ਵਕਤ

 ਵਕਤ

ਕੱਲ ਦੀਆਂ ਹੀ ਗੱਲਾਂ ਨੇ, ਜਦ ਸਾਡੀ ਉਮਰ ਨਿਆਣੀ ਸੀ।
ਵੇਹਦਿਆਂ ਵੇਹਦਿਆਂ ਜੰਮੇ ਜਾਏ, ਬਣ ਗਏ ਆਪਣੇ ਹਾਣੀ ਜੀ।
ਆ ਗਿਆ ਬੁਢੇਪਾ ਲੱਗਦਾ, ਬਦਨ ਥੱਕ ਟੁੱਟ ਹਾਰ ਗਿਆ।
ਚੋਰ ਭਲਾਈਆਂ ਦੇ ਕੇ ਲੱਗਦਾ, ਵਕਤ ਉਡਾਰੀ ਮਾਰ ਗਿਆ।

ਸੌਂ ਜਾਣਾ ਜਿਉਂ ਵੇਚ ਕੇ ਘੋੜੇ, ਲੱਗਦੀ ਨੀਂਦ ਪਿਆਰੀ ਸੀ।
ਰੁੱਖੀ ਮਿੱਸੀ ਖਾ ਲੈਣੀ, ਨਾਂ ਲੱਗਦੀ ਕੋਈ ਬੀਮਾਰੀ ਸੀ।
ਹੁਣ ਬਹੁਤੀਆਂ ਜਿਮੇਵਾਰੀਆਂ ਦਾ ਸਿਰ ਉੱਤੇ ਭਾਰ ਪਿਆ।
ਚੋਰ ਭਲਾਈਆਂ ਦੇ ਕੇ … …

ਛੱਤ ਪਈ ਸੀ ਚੌਉਂਦੀ ਮੀਂਹ ਵਿੱਚ, ਕੋਠਾ ਸਾਡਾ ਕੱਚਾ ਸੀ।
ਜਦੋਂ ਖੁਦਾਵੰਦ ਮੇਹਰ ਕਰੀ, ਤਾਂ ਫੇਰ ਬਣਾ ਲਿਆ ਪੱਕਾ ਜੀ।
ਝੱਖੜ ਵਿੱਚ ਹਨੇਰੀਆਂ ਦੇ, ਲਾ ਉਹ ਬੇੜੀ ਪਾਰ ਗਿਆ।
ਚੋਰ ਭਲਾਈਆਂ ਦੇ ਕੇ… …

ਰਹਿੰਦਾ ਟੱਬਰ ਇੱਕਠਾ ਉਦੋਂ, ਇਕੋ ਬੱਲਦਾ ਚੁੱਲਾ ਸੀ।
ਪੈਸੇ ਦੀ ਸੀ ਤੰਗੀ ਭਾਂਵੇ, ਪਰ ਦਿਲ ਸੱਭਦਾ ਖੁੱਲ੍ਹਾ ਸੀ।
ਅੱਜ ਕੱਲ ਹਰ ਕੋਈ “ਪ੍ਰੀਤ” ਇੱਕ ਦੂਜੇ ਤੋਂ ਖਾਂਦਾ ਖਾਰ ਪਿਆ।
ਚੋਰ ਭਲਾਈਆਂ ਦੇ ਕੇ ਲੱਗਦਾ, ਵਕਤ ਉਡਾਰੀ ਮਾਰ ਗਿਆ।

ਹਰਪ੍ਰੀਤ ਕੌਰ, 604-442-7619