Copyright & copy; 2019 ਪੰਜਾਬ ਟਾਈਮਜ਼, All Right Reserved
ਇੱਕ ਦਿਨ ਤੇ ਆਵੇਗਾ

ਇੱਕ ਦਿਨ ਤੇ ਆਵੇਗਾ

ਰੱਬ ਦਿਨ ਚੰਗੇ ਦਿਖਾਵੇਗਾ
ਰਾਤ ਗ਼ਰੀਬੀ ਵਾਲੀ ਮੁੱਕੇਗੀ
ਸੁੱਖ ਦਾ ਚੈਨ ਤੇ ਆਵੇਗਾ
ਇੱਕ ਦਿਨ ਤੇ ਆਵੇਗਾ ।

ਅਸੀਂ ਵੀ ਓਦੋਂ ਚਮਕਾਗੇ
ਜਿਵੇ ਚਮਕਦੇ ਅੰਬਰਾ ਤੇ ਤਾਰੇ ਨੇ

ਇਕ ਦਿਨ ਚੰਦ ਬਣ ਉਤਰਾਂਗੇ
ਤੇ ਸੀਨਾ ਥਾਰ ਕਰ ਜਾਵਾਂਗੇ
ਇੱਕ ਦਿਨ ਤੇ ਲਿਆਵਾਂਗੇ ।

ਫੇਰ ਪਿਆਰ ਦਿਆ ਬਾਤਾਂ ਪਾਵਾਂਗੇ
ਆਪਣੀ ਇੱਕ ਦੁਨੀਆ ਨਵੀਂ ਬਣਾਵਾਂਗੇ
ਦੁੱਖ ਸੁੱਖ ਦੇ ਸਾਥੀ ਹੋਵਾਂਗੇ

ਜਦ ਇੱਕ ਦੂਜੇ ਦੇ ਬਣਜਾਵਾਂਗੇ
ਇੱਕ ਦਿਨ ਤੇ ਲਿਆਵਾਂਗੇ
ਅਸੀਂ ਦਿਨ ਇੱਕ ਤੇ ਲਿਆਵਾਂਗੇ ।

ਫੇਰ ਇਕ ਪਿਆਰ ਦਾ ਬੂਟਾ ਲਾਵਾਂਗੇ
ਗੁਰੂ ਘਰੋ ਨਾਮ ਉਸਦਾ ਰਖਾਵਾਂਗੇ

ਜਿਨੂੰ ਬੁਢਾਪੇ ਦਾ ਸਹਾਰਾ ਬਣਾਵਾਂਗੇ
ਇੱਕ ਦਿਨ ਤੇ ਲਿਆਵਾਂਗੇ
ਅਸੀਂ ਦਿਨ ਇੱਕ ਤੇ ਲਿਆਵਾਂਗੇ ।

ਲੇਖਕ : ਜਸਕੀਰਤ ਸਿੰਘ, ਸੰਪਰਕ :- 80544-98216