Copyright & copy; 2019 ਪੰਜਾਬ ਟਾਈਮਜ਼, All Right Reserved
ਕੈਨੇਡਾ ਦੀ ਯੂ.ਐਨ. ਸੁਰੱਖਿਆ ਕਾਉਂਸਲ ਵਿੱਚ ਸੀਟ ਪੱਕੀ ਕਰਨ ਦੀ ਦੂਜੀ ਕੋਸ਼ਿਸ਼ ਵੀ ਰਹੀ ਨਾਕਾਮ

ਕੈਨੇਡਾ ਦੀ ਯੂ.ਐਨ. ਸੁਰੱਖਿਆ ਕਾਉਂਸਲ ਵਿੱਚ ਸੀਟ ਪੱਕੀ ਕਰਨ ਦੀ ਦੂਜੀ ਕੋਸ਼ਿਸ਼ ਵੀ ਰਹੀ ਨਾਕਾਮ

 

ਓਟਵਾ : ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕਾਉਂਸਲ ਵਿੱਚ ਆਪਣੀ ਸੀਟ ਪੱਕੀ ਕਰਨ ਵਿੱਚ ਇੱਕ ਵਾਰੀ ਫਿਰ ਕੈਨੇਡਾ ਪਿੱਛੇ ਰਹਿ ਗਿਆ ਹੈ। ਇਸ ਸਬੰਧ ਵਿੱਚ ਹੋਈ ਵੋਟਿੰਗ ਵਿੱਚ ਕੈਨੇਡਾ, ਨੌਰਵੇ ਤੇ ਆਇਰਲੈਂਡ ਤੋਂ ਮਾਤ ਖਾ ਗਿਆ। ਵਿਸ਼ਵ ਦੀ ਸੱਭ ਤੋਂ ਤਾਕਤਵਰ ਸੰਸਥਾ ਵਿੱਚ ਸੀਟ ਹਾਸਲ ਕਰਨ ਦੀ ਇਹ ਕੈਨੇਡਾ ਦੀ ਲਗਾਤਾਰ ਦੂਜੀ ਕੋਸ਼ਿਸ਼ ਹੈ ਜੋ ਕਿ ਨਾਕਾਮ ਰਹੀ ਹੈ। ਇਸ ਤੋਂ ਦੇਸ਼ ਦੇ ਘੱਟ ਰਹੇ ਪ੍ਰਭਾਵ ਦਾ ਅੰਦਾਜ਼ਾ ਵੀ ਲਾਇਆ ਜਾ ਸਕਦਾ ਹੈ। ਲਿਬਰਲ ਸਰਕਾਰ ਤੋਂ ਪਹਿਲਾਂ ਸਾਬਕਾ ਕੰਜ਼ਰਵੇਟਿਵ ਸਰਕਾਰ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨਾਲ 2010 ਵਿੱਚ ਵੀ ਇਹ ਸੀਟ ਹਾਸਲ ਕਰਨ ਦੀ ਨਾਕਾਮ ਕੋਸ਼ਿਸ਼ ਕਰ ਚੁੱਕੀ ਹੈ।

ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਕਾਇਮ ਹੋਣ ਤੋਂ ਬਾਅਦ ਤੋਂ ਲੈ ਕੇ ਲੱਗਭਗ ਹਰੇਕ ਦਹਾਕੇ ਵਿੱਚ ਕੈਨੇਡਾ ਲੜੀਵਾਰ ਛੇ ਵਾਰੀ ਇਹ ਸੀਟ ਹਾਸਲ ਕਰ ਚੁੱਕਿਆ ਹੈ। ਐਨਡੀਪੀ ਦੇ ਵਿਦੇਸ਼ੀ ਮਾਮਲਿਆਂ ਬਾਰੇ ਕ੍ਰਿਟਿਕ ਜੈਕ ਹੈਰਿਸ ਨੇ ਆਖਿਆ ਕਿ ਇਹ ਲਿਬਰਲਾਂ ਲਈ ਨੀਂਦੋਂ ਜਾਗਣ ਦਾ ਸੰਕੇਤ ਹੈ ਤੇ ਕੈਨੇਡੀਅਨਾਂ ਲਈ ਇਹ ਸੁਨੇਹਾ ਹੈ ਕਿ ਅਸੀਂ ਬਹੁਤ ਕੁਝ ਨਹੀਂ ਕਰ ਰਹੇ।