ਬੀਬੀ ਕੁਲਬੀਰ ਕੌਰ ਦੀ ਜ਼ਮਾਨਤ ਹੋਈ ਮਨਜ਼ੂਰ

ਬੀਬੀ ਕੁਲਬੀਰ ਕੌਰ ਦੀ ਜ਼ਮਾਨਤ ਹੋਈ ਮਨਜ਼ੂਰ

ਨਵੀਂ ਦਿੱਲੀ : ਬੀਬੀ ਕੁਲਬੀਰ ਕੌਰ ਜਿਨ੍ਹਾਂ ਨੂੰ ਉਨ੍ਹਾਂ ਦੇ ਅੱਠ ਸਾਲਾਂ ਬੇਟੇ ਨਾਲ ਜੋ ਕਿ ਮਲੇਸ਼ੀਆਂ ਤੋਂ ਹਿੰਦੁਸਤਾਨ ਆ ਰਹੇ ਸਨ, ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰਕੇ ਪੰਜਾਬ ਪੁਲਿਸ ਨੇ ਸਿੰਘਾਂ ਨੂੰ ਪੈਸਿਆਂ ਰਾਹੀ ਮਦਦ ਕਰਨ ਦੇ ਦੋਸ਼ ਹੇਠ ਜੇਲ੍ਹ ਬੰਦ ਕੀਤਾ ਸੀ, ਦੀ ਅਜ ਜਮਾਨਤ ਮੰਜੂਰ ਹੋ ਗਈ ਹੈ । ਕਾਗਜ਼ੀ ਕਾਰਵਾਈ ਤੋਂ ਬਾਅਦ ਬੀਬੀ ਜੀ ਜੇਹਲੀ ਜਿੰਦਗੀ ਤੋਂ ਆਜ਼ਾਦ ਹੋ ਕੇ ਆਪਣੇ ਘਰ ਪਰਤਣਗੇ ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬਰਨਾਲਾ ਦੀ ਇੱਕ ਸਿੱਖ ਔਰਤ ਕੁਲਬੀਰ ਕੌਰ ਦੀ ਗ੍ਰਿਫਤਾਰੀ ਦੇ ਨਾਲ, ਬਟਾਲਾ ਪੁਲਿਸ ਨੇ ‘ਰੈਫਰੈਂਡਮ’ ਦੇ ਹਿੱਸੇ ਵਜੋਂ ਪੰਜਾਬੀ ਨੌਜਵਾਨਾਂ ਨੂੰ ਵੱਖਵਾਦੀ ਭਾਵਨਾਵਾਂ ਫੈਲਾਉਣ ਅਤੇ ਹਿੰਸਾ ਦੀਆਂ ਕਾਰਵਾਈਆਂ ਕਰਨ ਲਈ ਫੰਡਿੰਗ ਅਤੇ ਪ੍ਰੇਰਿਤ ਕਰਨ ਦੇ ਇੱਕ ਅੰਤਰਰਾਸ਼ਟਰੀ ਮਾਡਿਊਲ ਦੇ ਪਰਦਾਫਾਸ਼ ਵਿੱਚ ਤਾਰਾਂ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਸੀ ।
ਕੁਲਬੀਰ ਕੌਰ ਨੂੰ ਕੁਝ ਨੌਜਵਾਨਾਂ ਦੁਆਰਾ ਰੰਗੜ ਨੰਗਲ ਵਿਖੇ ਸ਼ਰਾਬ ਦੇ ਦੋ ਠੇਕਿਆਂ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ । 31 ਮਈ 2018, ਪੁਲਿਸ ਨੇ ਬਟਾਲਾ ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਬਲਾਕ ਦੇ ਪਿੰਡ ਹਰਪੁਰ ਧੰਦੋਈ ਅਤੇ ਪੰਜਗਰਾਈਂ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਅੱਗ ਲਗਾਉਣ ਦੇ ਦੋਸ਼ ਵਿੱਚ ਕਿਰਪਾਲ ਸਿੰਘ ਅਤੇ ਧਰਮਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੇ ਕੁਲਬੀਰ ਕੌਰ ਦੇ ਨਾਂਅ ਦਾ ਖੁਲਾਸਾ ਕੀਤਾ ਸੀ। ਇਸ ਮਾਮਲੇ ਦੀ ਪੈਰਵਾਈ ਪੰਥਕ ਵਕੀਲ ਸਿਮਰਨਜੀਤ ਸਿੰਘ ਕਰ ਰਹੇ ਹਨ ।