ਸਾਡਾ ਫਾਰਮ ਏਰੀਆ, ਸਾਡਾ ਅਹਿਮ ਵਾਤਾਵਰਣ ਹੈ ਇਸ ਦੀ ਰਖਵਾਲੀ ਜ਼ਰੂਰੀ : ਸੰਦੀਪ ਪੰਧੇਰ

ਸਾਡਾ ਫਾਰਮ ਏਰੀਆ, ਸਾਡਾ ਅਹਿਮ ਵਾਤਾਵਰਣ ਹੈ ਇਸ ਦੀ ਰਖਵਾਲੀ ਜ਼ਰੂਰੀ : ਸੰਦੀਪ ਪੰਧੇਰ 

ਡੈਲਟਾ, ਵਾਹੀ ਵਾਲੀ ਜ਼ਮੀਨ ਬਹੁਮੁੱਲੀ ਤੇ ਸਵੇਂਦਨਸ਼ੀਲ ਹੁੰਦੀ ਹੈ। ਉਪਜਾਊ ਜ਼ਮੀਨ ਤੇ ਖੇਤੀ ਵਾਸਤੇ ਸਥਾਨਕ ਵਾਤਾਵਰਣ ਤੇ ਆਲਾ ਦੁਆਲਾ ਨਿਵੇਕਲਾ ਤੇ ਨਾ ਬਦਲਣ ਯੋਗ ਹੁੰਦਾ ਹੈ। ਐਨਵਾਇਰੋ ਸਮਾਰਟ ਤੇ ਗਰੀਨ ਫਾਰ ਲਾਈਫ ਦਾ ਵਧ ਰਿਹਾ ਕਾਰੋਬਾਰ ਖੇਤੀ ਵਾਲੀ ਜ਼ਮੀਨ ਨੂੰ ਇੰਡਸਟਰੀ ਡੀਵੈਲਪਮੈਂਟ ਲਈ ਵਰਤ ਰਿਹਾ ਹੈ।
”ਪੂਰਬੀ ਲੈਡਨਰ ਦੇ ਇਕ ਛੋਟੇ ਫਾਰਮ ਜੋ ਅਪਣੀ ਖੇਤੀ ਦੇ ਕੂੜੇ ਨੂੰ ਅਪਣੇ ਫਾਰਮ ਦੀ ਜ਼ਮੀਨ ਤੇ ਖਾਦ ਬਣਾਉਂਦਾ ਸੀ ( ਜਿਵੇਂ ਬਹੁਤੇ ਫਾਰਮ ਕਰਦੇ ਹਨ) ਦਾ ਇਤਿਹਾਸ ਇਨਾ ਵਿਸ਼ਾਲ ਤੇ ਗੰਧਲਾ ਬਣ ਚੁਕਾ ਹੈ, ਜਿਸ ਵਿਚ ਕਈ ਮੋੜ ਆਏ ਜੋ ਇਕ ਅਜ਼ਾਦ ਛਾਣਬੀਣ ਦੀ ਮੰਗ ਕਰਦੇ ਹਨ, ਅਤੇ ਜੋ ਬਹੁਤ ਵਾਰ ਸਾਨੂੰ ਇਕ ਅਹਿਮ ਮੁੱਦੇ ਤੋਂ ਲਾਂਭੇ ਲੈ ਜਾਂਦੇ ਹਨ: ਕੀ ਇਕ 250,000 ਟਨ ਕੂੜੇ ਤੋਂ ਖਾਦ ਬਨਾਉਣ ਵਾਲੀ ਯੂਨਿਟ ਉਸ ਥਾਂ ਹੋਣੀ ਚਾਹੀਦੀ ਹੈ , ਜੋ ਜ਼ਮੀਨ ਖੇਤੀ ਵਾਸਤੇ ਬਣੀ ਹੈ?” ਇਹ ਇੰਡੀਪੈਂਡੈਂਟਸ ਵਰਕਿੰਗ ਫਾਰ ਯੂ ਕੌਂਸਲ ਦੇ ਉਮੀਦਵਾਰ ਤੇ ਵਾਤਾਵਰਣ ਮਾਹਰ ਸੰਦੀਪ ਪੰਧੇਰ ਪੁਛਦੇ ਹਨ।
“ਏ ਐਲ ਆਰ (ਖੇਤੀ ਵਾਸਤੇ ਰਾਖਵੀਂ ਜ਼ਮੀਨ) ਬਣਾਇਆ ਗਿਆ ਸੀ ਤਾਂ ਕਿ ਸਾਡੀ ਖੇਤੀਬਾੜੀ ਦੇ ਕਾਰੋਬਾਰ ਤੇ ਇਤਿਹਾਸ ਦੇ ਖਾਤਮੇ ਤੋਂ ਬਚਾ ਹੋ ਸਕੇ,” ਪੰਧੇਰ ਦਾ ਕਹਿਣਾ ਹੈ।”ਇਸਦੇ ਲਾਗੂ ਹੋਣ ਤੋਂ ਪਹਿਲਾਂ ਹਰ ਸਾਲ ਅਸੀਂ 6000 ਏਕੜ ਜ਼ਮੀਨ ਸ਼ਹਿਰੀ ਤੇ ਇੰਡਸਟਰੀਅਲ ਵਾਧੇ ਵੱਲ ਗਵਾ ਲੈਂਦੇ ਸੀ।”
ਪੰਧੇਰ ਦਾ ਕਹਿਣਾ ਹੈ,”ਸਾਨੂੰ ਸਭ ਨੂੰ ਏ ਐਲ ਆਰ ਦਾ ਫਾਇਦਾ ਹੈ.. ਇਹ ਸ਼ਹਿਰੀ ਤੇ ਇੰਡਸਟਰੀ ਦੇ ਪਾਣੀ ਦੇ ਵੱਧ ਵਹਾ ਨੂੰ ਘਟਾਉਂਦਾ ਹੈ, ਸਾਡੀ ਸਥਾਨਕ ਖਾਦ ਖੁਰਾਕ ਦੀ ਸਪਲਾਈ ਦੀ ਸੁਰੱਖਿਆ ਕਰਦਾ ਹੈ, ਸਾਡਾ ਪੇਂਡੂ ਵਾਤਾਵਰਣ ਤੇ ਜੀਵਨ ਸ਼ੈਲੀ ਕਾਇਮ ਰਖਦਾ ਹੈ, ਅਸੀਂ ਅਪਣੇ ਪੇਂਡੂ ਮਾਹੋਲ ਤੇ ਸੁਰਖਿਅਤ ਵਸੇਬੇ ਦਾ ਅਨੰਦ ਲੈਂਦੇ ਹਾਂ, ਇਹ ਕੁਦਰਤੀ ਵਨਸੁਵੰਨੇ ਪਣ ਦੀ ਮਦਦ ਕਰਦਾ ਹੈ, ਇਹ ਜ਼ਮੀਨੀ ਬਚਾਅ ਤੇ ਖੋਰਾ ਰੋਕਣ ਦਾ ਕੰਮ ਕਰਦਾ ਹੈ, ਏ ਐਲ ਆਰ ਦੇ ਸਿੱਧੇ ਸਿੱਟੇ ਵਜੋਂ ਸਾਡੇ ਕੋਲ ਪਾਰਕ ਤੇ ਸੁਰੱਖਿਅਤ ਖੇਤਰ ਹਨ ਤੇ ਇਸ ਦਾ ਸਭ ਤੋਂ ਅਹਿਮ ਪਹਿਲੂ ਹੈ, ਇਹ ਗੱਡੀਆਂ ਵਾਲੇ ਪਰਦੂਸ਼ਣ ਤੋਂ ਬਚਾਅ ਕਰਦਾ ਹੈ।”
ਜਾਰਜ ਹਾਰਵੀ ਨੇ ਸਤੰਬਰ 8 ਨੂੰ 12.49 ਵਜੇ ਫੇਸਬੁਕ ਵਿਚ ਦਾਵਾ ਕੀਤਾ: “ਗਰੀਨ ਫਾਰ ਲਾਈਫ ਕੋਲ 25,000,000 ਡਾਲਰ ਹਨ ਜਿਸ ਨਾਲ ਸਭ ਤੋਂ ਵਧੀਆ ਤਕਨਾਲੋਜੀ ਰਾਹੀਂ ਬਦਬੂ ਘਟ ਕੀਤੀ ਜਾ ਸਕਦੀ ਹੈ॥ ਪਰ ਮੈਟਰੋ ਵੈਨਕੂਵਰ ਦੇ ਪਰਮਿਟ ਅਰਜ਼ੀ ਲਮਕਾਉਣ ਨਾਲ , ਸਾਨੂੰ ਫਿਕਰ ਹੈ ਕਿ ਇਹ ਪੈਸੇ ਖਤਮ ਹੋ ਜਾਣਗੇ।ਸਮਾਂ ਹੈ ਕਿ ਅਸੀਂ ਇਸ ਮੁੱਦੇ ਤੇ ਸਹੀ, ਸਾਰਥਕ ਕੰਮ ਕਰੀਏ। ਬਹੁਤ ਹੋ ਗਿਆ ਹੁਣ।”
ਸੰਦੀਪ ਦਾ ਮੰਨਣਾ ਹੈ ਕਿ ਬਹੁਤ ਹੋ ਗਿਆ ਹੈ ਹੁਣ। ” ਸਾਨੂੰ ਅਪਣੇ ਫਾਰਮ ਏਰੀਏ ਦੀ ਰਾਖੀ ਕਰਨੀ ਪੈਣੀ ਹੈ ਤੇ ਪਰਮਿਟ ਤੇ ਕਾਰਵਾਈ ਰਾਹੀ ਨਿਵਾਸੀਆਂ ਨਾਲ ਗਲਬਾਤ ਕਰਨੀ ਪਵੇਗੀ। ਇਹ ਫਿਕਰ ਹੈ ਕਿ 25 ਮਿਲਿਅਨ ਡਾਲਰ ਦੀ ਇਕ ਸਮੇਂ ਦੇ ਖਰਚੇ ਦੀ ਵਕਾਲਤ ਮਿਸਟਰ ਹਾਰਵੀ ਦੀ ਡੈਲਟਾ ਸਲੇਟ ਵਜੋਂ ਕੀਤੀ ਜਾ ਰਹੀ ਹੈ। ਡੈਲਟਾ ਨੂੰ ਮੁੱਦੇ ਨਾਲ ਸਿਝਣ ਵਾਲੀ ਵਾਜਬ ਕਾਰਵਾਈ ਤੇ ਕਮਿਊਨਿਟੀ ਮੈਂਬਰਾਂ ਨਾਲ ਸਾਡੇ ਫਾਰਮ ਏਰੀਏ ਦੀ ਵਰਤੋਂ ਤੇ ਇਸ ਨੂੰ ਕਿਵੇਂ ਬਚਾਉਣਾ ਹੈ, ਬਾਰੇ ਗਲਬਾਤ ਦੀ ਲੋੜ ਹੈ।”
ਜਦੋਂ ਅਸੀਂ ਸਵਾਲ ਦੇਖਦੇ ਹਾਂ: ਕੀ ਡੈਲਟਾ ਦੇ ਏ ਐਲ ਆਰ ਜ਼ਮੀਨ ਉਪਰ ਇਕ ਕਮਰਸ਼ਲ ਖਾਦ ਬਨਾੳਣ ਵਾਲੀ ਇੰਡਸਟਰੀ ਚਾਹੀਦੀ ਹੈ, ਜ਼ੋਰਦਾਰ ਜਵਾਬ ਹੈ, “ਨਹੀਂ”। ਸਾਡਾ ਫਾਰਮ ਏਰੀਆ, ਸਾਡਾ ਵਾਤਾਵਰਣ ਅਹਿਮ ਹੈ, ਸਾਨੂੰ ਇਸਦੀ ਰਾਖੀ ਕਰਨੀ ਚਾਹੀਦੀ ਹੈ।