Copyright & copy; 2019 ਪੰਜਾਬ ਟਾਈਮਜ਼, All Right Reserved
ਮੈਂ ਨਸਲਵਾਦ ਖਿਲਾਫ ਆਵਾਜ਼ ਚੁੱਕਦਾ ਰਹਾਂਗਾ : ਜਗਮੀਤ ਸਿੰਘ

ਮੈਂ ਨਸਲਵਾਦ ਖਿਲਾਫ ਆਵਾਜ਼ ਚੁੱਕਦਾ ਰਹਾਂਗਾ : ਜਗਮੀਤ ਸਿੰਘ

ਓਟਾਵਾ : ਹਾਊਸ ਆਫ਼ ਕਾਮਨਜ਼ ਦੀ ਸਪੈਸ਼ਲ ਸਿਟਿੰਗ ਦੌਰਾਨ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਬਲਾਕ ਕਿਊਬਿਕੁਆ ਦੇ ਐਮਪੀ ਨੂੰ ਨਸਲਵਾਦੀ ਦੱਸਣ ਤੋਂ ਬਾਅਦ ਐਨਡੀਪੀ ਆਗੂ ਜਗਮੀਤ ਸਿੰਘ ਨੂੰ ਹਾਊਸ ਆਫ ਕਾਮਨਜ਼ ਤੋਂ ਬਾਹਰ ਜਾਣਾ ਪਿਆ।
ਜ਼ਿਕਰਯੋਗ ਹੈ ਕਿ ਆਰ.ਸੀ.ਐਮ.ਪੀ. ਦੇ ਪੂਰੇ ਸਿਸਟਮ ਵਿੱਚ ਨਸਲਵਾਦ ਭਾਰੂ ਹੋਣ ਦੇ ਮਾਮਲੇ ਵਿਚ ਮਤੇ ਨੂੰ ਮਨਜੂਰੀ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਜਗਮੀਤ ਸਿੰਘ ਨੇ ਥੈਰੇਨ ਨੂੰ ਨਸਲਵਾਦੀ ਕਹਿ ਦਿੱਤਾ। ਇਸ ਤੋਂ ਬਾਅਦ ਬਲਾਕ ਕਿਊਬਿਕੁਆ ਦੇ ਹਾਊਸ ਲੀਡਰ ਐਲੇਨ ਥੈਰੇਨ ਤੋਂ ਮੁਆਫੀ ਮੰਗਣ ਤੋਂ ਇਨਕਾਰ ਕਰਨ ਤੋਂ ਬਾਅਦ ਜਗਮੀਤ ਸਿੰਘ ਨੂੰ ਹਾਊਸ ਤੋਂ ਬਾਹਰ ਕਰ ਦਿੱਤਾ ਗਿਆ।
ਪ੍ਰੈੱਸ ਕਾਨਫਰੰਸ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਬਿਆਨ ‘ਤੇ ਕਾਇਮ ਹਨ ਅਤੇ ਕਾਇਮ ਰਹਿਣਗੇ। ਜਗਮੀਤ ਸਿੰਘ ਨੇ ਆਖਿਆ ਕਿ ਅਸੀਂ ਨਸਲਵਾਦ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਸਕਦੇ? ਅਸੀਂ ਉਨਾਂ ਲੋਕਾਂ ਨੂੰ ਬਚਾਉਣ ਲਈ ਕੁਝ ਕਿਉਂ ਨਹੀਂ ਕਰ ਸਕਦੇ ਜੋ ਨਸਲਵਾਦ ਦਾ ਸ਼ਿਕਾਰ ਹੋ ਰਹੇ ਹਨ? ਅਸੀਂ ਕੁਝ ਤਾਂ ਕਰ ਹੀ ਸਕਦੇ ਹਾਂ ਤੇ ਕੋਈ ਇਸ ਲਈ ਮਨਾਂ ਕਿਵੇਂ ਕਰ ਸਕਦਾ ਹੈ?