ਰੁਝਾਨ ਖ਼ਬਰਾਂ
ਭਾਈ ਅਜਮੇਰ ਸਿੰਘ ਵੱਲੋਂ ਲਿਖੀ ਹੋਈ ‘ਭਾਈ ਜਸਵੰਤ ਸਿੰਘ ਖਾਲੜਾ, ਸੋਚ, ਸੰਘਰਸ਼ ਅਤੇ ਸ਼ਹਾਦਤ’ ਨਵੰਬਰ ਦੇ ਆਖੀਰਲੇ ਹਫ਼ਤੇ ਸੰਗਤਾਂ ਦੇ ਹੱਥ ਵਿੱਚ ਹੋਵੇਗੀ

ਭਾਈ ਅਜਮੇਰ ਸਿੰਘ ਵੱਲੋਂ ਲਿਖੀ ਹੋਈ ‘ਭਾਈ ਜਸਵੰਤ ਸਿੰਘ ਖਾਲੜਾ, ਸੋਚ, ਸੰਘਰਸ਼ ਅਤੇ ਸ਼ਹਾਦਤ’ ਨਵੰਬਰ ਦੇ ਆਖੀਰਲੇ ਹਫ਼ਤੇ ਸੰਗਤਾਂ ਦੇ ਹੱਥ ਵਿੱਚ ਹੋਵੇਗੀ

ਭਾਈ ਅਜਮੇਰ ਸਿੰਘ ਵੱਲੋਂ ਲਿਖੀ ਹੋਈ ‘ਭਾਈ ਜਸਵੰਤ ਸਿੰਘ ਖਾਲੜਾ, ਸੋਚ, ਸੰਘਰਸ਼ ਅਤੇ ਸ਼ਹਾਦਤ’ ਨਾਮੀ ਕਿਤਾਬ ਨਵੰਬਰ ਦੇ ਆਖੀਰਲੇ ਹਫ਼ਤੇ ਸੰਗਤਾਂ ਦੇ ਹੱਥ ਵਿੱਚ ਹੋਵੇਗੀ। ਭਾਈ ਅਜਮੇਰ ਸਿੰਘ ਵੱਲੋਂ ਲਿਖੀ ਹੋਈ ‘ਭਾਈ ਜਸਵੰਤ ਸਿੰਘ ਖਾਲੜਾ, ਸੋਚ, ਸੰਘਰਸ਼ ਅਤੇ ਸ਼ਹਾਦਤ’ ਨਾਮੀ ਕਿਤਾਬ ਨਵੰਬਰ ਦੇ ਆਖੀਰਲੇ ਹਫ਼ਤੇ ਸੰਗਤਾਂ ਦੇ ਹੱਥ ਵਿੱਚ ਹੋਵੇਗੀ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਪੁੱਜ ਕੇ ਨਿਰਮਾਣ, ਦਿਆਨਤਦਾਰ ਸਾਦਗੀ ਦਾ ਮੁੱਜਸਮਾ ਤੇ ਨਿਰਭੈ ਯੋਧਾ ਸੀ, ਜੋ ਭਾਰਤੀ ਹਕੂਮਤ ਦੇ ਜਰਵਾਣਿਆਂ ਵੱਲੋਂ ਕੋਹੇ, ਮਾਰੇ ਤੇ ਲਾ-ਪਤਾ ਕੀਤੇ ਗਏ ਲੋਕਾਂ ਦੀ ਆਵਾਜ਼ ਬਣਿਆ। ਹੱਕ-ਸੱਚ, ਨਿਆਂ ਤੋਂ ਮਨੁੱਖੀ ਹੱਕਾ ਲਈ ਜੂਝਦਿਆਂ ਜਦੋਂ ਭਾਈ ਖਾਲੜਾ ਨੇ ਪੁਲਿਸ ਵੱਲੋਂ ਕੋਹ ਕੇ ਮਾਰੇ ਤੇ ਲਾ-ਪਤਾ ਕਹਿ ਕੇ ਸਾੜੇ 25 ਹਜ਼ਾਰ ਸਿੱਖ ਨੌਜਵਾਨਾਂ ਦਾ ਚਿੱਠਾ ਸਬੂਤਾਂ ਸਹਿਤ ਵਿਸ਼ਵ ਕਟਹਿਰੇ ਵਿਚ ਪੇਸ਼ ਕਰਨਾ ਸ਼ੁਰੂ ਕੀਤਾ ਤਾਂ ਜਰਵਾਣੇ ਬੌਖਲਾ ਉੱਠੇ ਅਤੇ ਉਨ੍ਹਾਂ ਨੇ ਇਸ ਹੱਕੀ ਆਵਾਜ਼ ਨੂੰ ਬੰਦ ਕਰਨ ਲਈ ਭਾਈ ਖਾਲੜਾ ਨੂੰ ਉਸ ਦੇ ਘਰ ਵਿਚ ਸ਼ਰੇਆਮ ਅਗਵਾ ਕਰ ਕੇ ਅਸਹਿ ਤਸੀਹੇ ਦੇ ਕੇ ਖ਼ਤਮ ਕਰ ਦਿੱਤਾ। ਭਾਈ ਖਾਲੜਾ ਇਸ ਵਹਿਸ਼ੀ ਜਬਰ ਦੇ ਸਨਮੁੱਖ ਪੂਰੀ ਤਰ੍ਹਾਂ ਅਡੋਲ ਤੇ ਸ਼ਾਂਤ ਚਿੱਤ ਰਿਹਾ ਅਤੇ ਉਸ ਨੇ ਸਾਰੇ ਜਿਸਮਾਨੀ ਤੇ ਮਾਨਸਿਕ ਕਸ਼ਟਾਂ ਨੇ ਗੁਰੂ ਦਾ ਭਾਣਾ ਮੰਨ ਕੇ ਕਬੂਲ ਕੀਤਾ ਇਸ ਵਿਲੱਖਣ ਲੋਕ-ਨਾਇਕ ਦੀ ਸੰਘਰਸ਼ਮਈ ਜੀਵਨ-ਗਾਥਾ ਨੂੰ ਲੇਖਕ ਭਾਈ ਅਜਮੇਰ ਸਿੰਘ ਨੇ ਸੰਤੁਲਿਤ ਢੰਗ ਨਾਲ ਬਿਆਨ ਕੀਤਾ ਹੈ ਤੇ ਉਸ ਦੀਆਂ ਮੂਲ ਲਿਖਤਾਂ ਨਾਲ ਸਾਂਝ ਪਵਾ ਕੇ ਉਸ ਦੀ ਬੌਧਿਕ ਪ੍ਰਤਿਭਾ ਨੂੰ ਵੀ ਉਜਾਗਰ ਕੀਤਾ ਹੈ।
ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲੇ ਤੋਂ ਬਾਅਦ ਉਹ ਪੂਰੀ ਤਰ੍ਹਾਂ ਝੰਜੋੜੇ ਗਏ ਅਤੇ ਹੋਲੀ ਹੋਲੀ ਉਹਨਾਂ ਨੂੰ ਆਪਣੀਆਂ ਜੜਾਂ ਕੁਰੇਦਣ ਤੇ ਆਪਣੀ ਪਛਾਣ ਤੇ ਵਿਰਸੇ ਦਾ ਗੌਰਵ ਅਨੁਭਵ ਹੋਣ ਲੱਗਾ ਤੇ ਉਹ ਸਿੱਖ ਸੰਘਰਸ਼ ਦੇ ਸਰੋਕਾਰਾਂ ਦੇ ਹਮਦਰਦ ਵਿਸ਼ਲੇਸ਼ਕ ਬਣ ਗਏ। ਇਸ ਤਰ੍ਹਾਂ ਪੰਜਾਬ ਅੰਦਰ ਚੱਲੀਆਂ ਦੋ ਵੱਡੀਆਂ ਹਥਿਆਰਬੰਦ ਲਹਿਰਾ ਦਾ ਉਹਨਾਂ ਨੇ ਸਿੱਧਾ ਅਨੁਭਵ ਹਾਸਲ ਕੀਤਾ । ਲਹਿਰਾਂ ਅੰਦਰ ਵਿਚਰਦੇ ਹੋਏ ਉਹਨਾਂ ਨੇ ਹਮੇਸ਼ਾ ਹੀ ਮਸਲਿਆਂ ਨੂੰ ਗਹਿਰਾਈ ਵਿਚ ਜਾ ਕੇ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਲਗਾਤਾਰ ਨਵਾ ਗਿਆਨ ਹਾਸਲ ਕਰਨ ਦੀ ਅਡੋਲ ਬਿਰਤੀ ਅਪਣਾਈ ਰੱਖੀ। ਉਹਨਾਂ ਕੋਲ ਸਾਦੀ ਭਾਸ਼ਾ ਵਿੱਚ ਗੱਲ ਕਰਨ ਦੀ ਵਿਸ਼ੇਸ਼ ਮੁਹਾਰਤ ਹੈ ਅਤੇ ਆਪਣੀ ਗੱਲ ਨੂੰ ਇਕ ਗਹਿਰ ਗੰਭੀਰ ਤੇ ਉੱਚੇ ਤਰਕ ਵਿਚ ਰੱਖ ਕੇ ਪੇਸ਼ ਕਰਨ ਦੀ ਜਾਚ ਹੈ। ਭਾਈ ਅਜਮੇਰ ਸਿੰਘ ਦੀਆਂ ਲਿਖਤਾਂ ਨੇ ਖਾੜਕੂ ਸਿੱਖ ਸੰਘਰਸ਼ ਦਾ ਸਿਧਾਂਤਕ ਤੇ ਤਾਰਕਿਕ ਅਧਿਐਨ ਕਰ ਕੇ ਸਿੱਖਾਂ ਨੂੰ ਪਰੇ ਵਿਚ ਖਲੋ ਕੇ ਆਪਣਾ ਪੱਖ ਪੇਸ਼ ਕਰਨ ਦੇ ਯੋਗ ਬਣਾਉਣ ਦਾ ਇਤਿਹਾਸਕ ਕਾਰਜ ਕੀਤਾ।
ਭਾਈ ਅਜਮੇਰ ਸਿੰਘ ਨੇ ਇੱਕ ਨਵੇਕਲੇ ਪੱਖੋਂ ਭਾਰਤੀ ਰਾਜ ਅਤੇ ਸਿੱਖ ਲੀਡਰਾਂ, ਬੁੱਧੀ-ਜੀਵੀਆਂ ਅਤੇ ਸੰਸਥਾਵਾਂ ਦਾ ਅਧਿਐਨ ਕੀਤਾ। ਕਈ ਵਾਰੀ ਇਹਨਾਂ ਤਿੰਨ ਘੇਰਿਆਂ ਵਿੱਚ ਆਉਣ ਵਾਲ਼ਿਆਂ ਨੇ ਭਾਈ ਅਜਮੇਰ ਸਿੰਘ ਦੀ ਬੇਬੁਨਿਆਦ ਅਲੋਚਨਾ ਕੀਤੀ ਅਤੇ ਕਰਦੇ ਰਹਿੰਦੇ ਹਨ ਪਰ ਭਾਈ ਅਜਮੇਰ ਸਿੰਘ ਨੇ ਆਮ ਸਿੱਖ ਵਿੱਚ ਪੜ੍ਹਣ ਦੀ ਚਿਣਗ ਜਗਾਈ ਅਤੇ ਬਹੁਤ ਨੌਜਵਾਨ ਉਹਨਾਂ ਦੀਆਂ ਲਿਖਤਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਮਸਲਿਆਂ ਜਾਂ ਸੰਘਰਸ਼ ਵਿੱਚ ਦਿਲਚਸਪੀ ਲੈਣ ਲੱਗੇ।
ਉਮੀਦ ਹੈ ਇਹ ਕਿਤਾਬ ਵੀ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ਸੰਬੰਧੀ ਨਵੀਂਆਂ ਪਰਤਾਂ ਖੋਲ੍ਹੇਗੀ ਅਤੇ ਭਾਈ ਖਾਲੜਾ ਦੀ ਸ਼ਹਾਦਤ ਨਾਲ ਇਨਸਾਫ਼ ਕਰੇਗੀ।