Copyright & copy; 2019 ਪੰਜਾਬ ਟਾਈਮਜ਼, All Right Reserved
ਹਰ ਸਾਲ ਤਿੰਨ ਲੱਖ ਬੱਚੇ ਹੋ ਰਹੇ ਹਨ ਕੈਂਸਰ ਦਾ ਸ਼ਿਕਾਰ

ਹਰ ਸਾਲ ਤਿੰਨ ਲੱਖ ਬੱਚੇ ਹੋ ਰਹੇ ਹਨ ਕੈਂਸਰ ਦਾ ਸ਼ਿਕਾਰ

ਨਵੀਂ ਦਿੱਲੀ : ਹਰ ਸਾਲ ਕਰੀਬ ਤਿੰਨ ਲੱਖ ਬੱਚੇ ਕੈਂਸਰ ਦੀ ਲਪੇਟ ਵਿੱਚ ਆਉਂਦੇ ਹਨ, ਜਿਨ੍ਹਾਂ ਵਿੱਚੋਂ 78 ਹਜ਼ਾਰ ਤੋਂ ਜ਼ਿਆਦਾ ਸਿਰਫ਼ ਭਾਰਤ ਵਿੱਚੋਂ ਹੀ ਹਨ। ਜਦਕਿ ਵਿਕਸਿਤ ਦੇਸ਼ਾਂ ਵਿੱਚ 80 ਫ਼ੀਸਦ ਬੱਚੇ ਠੀਕ ਹੋ ਜਾਂਦੇ ਹਨ ਅਤੇ ਭਾਰਤ ਵਿੱਚ ਡਾਕਟਰ ਸਿਰਫ਼ 30 ਫ਼ੀਸਦ ਕੈਂਸਰ ਪੀੜਤ ਬੱਚਿਆਂ ਨੂੰ ਹੀ ਬਚਾ ਪਾਉਂਦੇ ਹਨ। ਵਿਸ਼ਵ ਸਿਹਤ ਸੰਗਠਨ ਨੇ 2030 ਤੱਕ 60 ਫ਼ੀਸਦ ਕੈਂਸਰ ਪੀੜਤ ਬੱਚਿਆਂ ਨੂੰ ਜ਼ਿੰਦਗੀ ਦੀ ਜੰਗ ਵਿੱਚ ਜਿਤਾਉਣ ਦਾ ਟੀਚਾ ਨਿਰਧਾਰਤ ਕੀਤਾ ਹੈ। ਇਸ ਖੇਤਰ ਵਿੱਚ ਕਾਰਜਸ਼ੀਲ ਗੈਰ ਸਰਕਾਰੀ ਸੰਗਠਨ ‘ਕੈਨਕਿਡ’ ਦੀ ਸੰਸਥਾਪਕ ਤੇ ਕੈਂਸਰ ਜਿਹੀ ਬਿਮਾਰੀ ‘ਤੇ ਜਿੱਤ ਪ੍ਰਾਪਤ ਕਰਨ ਵਾਲੀ ਪੂਨਮ ਬਗਈ ਦਾ ਕਹਿਣਾ ਹੈ ਕਿ ਦਿਹਾਤੀ ਇਲਾਕਿਆਂ ਵਿੱਚ ਕੈਂਸਰ ਪੀੜਤ ਬੱਚਿਆਂ ਦੇ ਹਸਪਤਾਲ ਅਤੇ ਆਧੁਨਿਕ ਸਿਹਤ ਸੇਵਾਵਾਂ ਪਹੁੰਚਾਉਣ ਦੀ ਦਰ ਸਿਰਫ਼ 15 ਫ਼ੀਸਦ ਹੀ ਹੈ। ਉਨ੍ਹਾਂ 2004 ਵਿੱਚ ਆਪਣੀ ਨੌਕਰੀ ਛੱਡ ਇਸ ਸੰਗਠਨ ਦੀ ਸਥਾਪਨਾ ਕੀਤੀ ਸੀ ਤੇ ਅੱਜ ਉਹ ਦੇਸ਼ ਦੇ 69 ਹਸਪਤਾਲਾਂ ਨਾਲ ਕੰਮ ਕਰਦੇ ਹੋਏ 42 ਹਜ਼ਾਰ ਤੋਂ ਜ਼ਿਆਦਾ ਬੱਚਿਆਂ ਨਾਲ ਸਿਹਤ ਸੁਵਿਧਾਵਾਂ ਦੇਣ ਵਿਚ ਸਫ਼ਲ ਰਹੀ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਸੰਗਠਨ 42 ਸ਼ਹਿਰਾਂ ਵਿੱਚ 69 ਕੈਂਸਰ ਕੇਂਦਰਾਂ ਨਾਲ ਸਾਂਝੇਦਾਰੀ ਵਿੱਚ ਕੰਮ ਕਰ ਰਿਹਾ ਹੈ ਅਤੇ ਪੰਜਾਬ ਅਤੇ ਮਹਾਰਾਸ਼ਟਰ ਸਰਕਾਰ ਦੇ ਨਾਲ ਨਾਲ ਪਾਰਟਨਰ ਵਜੋਂ ਸਹਿਮਤੀ ਪੱਤਰਾਂ ‘ਤੇ ਦਸਤਖਤ ਕੀਤੇ ਹਨ।