਂ ਵੱਲ ਵਧੇਰੇ ਹੈ।

ਰਾਸ਼ਟਰਪਤੀ ਚੋਣਾਂ ਨੂੰ ਸੁਰੱਖਿਅਤ ਦੱਸਣ ‘ਤੇ ਟਰੰਪ ਨੇ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੂੰ ਕੱਢਿਆ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ੍ਰਹਿ ਮੰਤਰਾਲੇ ਦੇ ਇਕ ਉੱਚ ਅਧਿਕਾਰੀ ਨੂੰ ਬਰਖਾਸਤ ਕਰ ਦਿੱਤਾ ਹੈ ਜਿਸਨੇ ਪਿਛਲੇ ਹਫਤੇ ਕਿਹਾ ਸੀ ਕਿ 3 ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਅਮਰੀਕੀ ਇਤਿਹਾਸ ਦੀ ਸਭ ਤੋਂ ਸੁਰੱਖਿਅਤ ਚੋਣ ਸੀ। ਜਦੋਂ ਕਿ ਟਰੰਪ ਨੇ ਕਈ ਰਾਜਾਂ ਵਿੱਚ ਧੋਖਾਧੜੀ ਦਾ ਇਲਜ਼ਾਮ ਲਾਉਂਦਿਆਂ ਕਈ ਰਾਜਾਂ ਵਿੱਚ ਮੁਕੱਦਮਾ ਦਾਇਰ ਕੀਤੇ ਹਨ, ਪਰ ਉਹ ਆਪਣੇ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਕੋਈ ਸਬੂਤ ਨਹੀਂ ਦੇ ਸਕਿਆ।
ਟਰੰਪ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਉਸਨੇ ਸਾਈਬਰ ਸੁਰੱਖਿਆ ਅਤੇ ਬੁਨਿਆਦੀ ਢਾਂਚਾ ਸੁਰੱਖਿਆ ਏਜੰਸੀ (ਸੀਆਈਐਸਏ) ਦੇ ਡਾਇਰੈਕਟਰ ਕ੍ਰਿਸਟੋਫਰ ਕਰੈਬਜ਼ ਨੂੰ ਗ੍ਰਹਿ ਮੰਤਰਾਲੇ ਤੋਂ ਬਰਖਾਸਤ ਕਰ ਦਿੱਤਾ ਹੈ। ਉਸ ਨੇ ਟਵੀਟ ਕੀਤਾ, ‘ਕ੍ਰਿਸ ਕ੍ਰੈਬਜ਼’ ਨੇ 2020 ਦੀਆਂ ਚੋਣਾਂ ਦੀ ਸੁਰੱਖਿਆ ਨੂੰ ਲੈ ਕੇ ਤਾਜ਼ਾ ਬਿਆਨ ਬਿਲਕੁਲ ਗਲਤ ਹੈ। ਚੋਣਾਂ ਵਿਚ ਵਿਆਪਕ ਬੇਨਿਯਮੀਆਂ ਅਤੇ ਧੋਖਾਧੜੀ ਹੋਈ ਹੈ, ਮਰੇ ਹੋਏ ਲੋਕਾਂ ਦੀਆਂ ਵੋਟਾਂ ਦੀ ਗਿਣਤੀ ਕੀਤੀ ਗਈ, ਚੋਣ ਗਾਰਡਾਂ ਨੂੰ ਪੋਲਿੰਗ ਸਟੇਸ਼ਨਾਂ ਤੇ ਜਾਣ ਦੀ ਆਗਿਆ ਨਹੀਂ ਸੀ, ਵੋਟਿੰਗ ਮਸ਼ੀਨ ਵਿਚ ”ਖਾਮੀਆਂ” ਸਨ ਜਿਸ ਕਾਰਨ ਟਰੰਪ ਲਈ ਵੋਟਾਂ ਪਈਆਂ ਪਰ ਉਹ ਰਾਸ਼ਟਰਪਤੀ ਬਿਡੇਨ ਦੇ ਖਾਤੇ ‘ਚ ਗਈਆਂ।