ਰੁਝਾਨ ਖ਼ਬਰਾਂ
ਕੈਨੇਡਾ ‘ਚ ਲਾਜ਼ਮੀ ਕੀਤੇ ਕੋਰੋਨਾ ਟੈਸਟ ਤੋਂ ਟਰੱਕ ਡਰਾਈਵਰਾਂ ਨੂੰ ਮਿਲੇਗੀ ਛੋਟ

ਕੈਨੇਡਾ ‘ਚ ਲਾਜ਼ਮੀ ਕੀਤੇ ਕੋਰੋਨਾ ਟੈਸਟ ਤੋਂ ਟਰੱਕ ਡਰਾਈਵਰਾਂ ਨੂੰ ਮਿਲੇਗੀ ਛੋਟ

ਟੋਰਾਂਟੋ : ਫੈਡਰਲ ਸਰਕਾਰ ਦੁਆਰਾ ਹਾਲ ਹੀ ਵਿੱਚ ਨਵੇਂ ਯਾਤਰਾ ਨਿਯਮ ਐਲਾਨ ਕੀਤੇ ਗਏ ਹਨ। ਇਹਨਾਂ ਵਿੱਚ ਕੈਨੇਡਾ ਦਾਖਲ ਹੋਣ ਤੇ ਕੋਵਿਡ-19 ਟੈਸਟ ਕਰਵਾਉਣਾ ਤੇ ਦੋ ਹਫ਼ਤਿਆਂ ਦਾ ਕੁਆਰੰਟੀਨ ਸ਼ਾਮਲ ਹੈ, ਵਿੱਚੋਂ ਵਪਾਰਕ ਟਰੱਕ ਡਰਾਈਵਰਾਂ ਨੂੰ ਛੋਟ ਮਿਲੇਗੀ। ਇਸ ਦਾ ਮਤਲਬ ਹੈ ਕਿ ਉਨਾਂ ਨੂੰ ਲਾਜ਼ਮੀ ਟੈਸਟ ਤੇ ਦੋ ਹਫ਼ਤਿਆਂ ਦਾ ਕੁਆਰੰਟੀਨ ਨਹੀਂ ਕਰਨਾ ਪਵੇਗਾ। ਕੈਨੇਡਾ ਸਰਕਾਰ ਵੱਲੋਂ 22 ਫਰਵਰੀ ਤੋਂ ਕੈਨੇਡਾ ਦਾਖਲ ਹੋਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਤਿੰਨ ਦਿਨ ਲਈ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੋਟਲਾਂ ਵਿੱਚ ਰੱਖ ਕੇ ਲਾਜ਼ਮੀ ਕੋਰੋਨਾ ਟੈਸਟ ਅਤੇ ਕੁਆਰੰਟੀਨ ਕਰਵਾਇਆ ਜਾਵੇਗਾ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਨੁਸਾਰ 21 ਮਾਰਚ, 2020 ਤੋਂ ਹੁਣ ਤੱਕ ਕੈਨੇਡਾ ਵਿੱਚ ਹੋਈਆਂ 10 ਮਿਲੀਅਨ ਐਂਟਰੀਆਂ ਵਿਚੋਂ, ਲਗਭਗ 4.6 ਮਿਲੀਅਨ ਐਂਟਰੀਆਂ ਵਪਾਰਕ ਟਰੱਕ ਡਰਾਈਵਰਾਂ ਦੁਆਰਾ ਕੀਤੀਆਂ ਗਈਆਂ ਸਨ, ਜੋ ਜ਼ਮੀਨ ਦੇ ਰਸਤੇ ਹੋਈਆਂ ਸਨ। ਇੱਥੇ ਜ਼ਿਕਰਯੋਗ ਹੈ ਕਿ ਟਰੱਕ ਡਰਾਈਵਰ ਇਸ ਮਹਾਮਾਰੀ ਦੌਰਾਨ ਬਾਰਡਰ ਪਾਰ ਜ਼ਰੂਰੀ ਚੀਜ਼ਾਂ ਪਹੁੰਚਾਉਂਦੇ ਹਨ। ਸਰਕਾਰ ਨੇ ਉਨ੍ਹਾਂ ਨੂੰ ਕੁਆਰੰਟੀਨ ਅਤੇ ਸਾਰੀਆਂ ਕੋਵਿਡ-19 ਟੈਸਟ ਦੀਆਂ ਜ਼ਰੂਰਤਾਂ ਤੋਂ ਛੋਟ ਦੇ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਟਰੱਕ ਡਰਾਈਵਰਾਂ ਨੂੰ ਮਾਸਕ ਅਤੇ ਹੋਰ ਜ਼ਰੂਰੀ ਸਾਵਧਾਨੀ ਰੱਖਣੀ ਚਾਹੀਦੀ ਹੈ ਤਾਂਕਿ ਇਸ ਬਿਮਾਰੀ ਤੋਂ ਉਨਾਂ ਦਾ ਬਚਾਅ ਹੋ ਸਕੇ।