Copyright & copy; 2019 ਪੰਜਾਬ ਟਾਈਮਜ਼, All Right Reserved
ਕਸ਼ਮੀਰ ‘ਚ ਲੱਗਾ ਇਤਿਹਾਸ ਦਾ ਸਭ ਤੋਂ ਲੰਬਾ ਕਰਫਿਊ

ਕਸ਼ਮੀਰ ‘ਚ ਲੱਗਾ ਇਤਿਹਾਸ ਦਾ ਸਭ ਤੋਂ ਲੰਬਾ ਕਰਫਿਊ

ਜਮੂੰ: ਕਸ਼ਮੀਰ ਵਿਚ ਲਗਾਤਾਰ ਚਲਦੇ ਕਰਫ਼ਿਊ ਨੂੰ 46 ਵਾਂ ਦਿਨ ਹੋ ਗਿਆ ਹੈ । 1947 ਤੋਂ ਬਾਅਦ ਭਾਰਤ ਵਿਚ ਚਲਿਆ ਇਹ ਸਭ ਤੋਂ ਲੰਮਾ ਖਤਰਨਾਕ ਕਰਫ਼ਿਊ ਹੈ । ਇਹ ਲੰਮਾ ਕਰਫ਼ਿਊ ਰੱਖਣ ਦਾ ਮਤਲਬ ਸਾਫ਼ ਹੈ । ਕਿ ਕਸ਼ਮੀਰੀਆਂ ਨੂੰ ਤਸੀਹੇ ਦੇ ਕੇ ਮਾਰਨਾ । ਭੁੱਖਮਰੀ ਵਾਲੀ ਹਾਲਤ ਪੈਦਾ ਕਰਕੇ ਮਾਰਨਾ ਉਨ੍ਹਾਂ ਦੀ ਆਜ਼ਾਦੀ ਦੀ ਤਹਰੀਕ ਲੋਕਾਂ ਦੀ ਨਸਲਕੁਸ਼ੀ ਕਰਕੇ ਖਤਮ ਕਰਨਾ , ਕਸ਼ਮੀਰੀਆਂ ਦੇ ਸੇਬਾਂ ਦੇ ਬਾਗ ਤਬਾਹ ਕਰਕੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਕੰਗਾਲ ਕਰਨਾ । ਭੁੱਖਮਰੀ ਦੀ ਹਾਲਾਤ ਪੈਦਾ ਕਰਕੇ ਖਤਮ ਕਰਨਾ ਹੈ ।
ਕਸ਼ਮੀਰੀ ਬੱਚੇ ਜੋ ਭਾਰਤ ਦੇ ਦੂਜੇ ਸੂਬਿਆਂ ਦੀਆਂ ਯੂਨੀਵਰਸਟੀਆਂ ਵਿਚ ਪੜ੍ਹਦੇ ਹਨ ਉਨ੍ਹਾਂ ਦਾ ਡੇਢ ਮਹੀਨੇ ਤੋਂ ਆਪਣੇ ਪਰਵਾਰਾਂ ਨਾਲੋਂ ਸੰਪਰਕ ਟੁੱਟਾ ਹੈ । ਹਰ ਪਰਵਾਰ ਨੂੰ ਆਪਣੇ ਬੱਚਿਆਂ ਨੂੰ ਪੁਲਸ ਸਟੇਸ਼ਨ ਤੋਂ 15 ਸੈਕਿਡ ਫੋਨ ਕਰਨ ਦੀ ਖੁੱਲ੍ਹ ਦੇ ਕੇ ਕਸ਼ਮੀਰੀਆਂ ਨਾਲ ਬੇਹੱਦ ਭੱਦਾ ਮਜ਼ਾਕ ਕੀਤਾ ਗਿਆ ਹੈ ।
ਕਸ਼ਮੀਰ ਤੋਂ ਚੁੱਕ ਕੇ ਲੋਕਾਂ ਨੂੰ ਯੂਪੀ ਦੀਆਂ ਜੇਲ੍ਹਾਂ ਵਿੱਚ ਸੁੱਟ ਰਹੀ ਹੈ ਭਾਰਤ ਸਰਕਾਰ
ਜੰਮੂ ਕਸ਼ਮੀਰ ਤੋਂ ਗ੍ਰਿਫਤਾਰ ਕਰਕੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕੀਤੇ ਗਏ ਕਸ਼ਮੀਰੀਆਂ ਸਬੰਧੀ ਸਾਹਮਣੇ ਆਈ ਇੱਕ ਜਾਣਕਾਰੀ ਮੁਤਾਬਿਕ ਅਗਸਤ ਮਹੀਨੇ ਤੋਂ ਬਾਅਦ ਗ੍ਰਿਫਤਾਰ ਕਰਕੇ 285 ਕਸ਼ਮੀਰੀਆਂ ਨੂੰ ਉੱਤਰ ਪ੍ਰਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕਰਕੇ ਰੱਖਿਆ ਗਿਆ ਹੈ। ਇਹਨਾਂ ਕਸ਼ਮੀਰੀਆਂ ਵਿੱਚੋਂ 85 ਕਸ਼ਮੀਰੀ ਸਿਆਸੀ ਕੈਦੀ ਆਗਰਾ ਦੀ ਜੇਲ੍ਹ ਵਿੱਚ ਬੰਦ ਦੱਸੇ ਜਾ ਰਹੇ ਹਨ, ਜਿਹਨਾਂ ਵਿੱਚੋਂ 29 ਨੂੰ ਪਿਛਲੇ ਸ਼ੁਕਰਵਾਰ ਹੀ ਆਗਰਾ ਜੇਲ੍ਹ ਲਿਆਂਦਾ ਗਿਆ ਹੈ।