ਰੁਝਾਨ ਖ਼ਬਰਾਂ
ਅਲਬਰਟਾ ਦੇ ਵਿਰੋਧੀ ਧਿਰ ਦੇ ਆਗੂ ਜੈਸਨ ਕੈਨੀ ਨੂੰ ਮਿਲੇ ਪੰਜਾਬ ਦੇ ਮੁੱਖ ਮੰਤਰੀ

ਅਲਬਰਟਾ ਦੇ ਵਿਰੋਧੀ ਧਿਰ ਦੇ ਆਗੂ ਜੈਸਨ ਕੈਨੀ ਨੂੰ ਮਿਲੇ ਪੰਜਾਬ ਦੇ ਮੁੱਖ ਮੰਤਰੀ

ਕੈਲਗਰੀ : ਕੈਨੇਡਾ ਦੇ ਅਲਬਰਟਾ ਸੂਬੇ ਦੇ ਵਿਰੋਧੀ ਧਿਰ ਦੇ ਆਗੂ ਜੈਸਨ ਕੈਨੀ ਬੁਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਸਰਕਾਰੀ ਨਿਵਾਸ ਸਥਾਨ ‘ਤੇ ਮਿਲੇ। ਦੋਵਾਂ ਨੇ ਦੁਵੱਲੇ ਹਿੱਤਾਂ ਅਤੇ ਫਸਲੀ ਵਿਭਿੰਨਤਾ, ਪਾਣੀ ਤੇ ਭੌ ਸੰਭਾਲ ਅਤੇ ਇਮੀਗ੍ਰੇਸ਼ਨ ਸਣੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ। ਕੈਨੀ ਦੇ ਨਾਲ ਅਲਬਰਟਾ ਲੇਜਿਸਲੇਚਰ ਅਸੈਂਬਲੀ ਦੇ ਮੈਂਬਰ ਪ੍ਰਸਾਦ ਪਾਂਡਾ ਅਤੇ ਡੇਵਿਨ ਦਰਿਸ਼ੇਨ ਵੀ ਸਨ। ਉਨ੍ਹਾਂ ਨੇ ਕੈਨੇਡਾ ਦੇ ਸਮੁੱਚੇ ਵਿਕਾਸ ਵਿੱਚ ਪੰਜਾਬੀਆਂ ਦੇ ਯੋਗਦਾਨ ਦੀ ਸਰਾਹਣਾ ਕੀਤੀ।