ਦੋ ਅਵਾਜ਼ਾ ਵਾਲੀ ਗਾਇਕਾਂ ਮਨਦੀਪ ਮਨੀਂ ਦਾ ਅਲਟੋਂ ਕਾਰ ਨਾਲ ਹੋਵੇਗਾ ਸਨਮਾਨ

ਦੋ ਅਵਾਜ਼ਾ ਵਾਲੀ ਗਾਇਕਾਂ ਮਨਦੀਪ ਮਨੀਂ ਦਾ ਅਲਟੋਂ ਕਾਰ ਨਾਲ ਹੋਵੇਗਾ ਸਨਮਾਨ

ਦੋ ਵਿਧਾਇਕਾਂ ਦਾ ਵੀ ਸਨਮਾਨ ਕੀਤਾ ਜਾਵੇਗਾ

ਭਗਤਾ ਭਾਈਕਾ (ਵੀਰਪਾਲ ਭਗਤਾ):

ਬੇਗਮਪੁਰਾ ਇੰਟਰਨੈਸ਼ਨਲ ਸੰਗੀਤ ਸੰਸਥਾਂ, ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਅਤੇ ਐੱਨ ਆਰ ਆਈਜ ਵਲੋਂ ਬਸਪਾ ਦੀ ਮਿਸਨਰੀ ਦੋ ਅਵਾਜ਼ਾ ਵਾਲੀ ਗਾਇਕ ਬੀਬਾ ਮਨਦੀਪ ਮਨੀਂ ਮਾਲਵਾ ਦਾ ਅਲਟੋ ਕਾਰ ਨਾਲ ਵਿਸ਼ੇਸ ਤੌਰ ‘ਤੇ ਸਨਮਾਨ ਕੀਤਾ ਜਾਵੇਗਾ।

ਜਿਸ ਸਬੰਧੀ ਜਾਣਕਾਰੀ ਦਿੰਦੇ ਨਾਮਵਰ ਗੀਤਕਾਰ ਕੇਵਲ ਬੁਰਜ ਵਾਲਾ ਨੇ ਦੱਸਿਆ ਕਿ ਬੇਗਮਪੁਰਾ ਇੰਟਰਨੈਸ਼ਨਲ ਸੰਗੀਤ ਸੰਸਥਾਂ, ਬਸਪਾ ਵਰਕਰਾਂ ਅਤੇ

ਐਨਆਰਆਈਜ ਵਲੋਂ 28 ਮਈ ਨੂੰ ਅਨਮੋਲ ਪੈਲਿਸ ਬੰਗਾ ਵਿਖੇ ਵਿਸ਼ੇਸ ਤੌਰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਨਮਾਨ ਸਮਾਰੋਹ ਵਿੱਚ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵਿਸ਼ੇਸ ਤੌਰ ‘ਤੇ ਮੁੱਖ ਮਹਿਮਾਨ ਵਜੋੰ ਸਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਸੰਸਥਾਂ ਦੇ ਆਗੂ ਰੂਪ ਲਾਲ ਧੀਰ, ਰਾਜ ਦਦਰਾਲ, ਕਮਲ ਤੱਲ੍ਹਣ ਵਲੋਂ ਸਮਾਗਮ ਦੇ ਪ੍ਰਬੰਧਾਂ ਦੀਆਂ ਤਿਆਰੀ ਜੋਰ ਸ਼ੋਰ ਨਾਲ ਆਰੰਭ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆਂ ਇਸੇ ਸਮਾਗਮ ਦੌਰਾਨ ਵਿਧਾਇਕ ਡਾ. ਨਛੱਤਰਪਾਲ ਸਿੰਘ ਰਾਹੋਂ ਹਲਕਾ ਨਵਾਂ ਸ਼ਹਿਰ ਅਤੇ ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ ਹਲਕਾ ਬੰਗਾ ਦਾ ਵੀ ਸੰਸਥਾਂ ਵਲੋਂ ਸਨਮਾਨ ਕੀਤਾ ਜਾਵੇਗਾ।

ਜਿਕਰਯੋਗ ਹੈ ਕਿ ਬੀਬਾ ਮਨਦੀਪ ਮਨੀਂ ਮਾਲਵਾ ਲੰਮੇ ਸਮੇਂ ਬਹੁਜਨ ਸਮਾਜ ਪਾਰਟੀ ਲਈ ਦੱਬੇ ਕੁਚਲੇ ਲੋਕਾਂ ਨੂੰ ਲਾਮਬੰਦ ਕਰਨ ਲਈ ਮਿਸ਼ਨਰੀ ਅਤੇ ਇਨਕਲਾਬੀ ਗੀਤ ਪੇਸ਼ ਕਰਕੇ ਲੋਕਾਂ ਵਿਚ ਆਪਣੇ ਹੱਕਾਂ ਪ੍ਰਤੀ ਜਾਗਰੂਕਤਾਂ ਪੈਦਾ ਕਰਨ ਦਾ ਯਤਨ ਕਰ ਰਹੀ ਹੈ। ਉਹ ਬਸਪਾ ਦੇ ਸੀਨੀਅਰ ਆਗੂਆਂ ਦੀ ਵਿਸਵਾਸਪਾਤਰ ਅਤੇ ਅਤੀ ਕਰੀਬੀਆਂ ਵਿਚੋਂ ਇਕ ਹੈ। ਉਨ੍ਹਾਂ ਵਿਚ ਇਕੋਂ ਸਮੇਂ ਮਰਦ ਅਤੇ ਔਰਤ ਦੀ ਅਵਾਜ ਵਿਚ ਗੀਤ ਪੇਸ਼ ਕਰਨ ਸਮੇਂ ਲੋਕ ਉਸਦੀ ਕਲਾਂ ਨੂੰ ਵੇਖ ਕੇ ਦੰਗ ਰਹਿ ਜਾਦੇ ਹਨ। ਗਾਇਕਾਂ ਮਨਦੀਪ ਮਨੀਂ ਮਾਲਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਗਾਇਕੀ ਦੇ ਜਰੀਏ ਮੋਟਾ ਪੈਸਾ ਕਮਾ ਸਕਦੀ ਸੀ ਪ੍ਰੰਤੂ ਉਸ ਅੰਦਰ ਬਸਪਾ ਸੁਪਰੀਮੋਂ ਸਵ. ਕਾਸ਼ੀ ਰਾਮ ਦਾ ਆਪਣੀ ਕੌਮ ਨੂੰ ਦੇਸ਼ ਦੀ ਸੱਤਾ ‘ਤੇ ਕਾਬਜ ਸੁਪਨਾ ਪੂਰਾ ਕਰਵਾਉਣ ਦਾ ਜਜਬਾ ਹੈ। ਉਨ੍ਹਾਂ ਕਿਹਾ ਕਿ ਪੈਸਾ ਤਾ ਆਉਦਾ ਜਾਦਾ ਰਹਿੰਦਾ ਹੈ ਪਰ ਆਪਣੇ ਸਮਾਜ ਲਈ ਕੁੱਝ ਕਰਨਾ ਹਰ ਇਕ ਦੇ ਹਿੱਸੇ ਨਹੀਂ ਆਉਦਾ। ਬੀਬਾ ਮਨੀਂ ਨੇ ਕਿਹਾ ਕਿ ਉਹ ਸਮਾਜ ਵਿਚ ਜਾਗਰਤੀ ਪੈਦਾ ਕਰਨ ਵਾਲੇ ਗੀਤਾਂ ਨੂੰ ਪੇਸ਼ ਕਰਦੀ ਰਹੇਗੀ।