ਰੁਝਾਨ ਖ਼ਬਰਾਂ
ਕੇਂਦਰੀ ਪੰਜਾਬੀ ਲੇਖਕ ਸਭਾ ਮਹੀਨਾਵਰ ਮੀਟਿੰਗ ਜਸਵੰਤ ਸਿੰਘ ਕੰਵਲ, ਦਲੀਪ ਕੌਰ ਟਿਵਾਣਾ ਨੂੰ ਰਹੀ ਸਮਰਪਿਤ

ਕੇਂਦਰੀ ਪੰਜਾਬੀ ਲੇਖਕ ਸਭਾ ਮਹੀਨਾਵਰ ਮੀਟਿੰਗ ਜਸਵੰਤ ਸਿੰਘ ਕੰਵਲ, ਦਲੀਪ ਕੌਰ ਟਿਵਾਣਾ ਨੂੰ ਰਹੀ ਸਮਰਪਿਤ

ਸਰੀ ( ਰੂਪਿੰਦਰ ਖਹਿਰਾ ਰੂਪੀ) : ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਜ਼ੂਮ ਮੀਟਿੰਗ ਹੋਈ । ਇਹ ਸਮਾਗਮ ਕਿਸਾਨ ਅੰਦੋਲਨ ਨੂੰ ਸਮਰਪਿਤ ਰਿਹਾ । ਮੰਚ ਦਾ ਸੰਚਾਲਨ ਸਕਤੱਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ ਨਿਭਾਇਆ ਗਿਆ । ਸ਼ੋਕ ਮਤਿਆਂ ਵਿੱਚ ਸਭਾ ਦੇ ਸਕਤੱਰ ਪਲਵਿੰਦਰ ਸਿੰਘ ਰੰਧਾਵਾ ਦੀ ਛੋਟੀ ਭੈਣ ਬਲਜਿੰਦਰ ਕੌਰ ਦੀ ਅਚਾਨਕ ਮੌਤ ਅਤੇ ਪਿਕਸ ਸੰਸਥਾ ਦੇ ਬਾਨੀ ਮੈਂਬਰ ਚਰਨਪਾਲ ਗਿੱਲ ਦੀ ਮੌਤ ਤੇ ਸਭਾ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਪ੍ਰਸਿੱਧ ਨਾਵਲ ਕਾਰ ਜਸਵੰਤ ਸਿੰਘ ਕੰਵਲ ਅਤੇ ਨਾਵਲ ਕਾਰ ਡਾ: ਦਲੀਪ ਕੌਰ ਟਿਵਾਣਾ ਦੀ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਆਰੰਭ ਵਿੱਚ ਸੰਤੋਖ ਸਿੰਘ ਮੰਧੇਰ ”ਖੇਡ ਸੰਸਾਰ” ਤੋਂ ਸ਼ਾਮਿਲ ਹੋਏ ,ਹਰਰਸ਼ਰਨ ਕੌਰ ਵੱਲੋਂ ਦੋ ਕਵਿਤਾਵਾਂ ਭੇਂਟ ਕੀਤੀਆਂ ਗਈਆਂ,ਕਰਨਲ ਹਰਜੀਤ ਬੱਸੀ ਵੱਲੋਂ ਕਵਿਤਾ ਪੇਸ਼ ਕੀਤੀ ਗਈ ,ਪਰਮਿੰਦਰ ਸਵੈਚ ਨੇ ਕਵਿਤਾ ਪੇਸ਼ ਕੀਤੀ,ਕੁਲਦੀਪ ਗਿੱਲ ਵੱਲੋਂ ਵਿਚਾਰ ਪੇਸ਼ ਕੀਤੇ ਗਏ। ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਮਹਿਮਾਨ ਲਾਟ ਭਿਡੰਰ ਦਾ ਸਵਾਗਤ ਕੀਤਾ ਗਿਆ ਅਤੇ ਅੱਜ ਦੇ ਮੁੱਖ ਮਹਿਮਾਨ ਸੁਰਿੰਦਰ ਧੰਜਲ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ। ਉਪਰੰਤ ਅੱਜ ਦੇ ਮੁੱਖ ਬੁਲਾਰੇ ਸੁਰਿੰਦਰ ਧੰਜਲ ਵੱਲੋਂ ਕਿਸਾਨਾਂ ਦੇ ਅੰਦੋਲਨ ਬਾਰੇ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲ ਕੀ ਹਨ ,ਕੀ ਇਹਨਾਂ ਦਾ ਕਿਸਾਨਾਂ ਤੇ ਅਸਰ ਪਵੇਗਾ ਬਾਰੇ ਮੁਢੱਲੀ ਜਾਣਕਾਰੀ ਦਿੱਤੀ ਗਈ । ਹੁਣ ਤੱਕ ਇਹ ਅੰਦੋਲਨ ਕਿਸ ਦਿਸ਼ਾ ਵੱਲ ਜਾ ਰਿਹਾ,ਕੀ ਇਸਦੀਆਂ ਸੰਭਾਵਨਾ ਹਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਲੇਖਕਾਂ ਨੂੰ ਇਸ ਦਾ ਸਮਰਥਨ ਕਰਨ ਲਈ ਕਿਹਾ ।ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਵੱਲੋਂ ਸੁਰਜੀਤ ਪਾਤਰ ਦੀ ਕਵਿਤਾ ਤਰਨੰਮ ਵਿੱਚ ਪੇਸ਼ ਕੀਤੀ ਗਈ । ਰੂਪਿੰਦਰ ਰੂਪੀ ਵੱਲੋਂ ਜਸਵੰਤ ਸਿੰਘ ਕੰਵਲ ਅਤੇ ਦਲੀਪ ਕੌਰ ਟਿਵਾਣਾ ਨੂੰ ਕੁਝ ਸੱਤਰਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਕਿਸਾਨ ਅੰਦੋਲਨ ਨੂੰ ਸਮਰਪਿਤ ਆਪਣੀ ਰਚਨਾ ਤਰਨੰਮ ਵਿੱਚ ਪੇਸ਼ ਕੀਤੀ ਗਈ ।
ਪ੍ਰਿੰਸੀਪਲ ਸੁਰਿੰਦਰ ਪਾਲ ਬਰਾੜ ਵੱਲੋਂ ਨਾਵਲਕਾਰ ਜਸਵੰਤ ਸਿੰਘ ਕਵੰਲ ਅਤੇ ਨਾਵਲਕਾਰ ਦਲੀਪ ਕੌਰ ਟਿਵਾਣਾ ਦੀ ਬਰਸੀ ਮੌਕੇ, ਉਹਨਾਂ ਦੀ ਜੀਵਨੀ ਅਤੇ ਲਿਖਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ । ਦਰਸ਼ਨ ਸੰਘਾ ਵੱਲੋਂ ਪਿਕਸ ਦੇ ਬਾਨੀ ਮੈਂਬਰ ਚਰਨ ਪਾਲ ਗਿੱਲ ਦੀ ਸਮਾਜ ਨੂੰ ਦੇਣ, ਪ੍ਰਾਪਤੀਆਂ ਅਤੇ ਜੀਵਨੀ ਬਾਰੇ ਸੰਖੇਪ ਸਹਿਤ ਜਾਣਕਾਰੀ ਦਿੱਤੀ ਗਈ ਅਤੇ ਆਪਣੀ ਕਵਿਤਾ ਪੇਸ਼ ਕੀਤੀ ਗਈ । ਕਵੀ ਦਰਬਾਰ ਨੂੰ ਜਾਰੀ ਰੱਖਦਿਆਂ ਸਾਹਿਤ ਸਭਾ ਸਿਆਟਲ ਵੱਲੋਂ ਸਤਵੀਰ ਕੌਰ (ਕਵਿਤਾ), ਇੰਦਰਜੀਤ ਸਿੰਘ ਧਾਮੀ (ਕਵਿਤਾ), ਪ੍ਰਿਤਪਾਲ ਗਿੱਲ ਕਵਿਤਾ, ਸੁੱਖੀ ਸਿੱਧੂ ਕਵਿਤਾ, ਹਰਚੰਦ ਬਾਗੜੀ ਵੱਲੋਂ ਖੂਬਸੂਰਤ ਕਵਿਤਾ ਪੇਸ਼ ਕੀਤੀ ਗਈ, ਮਹਿਮਾਨ ਸਤਵੰਤ ਦੀਪਕ ਨੇ ਵੱਢ ਮੁੱਲੇ ਵਿਚਾਰ ਪੇਸ਼ ਕੀਤੇ । ਹਾਜ਼ਰ ਸਰੋਤਿਆਂ ਵਿੱਚ ਗ਼ਜ਼ਲ ਗੋ ਕ੍ਰਿਸ਼ਨ ਭਨੋਟ , ਹਰਜਿੰਦਰ ਚੀਮਾ,ਗੁਰਚਰਨ ਸਿੰਘ ਟਲੇਵਾਲ, ਕ੍ਰਿਸ਼ਨ ਬੈਕਟਰ ਸ਼ਾਮਿਲ ਸਨ । ਅੰਤ ਵਿੱਚ ਸਮਾਗਮ ਨੂੰ ਸਮੇਟਦਿਆਂ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।