ਦੁਨੀਆ ਦੀ ਪਹਿਲੀ ਹਾਈਡ੍ਰੋਜ਼ਨ ਟ੍ਰੇਨ Coradia ilint ਦੀ ਹੋਈ ਟੈਸਟਿੰਗ

ਦੁਨੀਆ ਦੀ ਪਹਿਲੀ ਹਾਈਡ੍ਰੋਜ਼ਨ ਟ੍ਰੇਨ Coradia ilint ਦੀ ਹੋਈ ਟੈਸਟਿੰਗ

ਕੀ ਤੁਸੀਂ ਕਦੇ ਸੋਚਿਆ ਹੈ ਕਿ ਪ੍ਰਦੂਸ਼ਣ ਰਹਿਤ ਟ੍ਰੇਨ ਬਣੇਗੀ ? ਪਰ ਜਰਮਨੀ ਨੇ ਅਜਿਹਾ ਕਰ ਕੇ ਵਿਖਾਇਆ ਹੈ। ਉੱਥੇ ਦੁਨੀਆ ਦੀ ਪਹਿਲੀ ਹਾਈਡ੍ਰੋਜਨ ਤੋਂ ਚੱਲਣ ਵਾਲੀ ਟ੍ਰੇਨ ਦੀ ਟੈਸਟਿੰਗ ਹੋਈ ਹੈ । ਉੱਤਰੀ ਜਰਮਨੀ ‘ਚ ਹਮਬਰਗ ਦੇ ਕੋਲ ਇਕ ਰੇਲਵੇ ਲਾਈਨ ‘ਤੇ ਇਸ ਟ੍ਰੇਨ ਦੀ ਕਮਰਸ਼ੀਅਲ ਸਰਵਿਸ ਸ਼ੁਰੂ ਹੋਈ । ਇਸ ਟ੍ਰੇਨ ਦਾ ਨਾਂ Coradia ilint ਰੱਖਿਆ ਗਿਆ ਹੈ । ਇਸ ਨੂੰ ਫ਼ਰਾਂਸ ਦੀ ਕੰਪਨੀ Alstom ਨੇ ਦੋ ਸਾਲ ਦੀ ਮਿਹਨਤ ਤੋਂ ਬਾਅਦ ਤਿਆਰ ਕੀਤੀ ।
ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਟ੍ਰੇਨ ਜ਼ੀਰੋ ਐਮਿਸ਼ਨ ਪੈਟਰਨ ‘ਤੇ ਚੱਲਦੀ ਹੈ ਮਤਲਬ ਇਸ ਤੋਂ ਜ਼ਰਾ ਵੀ ਕਾਰਬਨ ਡਾਇਆਕਸਾਈਡ ਨਹੀਂ ਨਿਕਲਦੀ ਹੈ । ਇਹ ਧੂੰਏ ਦੀ ਬਜਾਏ ਭਾਫ ਪੈਦਾ ਕਰੇਗੀ ।
ਇਸ ‘ਚ ਹਾਇਡ੍ਰੋਜਨ ਫਿਊਲ ਸੇਲ ਲੱਗੇ ਹਨ ਜੋ ਕਿ ਕੈਮੀਕਲ ਰੀਐਕਸ਼ਨ ਦੇ ਰਾਹੀਂ ਪਾਵਰ ਪੈਦਾ ਕਰਦੇ ਹਨ । ਇਹ ਪਾਵਰ ਲਿਥੀਅਮ ਆਇਨ ਬੈਟਰੀ ਨੂੰ ਚਾਰਜ ਕਰਦੀ ਹੈ ਤੇ ਇਸ ਦੀ ਮਦਦ ਨਾਲ ਟ੍ਰੇਨ ਆਪਰੇਟ ਹੁੰਦੀ ਹੈ ।
ਇਹ ਟ੍ਰੇਨ ਬਹੁਤ ਹੀ ਘੱਟ ਰੌਲਾ ਕਰਦੀ ਹੈ । ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੀ ਸਪੀਡ ਤੇ ਪੈਸੇਂਜਰਸ ਨੂੰ ਲੈ ਜਾਣ ਦੀ ਕਪੈਸਿਟੀ ਡੀਜ਼ਲ ਟ੍ਰੇਨ ਦੇ ਮੁਕਾਬਲੇ ਜਰਾ ਵੀ ਘੱਟ ਨਹੀਂ ਹੈ । ਇਸ ਦੀ ਟਾਪ ਸਪੀਡ 140 ਕਿਲੋਮੀਟਰ ਪ੍ਰਤੀ ਘੰਟਾ ਹੈ ।
ਹਾਲਾਂਕਿ, ਇਸ ਨੂੰ ਆਪਰੇਟ ਕਰਨਾ ਡੀਜ਼ਲ ਟ੍ਰੇਨ ਦੇ ਮੁਕਾਬਲੇ ਮਹਿੰਗਾ ਹੈ । Coradia ilint ਟ੍ਰੇਨ ਸਿੰਗਲ ਟੈਂਕ ਹਾਇਡ੍ਰੋਜਨ ਭਰੇ ਜਾਣ ‘ਤੇ 1,000 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ, ਅਜਿਹਾ ਦਾਅਵਾ ਕੀਤਾ ਗਿਆ ਹੈ । ਇਸ ਟ੍ਰੇਨ ਦੀਆਂ ਖੂਬੀਆਂ ਨੂੰ ਵੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਦੂਸ਼ਣ ਮੁਕਤ ਟ੍ਰੇਨਾਂ ਦਾ ਇਹ ਭਵਿੱਖ ਹੈ ।