Copyright & copy; 2019 ਪੰਜਾਬ ਟਾਈਮਜ਼, All Right Reserved
ਕੱਪੜਿਆਂ ‘ਤੇ ਲੱਗੇ ਧੱਬੇ-ਲੱਭਦੇ ਇੰਝ ਹਟਾਓ ਅਸਾਨੀ ਨਾਲ 

ਕੱਪੜਿਆਂ ‘ਤੇ ਲੱਗੇ ਧੱਬੇ-ਲੱਭਦੇ ਇੰਝ ਹਟਾਓ ਅਸਾਨੀ ਨਾਲ

– ਆਂਡੇ ਦੇ ਧੱਬੇ ਕਾਸਟਿਕ ਸੋਢੇ ਦੀ ਮਦਦ ਨਾਲ ਹਟਾਓ।

– ਫਲਾਂ ਦੇ ਧੱਬੇ ਸੂਤੀ ਕੱਪੜੇ ‘ਤੇ ਹੋਣ ਤਾਂ ਖੱਟੇ ਪਦਾਰਥ ਨਾਲ ਸਾਫ਼ ਕਰੋ। ਨਿੰਬੂ ਦਾ ਰਸ ਜਾਂ ਦਹੀਂ ਦੀ ਵਰਤੋਂ ਕਰੋ। ਰੇਸ਼ਮੀ ਕੱਪੜਿਆਂ ‘ਤੇ ਫਲਾਂ ਦੇ ਰਸ ਦੇ ਧੱਬੇ ਅਮੋਨੀਆ ਦੇ ਘੋਲ ਨਾਲ ਸਾਫ਼ ਕਰੋ।

– ਹਲਦੀ ਦੇ ਧੱਬੇ ਕਾਸਟਿਕ ਸੋਢੇ ਨਾਲ ਸਾਫ਼ ਕਰੋ। ਪੁਰਾਣਾ ਹਲਦੀ ਦਾ ਧੱਬਾ ਹੋਵੇ ਤਾਂ ਹਾਈਡ੍ਰੋਕਲੋਰਿਕ, ਬਲੀਚਿੰਗ ਪਾਊਡਰ ਜਾਂ ਸਪਿਰਟ ਨਾਲ ਸਾਫ਼ ਕਰੋ।

– ਮੱਖਣ ਦਾ ਦਾਗ ਟੈਲਕਮ ਪਾਊਡਰ ਨਾਲ ਹਟਾਓ।

– ਨੀਲੀ ਸਿਆਹੀ ਦੇ ਦਾਗ ਨੂੰ ਨਿੰਬੂ, ਨਮਕ ਜਾਂ ਮੱਠਾ ਜਾਂ ਦਹੀਂ ਵਿਚ ਫਟਕੜੀ ਦਾ ਘੋਲ ਬਣਾ ਕੇ ਹਟਾਓ।

– ਲਾਲ ਸਿਆਹੀ ਦਾ ਦਾਗ ਬੋਰੈਕਸ ਨਾਲ ਸਾਫ਼ ਕਰੋ। ਨਾ ਲੱਥੇ ਤਾਂ ਉਸ ਜਗ੍ਹਾ ‘ਤੇ ਆਂਡੇ ਦੀ ਸਫੈਦੀ ਲਗਾਓ।

– ਕਾਲੀ ਸਿਆਹੀ ਅਮੋਨੀਆ ਦੇ ਘੋਲ ਨਾਲ ਸਾਫ਼ ਕਰੋ।

– ਮਿੱਟੀ ਦੇ ਦਾਗ ਕੱਚੇ ਆਲੂ ਨੂੰ ਉਸ ਜਗ੍ਹਾ ‘ਤੇ ਰਗੜ ਕੇ ਸਾਫ਼ ਕਰੋ।

– ਘਾਹ ਦੇ ਦਾਗ ਮਿੱਟੀ ਦੇ ਤੇਲ ਨਾਲ ਸਾਫ਼ ਕਰੋ।

– ਜੰਗ ਦੇ ਦਾਗ ਨਿੰਬੂ ਦੇ ਰਸ ਵਿਚ ਕ੍ਰੀਮ ਆਫ ਟਰਟਰ ਮਿਲਾ ਕੇ ਲਗਾਓ।

– ਬੱਸ ਜਾਂ ਕਾਰ ਵਿਚ ਬੈਠਣ ‘ਤੇ ਕਦੇ-ਕਦੇ ਉਸ ਦੇ ਮੋਬਾਈਲ ਨਾਲ ਕੱਪੜੇ ਗੰਦੇ ਹੋ ਜਾਂਦੇ ਹਨ। ਅਜਿਹੇ ਕੱਪੜਿਆਂ ਨੂੰ ਮਿੱਟੀ ਦੇ ਤੇਲ ਵਿਚ ਭਿਉਂ ਦਿਓ। ਸਵੇਰੇ ਸਾਬਣ ਨਾਲ ਸਾਫ਼ ਕਰੋ।

– ਮੋਮਬੱਤੀ ਦੇ ਦਾਗ ਨੂੰ ਗਰਮ ਪ੍ਰੈੱਸ ਅਤੇ ਬਲਾਟਿੰਗ ਪੇਪਰ ਦੀ ਮਦਦ ਨਾਲ ਹਟਾਓ।

– ਪਸੀਨੇ ਦੇ ਦਾਗ ਨੂੰ ਅਮੋਨੀਆ ਦੇ ਘੋਲ ਨਾਲ ਸਾਫ਼ ਕਰੋ।

– ਊਨੀ ਜਾਂ ਰੇਸ਼ਮੀ ਕੱਪੜਿਆਂ ‘ਤੇ ਪਏ ਦਾਗਾਂ ਨੂੰ ਗਲਿਸਰੀਨ ਨਾਲ ਸਾਫ਼ ਕਰੋ।

-ਸੂਤੀ ਕੱਪੜਿਆਂ ‘ਤੇ ਪਏ ਪੁਰਾਣੇ ਧੱਬਿਆਂ ਨੂੰ ਹਟਾਉਣ ਲਈ ਗਰਮ ਪਾਣੀ ਵਿਚ ਸੋਢਾ ਪਾ ਕੇ ਉਸ ਕੱਪੜੇ ਨੂੰ ਪਾ ਦਿਓ। ਜਦੋਂ ਤੁਹਾਨੂੰ ਲੱਗੇ ਕਿ ਪਾਣੀ ਠੰਢਾ ਹੋਣ ਲੱਗਾ ਹੈ ਤਾਂ ਕੱਪੜੇ ਨੂੰ ਕੱਢ ਕੇ ਧੱਬੇ ਵਾਲੀ ਜਗ੍ਹਾ ਨੂੰ ਬੁਰਸ਼ ਨਾਲ ਸਾਫ਼ ਕਰੋ। ਧੱਬਾ ਨਾ ਲੱਥੇ ਤਾਂ ਉਸ ਜਗ੍ਹਾ ਨੂੰ ਸਾਬਣ ਨਾਲ ਸਾਫ਼ ਕਰੋ।

– ਨੀਲਮ ਗੁਪਤਾ