Copyright & copy; 2019 ਪੰਜਾਬ ਟਾਈਮਜ਼, All Right Reserved
ਸੁੰਦਰਤਾ ਸਾਧਨ ਦੇ ਰੂਪ ‘ਚ ਨਿੰਬੂ

ਸੁੰਦਰਤਾ ਸਾਧਨ ਦੇ ਰੂਪ ‘ਚ ਨਿੰਬੂ

– ਚਮੜੀ ਦੀ ਚਮਕ : ਇਸ ਲਈ ਇਕ ਕੱਪ ਪਾਣੀ ਵਿਚ ਇਕ ਚਮਚ ਨਿੰਬੂ ਦਾ ਰਸ ਅਤੇ ਇਕ ਚਮਚ ਸ਼ਹਿਦ ਘੋਲ ਲਓ। ਇਸ ਪਾਣੀ ਨੂੰ ਚਿਹਰੇ ਅਤੇ ਸਰੀਰ ਦੀ ਚਮੜੀ ‘ਤੇ ਲਗਾਓ। ਇਕ-ਅੱਧੇ ਘੰਟੇ ਬਾਅਦ ਕੋਸੇ ਗਰਮ ਪਾਣੀ ਨਾਲ ਧੋ ਲਓ। ਕੁਝ ਹੀ ਦਿਨਾਂ ਵਿਚ ਚਮੜੀ ਤੰਦਰੁਸਤ, ਚਮਕਦਾਰ ਅਤੇ ਮੁਲਾਇਮ ਹੋ ਜਾਵੇਗੀ।
– ਚਿਹਰੇ ਦੇ ਦਾਗ-ਧੱਬੇ : ਨਿੰਬੂ ਦਾ ਰਸ 25 ਮਿਲੀ:, ਗੁਲਾਬ ਜਲ 10 ਮਿਲੀ:, ਅਤੇ ਗਲਿਸਰੀਨ 100 ਮਿਲੀ: ਮਿਲਾ ਕੇ ਇਕ ਸ਼ੀਸ਼ੀ ਵਿਚ ਪਾ ਕੇ ਰੱਖ ਲਓ। ਸੌਣ ਸਮੇਂ ਸ਼ੀਸ਼ੀ ਨੂੰ ਚੰਗੀ ਤਰ੍ਹਾਂ ਹਿਲਾ ਕੇ ਇਸ ਦਾ ਲੇਪ ਚਿਹਰੇ ‘ਤੇ ਲਗਾ ਕੇ ਚੰਗੀ ਤਰ੍ਹਾਂ ਮਲੋ ਅਤੇ ਸਾ ਜਾਓ। ਸਵੇਰੇ ਧੋ ਲਓ। ਲਗਾਤਾਰ ਇਹ ਪ੍ਰਯੋਗ ਕਰਨ ਨਾਲ ਚਿਹਰੇ ਦੀ ਚਮੜੀ ਦੇ ਦਾਗ-ਧੱਬੇ, ਛਾਈਆਂ, ਮੁਹਾਸੇ ਆਦਿ ਖ਼ਤਮ ਹੁੰਦੇ ਹਨ ਅਤੇ ਚਿਹਰੇ ‘ਤੇ ਬਹੁਤ ਨਿਖਾਰ ਆਉਂਦਾ ਹੈ।
– ਵਾਲਾਂ ਦੀ ਸਿੱਕਰੀ : 10 ਗ੍ਰਾਮ ਬਰੀਕ ਪੀਸੀ ਕਾਲੀ ਮਿਰਚ, 20 ਗ੍ਰਾਮ ਨਿੰਬੂ ਦਾ ਰਸ, ਅੱਧਾ ਕੱਪ ਕੱਚਾ ਦੁੱਧ, ਤਿੰਨਾਂ ਨੂੰ ਮਿਲਾ ਕੇ ਸਿਰ ਦੇ ਵਾਲਾਂ ਦੀਆਂ ਜੜ੍ਹਾਂ ਅਤੇ ਵਾਲਾਂ ਵਿਚ ਚੰਗੀ ਤਰ੍ਹਾਂ ਲਗਾ ਕੇ ਮਲੋ। ਇਹ ਪ੍ਰਯੋਗ ਹਫ਼ਤੇ ਵਿਚ ਤਿੰਨ ਵਾਰ ਕਰੋ। ਸਿਰ ਦੀ ਸਿੱਕਰੀ ਖ਼ਤਮ ਹੋ ਜਾਵੇਗੀ।
– ਉਬਟਨ : ਨਿੰਬੂ ਦਾ ਰਸ, ਹਲਦੀ ਅਤੇ ਜਾ, ਬਾਜਰਾ ਅਤੇ ਛੋਲਿਆਂ ਦਾ ਆਟਾ, ਸਭ ਕੁਝ ਇਕ-ਇਕ ਚਮਚ ਲੈ ਕੇ ਇਸ ਵਿਚ ਜੈਤੂਨ ਦਾ ਤੇਲ ਏਨੀ ਮਾਤਰਾ ਵਿਚ ਮਿਲਾਓ ਕਿ ਗਾੜ੍ਹਾ ਉਬਟਨ ਬਣ ਜਾਵੇ। ਇਸ ਉਬਟਨ ਨੂੰ ਚਿਹਰੇ ‘ਤੇ ਲਗਾ ਕੇ ਖੂਬ ਮਲੋ ਅਤੇ ਸੁੱਕਣ ਦਿਓ। ਫਿਰ ਧੋ ਲਓ। ਚਿਹਰੇ ਦੀ ਚਮੜੀ ਨੂੰ ਉਜਲਾ ਕਰਨ ਵਾਲਾ ਇਹ ਸ੍ਰੇਸ਼ਟ ਉਬਟਨ ਹੈ। ਪੂਰੇ ਸਰੀਰ ‘ਤੇ ਲਗਾਉਣਾ ਚਾਹੋ ਤਾਂ ਸਭ ਪਦਾਰਥਾਂ ਦੀ ਮਾਤਰਾ ਵਧਾ ਕੇ ਉਬਟਨ ਤਿਆਰ ਕਰੋ।