ਵਿਵਾਦਾਂ ‘ਚ ਘਿਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ

ਵਿਵਾਦਾਂ ‘ਚ ਘਿਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ

ਜਥੇਦਾਰ ਦੇ ਮੁਕਤਸਰ ਸਾਹਿਬ ਵਾਲੇ ਹੋਟਲ ‘ਤੇ ਪੁਲਿਸ ਦੀ ਰੇਡ, ਅਸਲੇ ਸਮੇਤ ਇੱਕ ਦਰਜਨ ਵਿਅਕਤੀ ਗ੍ਰਿਫ਼ਤਾਰ

ਸ਼੍ਰੀ ਮੁਕਤਸਰ ਸਾਹਿਬ : ਬੇਅਦਬੀ ਘਟਨਾਵਾਂ ਤੇ ਬਾਦਲ ਪਰਿਵਾਰ ਅਤੇ ਬਾਦਲ ਸਰਕਾਰ ਦੀ ਚੁੱਪ ‘ਤੇ ਚੁੱਪ ਰਹਿਣ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਇਕ ਵਾਰ ਫਿਰ ਵਿਵਾਦਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ? ਇਹ ਹਾਲਾਤ ਬਣੇ ਉਹਨਾਂ ਦੇ ਸਪੁੱਤਰ ਮਨਜਿੰਦਰ ਸਿੰਘ ਬਿੱਟੂ ਵੱਲੋਂ ਲੜੀ ਜਾ ਰਹੀ ਜਿਲ੍ਹਾ ਪ੍ਰੀਸ਼ਦ ਦੀ ਚੋਣ ਵਿੱਚ ਮੱਦਦ ਲਈ ਆਏ ਇੱਕ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਜਥੇਦਾਰ ਸਾਹਿਬ ਦੇ ਹੀ ਪੀੜ੍ਹਤ ਵਿਅਕਤੀ ਦੀ ਜਗ੍ਹਾ ‘ਤੇ ਕਬਜਾ ਕਰਕੇ ਬਣਾਏ ਹੋਟਲ ਰੋਇਲ ਇੰਨ ਵਿੱਚ ਪੁਲਿਸ ਵੱਲੋਂ ਕੀਤੀ ਗਈ ਰੇਡ ਦੌਰਾਨ ਇੱਕ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ।
ਛਾਪਾਮਾਰੀ ਟੀਮ ਦੀ ਅਗਵਾਈ ਕਰਨ ਵਾਲੇ ਥਾਣੇਦਾਰ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਅਸਲਾ ਐਕਟ ਤਹਿਤ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਤੋਂ ਇਕ ਪਿਸਤੌਲ ਸਮੇਤ ਕਾਰਤੂਸ ਅਤੇ ਤੇਜਧਾਰ ਹਥਿਆਰ ਬਰਾਮਦ ਹੋਏ ਹਨ ਅਤੇ ਇਹਨਾਂ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਚੋਣਾਂ ਵਿੱਚ ਬਿੱਟੂ ਦੀ ਮੱਦਦ ਲਈ ਆਏ ਸਨ। ਹੈਰਾਨਗੀ ਦੀ ਗੱਲ ਹੈ ਕਿ ਕੌਮ ਨੂੰ ਸਿੱਖੀ ਪ੍ਰਤੀ ਜਾਗਰੂਕ ਕਰਨ ਦੀ ਡਿਊਟੀ ਨਿਭਾਉਣ ਵਾਲੇ ਜਥੇਦਾਰ ਅਤੇ ਉਹਨਾਂ ਦੇ ਸਪੁੱਤਰ ਵੱਲੌਂ ਅਸਲੇ ਦੇ ਦਮ ਤੇ ਚੋਣਾਂ ਲੁੱਟਣ ਦੀਆਂ ਯੋਜਨਾਵਾਂ ਘੜੀਆਂ ਗਈਆਂ? ਜਿਵੇਂ ਹੀ ਇਹ ਖ਼ਬਰ ਸ਼ੋਸ਼ਲ ਮੀਡੀਆ ਤੇ ਨਸ਼ਰ ਹੋਈ ਤਾਂ ਚਾਰੇ ਪਾਸੇ ਹੱਲ ਚੱਲ ਮੱਚ ਗਈ ।