ਰੁਝਾਨ ਖ਼ਬਰਾਂ
ਭਾਈ ਬਹਿਲੋ ਖੇਡ ਅਤੇ ਸੱਭਿਆਚਾਰਕ ਕਲੱਬ ਭਗਤਾ ਭਾਈ ਕਾ ਦੇ ਚੇਅਰਮੈਨ ਮਨਜੀਤਇੰਦਰ ਸਿੰਘ ਦਾ ਦਿਹਾਂਤ

ਭਾਈ ਬਹਿਲੋ ਖੇਡ ਅਤੇ ਸੱਭਿਆਚਾਰਕ ਕਲੱਬ ਭਗਤਾ ਭਾਈ ਕਾ ਦੇ ਚੇਅਰਮੈਨ ਮਨਜੀਤਇੰਦਰ ਸਿੰਘ ਦਾ ਦਿਹਾਂਤ

ਕਲੱਬ ਨੂੰ ਨਾ ਪੂਰਾ ਹੋਣ ਵਾਲਾ ਪਿਆ ਘਾਟਾ

ਵੈਨਕੂਵਰ : ਜ਼ਿਲ੍ਹਾ ਬਠਿੰਡਾ ਦੇ ਇਤਿਹਾਸਕ ਪਿੰਡ ਭਗਤਾ ਭਾਈ ਕਾ ਦੇ ਖੇਡ ਅਤੇ ਸੱਭਿਆਚਾਰਕ ਕਲੱਬ ਦੇ ਚੇਅਰਮੈਨ ਮਨਜੀਤਇੰਦਰ ਸਿੰਘ ਬਰਾੜ ਜਿਹੜੇ ਕਿ ‘ਮੀਤਾ ਮਾਸਟਰ’ ਦੇ ਨਾਂ ਨਾਲ ਹਰਮਨ-ਪਿਆਰੇ ਸਨ, ਸੰਖੇਪ ਬਿਮਾਰੀ ਕਾਰਨ 18 ਫ਼ਰਵਰੀ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹ ਆਪਣੇ ਮਿੱਠੇ ਸੁਭਾਅ, ਇਮਾਨਦਾਰੀ, ਮਿਲਵਰਤਣ ਅਤੇ ਟੂਰਨਾਮੈਂਟ ਮੇਲੇ ਕਰਵਾਉਣ ਦਾ ਤਜਰਬਾ ਰੱਖਣ ਕਾਰਨ ਲੰਬੇ ਸਮੇਂ ਤੋਂ ਖੇਡ ਅਤੇ ਸੱਭਿਆਚਾਰਕ ਕਲੱਬ ਦੇ ਚੇਅਰਮੈਨ ਚੱਲੇ ਆ ਰਹੇ ਸਨ। ਖੇਡ ਕਲੱਬ ਦੇ ਪ੍ਰੈਸ ਸਕੱਤਰ ਮਾਸਟਰ ਜਗਸੀਰ ਸਿੰਘ ਪੰਮਾ ਨੇ ਵੈਨਕੂਵਰ ਤੋਂ ਸਾਡੇ ਪੱਤਰਕਾਰ ਬਰਾੜ-ਭਗਤਾ ਭਾਈ ਕਾ ਨਾਲ ਗੱਲ-ਬਾਤ ਕਰਦਿਆਂ ਦੱਸਿਆ ਕਿ ਮਨਜੀਤਇੰਦਰ ਸਿੰਘ ਬਰਾੜ ਖੇਡ ਟੂਰਨਾਮੈਂਟਾਂ ਅਤੇ ਸੱਭਿਆਚਾਰਕ ਮੇਲਿਆਂ ਨਾਲ ਜੁੜੇ ਹੋਣ ਕਰਕੇ ਇਲਾਕੇ ਵਿੱਚ ਬਹੁਤ ਹੀ ਹਰਮਨ-ਪਿਆਰੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਜਿਹੇ ਮੇਲੇ ਕਰਵਾਉਣ ਦਾ ਡੂੰਘਾ ਤਜਰਬਾ ਸੀ ਅਤੇ ਪਿੰਡ ‘ਚ ਸਮਾਜ ਸੇਵੀ ਕੰਮਾਂ ਵਿੱਚ ਵੀ ਪਿੰਡ ਵਾਸੀਆਂ ਜੁੜੇ ਰਹਿੰਦੇ ਸਨ। ਉਨ੍ਹਾਂ ਦੇ ਚਲੇ ਜਾਣ ਦਾ ਪਿੰਡ ਵਾਸੀਆਂ ਬਹੁਤ ਜ਼ਿਆਦਾ ਅਫ਼ਸੋਸ ਹੈ। ਉਹ ਜਿਹੜੇ ਜਿਹੜੇ ਵੀ ਸਕੂਲ ਵਿੱਚ ਰਹੇ ਹਨ, ਓਸ ਹਰ ਸਕੂਲ ਦੇ ਬੱਚੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਜਿੱਤਾਂ ਪ੍ਰਾਪਤ ਕਰਦੇ ਸਨ। ਉਨ੍ਹਾਂ ਦਾ ਕੇਵਲ ਸਕੂਲਾਂ ਨਾਲ ਹੀ ਸੰਬੰਧ ਨਹੀਂ ਸੀ ਸਗੋਂ ਪਿੰਡ ਦੇ ਹਰ ਮਨੁੱਖ ਨਾਲ ਮਿਲ ਕੇ ਰਹਿਣ ਦਾ ਬੜਾ ਤਜਰਬਾ ਸੀ ਜਿਸ ਕਰਕੇ ਉਨ੍ਹਾਂ ਦਾ ਪਿੰਡ ਵਿੱਚ ਬਹੁਤ ਸਤਿਕਾਰ ਸੀ। ਮਾਸਟਰ ਜੀ ਦੇ ਜਾਣ ਨਾਲ ਪਿੰਡ ਵਾਸੀਆਂ ਅਤੇ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੂੰ ਨਾ ਪੀਰਾ ਹੋਣ ਵਾਲਾ ਘਾਟਾ ਪਿਆ ਹੈ।