ਰੁਝਾਨ ਖ਼ਬਰਾਂ
ਮੰਗਲ ਗ੍ਰਹਿ ‘ਤੇ ਸਫਲਤਾਪੂਰਵਕ ਉਤਰਿਆ ਨਾਸਾ ਦਾ ਰੋਵਰ

ਮੰਗਲ ਗ੍ਰਹਿ ‘ਤੇ ਸਫਲਤਾਪੂਰਵਕ ਉਤਰਿਆ ਨਾਸਾ ਦਾ ਰੋਵਰ

ਨਵੀਂ ਦਿੱਲੀ : ਅਮਰੀਕੀ ਪੁਲਾੜ ਏਜੰਸੀ ਨਾਸਾ ਵਲੋਂ ਭੇਜਿਆ ਗਿਆ ‘ਪਰਸਵਿਰਨਜ਼’ ਮੰਗਲ ਗ੍ਰਹਿ ‘ਤੇ ਉਤਰ ਚੁੱਕਾ ਹੈ। ਰੋਵਰ ਦਾ ਕਿਸੇ ਵੀ ਗ੍ਰਹਿ ਦੀ ਸਤ੍ਹਾ ‘ਤੇ ਉਤਰਨਾ ਕਾਫ਼ੀ ਚੁਣੌਤੀਪੂਰਨ ਹੁੰਦਾ ਹੈ। ਰੋਵਰ ‘ਚ ਦੋ ਮਾਈਕ੍ਰੋਫ਼ੋਨ ਦੇ ਨਾਲ 25 ਕੈਮਰੇ ਹਨ। 6 ਪਹੀਆਂ ਵਾਲਾ ਇਹ ਰੋਵਰ ਆਪਣੀ 7 ਫੁੱਟ ਦੀ ਆਰਮ ਵੀ ਵਰਤੋਂ ਕਰਕੇ ਚਟਾਨਾਂ ਦੇ ਸੈਂਪਲ ਅਤੇ ਬਾਕੀ ਚੀਜ਼ਾਂ ਜੁਟਾਏਗਾ, ਜਿਸ ਨਾਲ ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ ਕਿ ਕਦੇ ਇਸ ਗ੍ਰਹਿ ‘ਤੇ ਜੀਵਨ ਸੀ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਕਦੇ ਮੰਗਲ ਗ੍ਰਹਿ ‘ਤੇ ਜੀਵਨ ਰਿਹਾ ਵੀ ਸੀ ਤਾਂ ਉਹ ਤਿੰਨ ਤੋਂ ਚਾਰ ਅਰਬ ਸਾਲ ਪਹਿਲਾਂ ਰਹੇਗਾ, ਜਦੋਂ ਗ੍ਰਹਿ ‘ਤੇ ਪਾਣੀ ਵਗਦਾ ਸੀ। ਵਿਗਿਆਨੀਆਂ ਨੂੰ ਉਮੀਦ ਹੈ ਕਿ ਰੋਵਰ ਨਾਲ ਦਰਸ਼ਨ ਸ਼ਾਸਤਰ, ਧਰਮ ਸ਼ਾਸਤਰ ਅਤੇ ਪੁਲਾੜ ਵਿਗਿਆਨ ਨਾਲ ਜੁੜੇ ਇਕ ਮੁੱਖ ਸਵਾਲ ਦਾ ਜਵਾਬ ਮਿਲ ਸਕਦਾ।