ਪਿਤਾ ਦੀ ਮੌਤ ‘ਤੇ ਛੁੱਟੀ ਆਏ ਨੌਜਵਾਨ ਫੌਜੀ ਦੀ ਸੜ੍ਹਕ ਹਾਦਸੇ ‘ਚ ਮੌਤ

 

ਪਿਤਾ ਦੀ ਮੌਤ ‘ਤੇ ਛੁੱਟੀ ਆਏ ਨੌਜਵਾਨ ਫੌਜੀ ਦੀ ਸੜ੍ਹਕ ਹਾਦਸੇ ‘ਚ ਮੌਤ

ਭਗਤਾ ਭਾਈਕਾ (ਵੀਰਪਾਲ ਭਗਤਾ):

ਸਥਾਨਿਕ ਸਹਿਰ ਵਿਖੇ ਸਲਾਬਤਪੁਰਾ ਰੋਡ ‘ਤੇ ਇਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ ਅਤੇ ਕਾਰ ਚਾਲਕ ਦੀ ਦਰਦਨਾਕ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ 26 ਸਾਲਾ ਹਰਜੋਗਿੰਦਰ ਸਿੰਘ ਉਰਫ਼ ਨੀਟਾ ਪੁੱਤਰ ਸਵ. ਜੀਤ ਸਿੰਘ ਵਾਸੀ ਗੁਰੂਸਰ ਆਪਣੇ ਇਕ ਦੋਸਤ ਨੂੰ ਬਠਿੰਡਾ ਵਿਖੇ ਛੱਡ ਕੇ ਵਾਪਸ ਪਿੰਡ ਆ ਰਿਹਾ ਸੀ। ਜਦ ਉਹ ਸ਼ਹਿਰ ਦੇ ਸਤਿਸੰਗ ਭਵਨ ਨੇੜੇ ਪੁੱਜਾ ਤਾ ਅਚਾਨਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਦਰੱਖਤ ਨਾਲ ਟਕਰਾ ਗਈ। ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਹਾਦਸੇ ਦੀ ਆਵਾਜ਼ ਸੁਣਦੇ ਸਾਰ ਹੀ ਨਜ਼ਦੀਕੀ ਲੋਕ ਇਕੱਠੇ ਹੋ ਗਏ ਤੇ ਇਸ ਦੀ ਸੂਚਨਾ ਐਂਬੂਲੈਂਸ ਸਮੇਤ ਸਥਾਨਕ ਪੁਲਿਸ ਨੂੰ ਵੀ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚ ਗਈ ਅਤੇ ਜ਼ਖਮੀ ਨੌਜਵਾਨ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਕਾਰ ‘ਚੋਂ ਬਾਹਰ ਕੱਢਿਆ ਗਿਆ। ਹਸਪਤਾਲ ਲਿਜਾਣ ‘ਤੇ ਡਾਕਟਰਾਂ ਨੇ ਨੌਜਵਾਨ ਨੂੰ ਮਿ૬ਕ ਐਲਾਨ ਦਿੱਤਾ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਰਾਮਪੁਰਾ ਫੂਲ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਇਸ ਮੌਕੇ ਘਟਨਾ ਦੀ ਸੂਚਨਾ ਜਦੋਂ ਮਿ૬ਕ ਦੇ ਰਿਸ਼ਤੇਦਾਰਾਂ ਤਕ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ‘ਚ ਮਾਤਮ ਛਾ ਗਿਆ। ਨੌਜਵਾਨ ਹਰਜੋਗਿੰਦਰ ਸਿੰਘ ਕਰੀਬ ਪੰਜ ਸਾਲ ਪਹਿਲਾ ਭਾਰਤੀ ਫੌਜ ‘ਚ ਭਰਤੀ ਹੋਇਆ ਸੀ। ਕਰੀਬ ਇਕ ਮਹੀਨਾ ਪਹਿਲਾਂ ਉਸਦੇ ਪਿਤਾ ਦੀ ਮੌਤ ਹੋਣ ਕਾਰਨ ਉਹ ਛੁੱਟੀ ‘ਤੇ ਆਇਆ ਸੀ ਅਤੇ ਦੋ ਦਿਨ ਬਾਅਦ ਛੁੱਟੀ ਖਤਮ ਹੋਣ ਕਾਰਨ ਦੁਬਾਰਾ ਡਿਊਟੀ ਜੁਆਇਨ ਕਰਨੀ ਸੀ, ਪਰ ਇਸ ਤੋਂ ਪਹਿਲਾਂ ਇਹ ਦਰਦਨਾਕ ਹਾਦਸਾ ਵਾਪਰ ਗਿਆ। ਮ੍ਰਿਤਕ ਫੌਜੀ ਹਾਲੇ ਕੁਆਰਾ ਸੀ ਅਤੇ ਉਹ ਇਕਲੋਤਾ ਭਰਾ ਸੀ ਉਸਦੇ ਇਕ ਛੋਟੀ ਭੈਣ ਹੈ। ਇਕ ਮਹੀਨੇ ਅੰਦਰ ਅੰਦਰ ਦੂਜੀ ਮੌਤ ਨਾਲ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ। ਮ੍ਰਿਤਕ ਦੀ ਛੋਟੀ ਭੈਣ ਨੇ ਆਪਣੇ ਭਰਾ ਦੀ ਮ੍ਰਿਤਕ ਦੇਹ ‘ਤੇ ਸਿਹਰਾ ਬੰਨ੍ਹ ਕੇ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ।