ਅਮਰੀਕਾ ਦੀ ਨਾਗਰਿਕਤਾ ਲੈਣ ‘ਚ ਭਾਰਤੀ ਦੂਜੇ ਨੰਬਰ ‘ਤੇ

ਅਮਰੀਕਾ ਦੀ ਨਾਗਰਿਕਤਾ ਲੈਣ ‘ਚ ਭਾਰਤੀ ਦੂਜੇ ਨੰਬਰ ‘ਤੇ

ਵਾਸ਼ਿੰਗਟਨ: ਭਲੇ ਹੀ ਅਮਰੀਕਾ ‘ਚ ਬਾਹਰ ਤੋਂ ਆਉਣ ਵਾਲੇ ਲੋਕਾਂ ਲਈ ਨਿਯਮ ਸਖ਼ਤ ਹੋ ਗਏ ਹੋਣ ਅਤੇ ਉਥੇ ਦੀ ਨਾਗਰਿਕਤਾ ਲੈਣਾ ਤਾਂ ਹੋਰ ਮੁਸ਼ਕਲ ਹੋ ਗਿਆ ਹੈ ਪਰ ਭਾਰਤੀਆਂ ਦੇ ਮਾਮਲੇ ਵਿਚ ਨਰਮਾਈ ਵਰਤੀ ਜਾ ਰਹੀ ਹੈ। ਇਹ ਗੱਲ ਪਿਛਲੇ ਸਾਲ ਭਾਰਤੀ ਲੋਕਾਂ ਨੂੰ ਮਿਲੀ ਅਮਰੀਕੀ ਨਾਗਰਿਕਤਾ ਤੋਂ ਸਾਬਤ ਹੁੰਦੀ ਹੈ। ਵਿੱਤ ਸਾਲ 2017 ਵਿਚ ਲਗਭੱਗ 50 ਹਜ਼ਾਰ ਭਾਰਤੀਆਂ ਨੂੰ ਅਮਰੀਕਾ ਦੀ ਨਾਗਰਿਕਤਾ ਮਿਲੀ। ਅਮਰੀਕੀ ਨਾਗਰਿਕਤਾ ਪਾਉਣ ਦੇ ਮਾਮਲੇ ‘ਚ ਉਹ ਮੈਕਸਿਕੋ ਦੇ ਨਾਗਰਿਕਾਂ ਤੋਂ ਬਾਅਦ ਦੂਜੇ ਨੰਬਰ ‘ਤੇ ਹੈ। ਨੈਚੁਰਲਾਈਜ਼ੇਸ਼ਨ ਉਹ ਪ੍ਰਕਿਰਿਆ ਹੈ ਜਿਸ ਦੇ ਜ਼ਰੀਏ ਕਾਨੂੰਨੀ ਰਸਮੀਕਰਨ ਪੂਰਾ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਦੀ ਨਾਗਰਿਕਤਾ ਦਿਤੀ ਜਾਂਦੀ ਹੈ। ਨਾਗਰਿਕਤਾ ਮਿਲਣ ਤੋਂ ਬਾਅਦ ਉਹਨਾਂ ਲੋਕਾਂ ਨੂੰ ਅਮਰੀਕਾ ਵਿਚ ਵੋਟ ਦੇਣ ਦਾ ਅਧਿਕਾਰ ਮਿਲ ਜਾਂਦਾ ਹੈ। ਜਿੱਥੇ ਵਿੱਤ ਸਾਲ 2017 ਵਿਚ ਯੂਐਸ ਨੈਚੁਰਲਾਈਜ਼ੇਸ਼ਨ ਪਾਉਣ ਵਾਲੇ ਲੋਕਾਂ ਦੀ ਗਿਣਤੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ ਪਰ ਅਮਰੀਕਾ ਦੇ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਆਰਿਟੀ ਵਲੋਂ ਜਾਰੀ ਡੇਟਾ ਦੇ ਮੁਤਾਬਕ, ਭਾਰਤੀਆਂ ਦੀ ਗਿਣਤੀ ਵਿਚ 10 ਫ਼ੀ ਸਦੀ ਵਾਧਾ ਹੋਈਆ ਹੈ। 50,802 ਭਾਰਤੀਆਂ ਨੂੰ ਅਮਰੀਕੀ ਨੈਚੁਰਲਾਈਜ਼ੇਸ਼ਨ ਪ੍ਰਾਪਤ ਹੋਇਆ ਹੈ। 1 ਅਕਤੂਬਰ 2016 ਤੋਂ 30 ਸਿਤੰਬਰ 2017 ‘ਚ ਕੁਲ 7 ਲੱਖ ਲੋਕਾਂ ਨੂੰ ਅਮਰੀਕੀ ਸਰਕਾਰ ਵਲੋਂ ਨਾਗਰਿਕਤਾ ਦਿਤੀ ਗਈ ਜਿਨ੍ਹਾਂ ਵਿਚ 7 ਫ਼ੀ ਸਦੀ ਭਾਰਤੀ ਸਨ। ਪਹਿਲਾਂ ਸਾਲਾਂ ਦੇ ਮੁਕਾਬਲੇ 2017 ਦੇ ਦੌਰਾਨ 4,600 ਜ਼ਿਆਦਾ ਭਾਰਤੀਆਂ ਨੂੰ ਅਮਰੀਕਾ ਦੀ ਨਾਗਰਿਕਤਾ ਮਿਲੀ। ਅਮਰੀਕੀ ਨਾਗਰਿਕਤਾ ਪਾਉਣ ਵਾਲਿਆਂ ਵਿਚ ਸੱਭ ਤੋਂ ਜ਼ਿਆਦਾ ਵਾਧਾ ਮੈਕਸਿਕੋ ਦੇ ਲੋਕਾਂ ‘ਚ ਹੋਈ ਹੈ। 2017 ਵਿਚ ਅਮਰੀਕਾ ਦੀ ਨਾਗਰਿਕਤਾ ਪਾਉਣ ਵਾਲੇ ਮੈਕਸਿਕੋ ਦੇ ਨਾਗਰਿਕਾਂ ਦੀ ਗਿਣਤੀ ਵਿਚ 14 ਫ਼ੀ ਸਦੀ ਯਾਨੀ 15,009 ਦਾ ਵਾਧਾ ਹੋਇਆ ਹੈ, ਉਸ ਤੋਂ ਬਾਅਦ 10 ਫ਼ੀ ਸਦੀ ਯਾਨੀ 4,614 ਦੇ ਨਾਲ ਭਾਰਤ ਦੂਜੇ ਨੰਬਰ ‘ਤੇ ਹੈ। 5 ਫ਼ੀ ਸਦੀ ਵਾਧਾ ਯਾਨੀ 1,880 ਲੋਕਾਂ ਦੇ ਨਾਲ ਚੀਨ ਤੀਜੇ ਨੰਬਰ ‘ਤੇ ਹੈ। ਅਮਰੀਕਾ ‘ਚ ਪ੍ਰਵਾਸੀਆਂ ਲਈ ਨਿਯਮ ਸਖ਼ਤ ਹੋਣ ਤੋਂ ਬਾਅਦ ਗ੍ਰੀਨ ਕਾਰਡ ਹੋਲਡਰਸ ‘ਚ ਨਾਗਰਿਕਤਾ ਲੈਣ ਦੇ ਰੁਝੇਵਾਂ ਵਿਚ ਵਾਧਾ ਹੋਈਆ ਹੈ। ਸਿਰਫ਼ ਗ੍ਰੀਨ ਕਾਰਡ ਹੋਲਡਰਸ ਹੀ ਨੈਚੁਚਰਲਾਇਜ਼ੇਸ਼ਨ ਪ੍ਰੋਸੈਸ ਲਈ ਐਪਲੀਕੇਸ਼ਨ ਕਰ ਸਕਦੇ ਹਨ। ਗ੍ਰੀਨ ਕਾਰਡ ਮਿਲਣ ਤੋਂ ਬਾਅਦ ਅਮਰੀਕਾ ਵਿਚ ਰਹਿਣ ਅਤੇ ਲੰਮੇ ਸਮੇਂ ਤੱਕ ਕੰਮ ਕਰਨ ਦੀ ਮਨਜ਼ੂਰੀ ਮਿਲ ਜਾਂਦੀ ਹੈ। ਇਮਿਗ੍ਰੇਸ਼ਨ ਮਾਹਰ ਦਾ ਕਹਿਣਾ ਹੈ ਕਿ ਹੁਣ ਜ਼ਿਆਦਾ ਤੋਂ ਜ਼ਿਆਦਾ ਗ੍ਰੀਨ ਕਾਰਡ ਹੋਲਡਰਸ ਅਮਰੀਕੀ ਨਾਗਰਿਕਤਾ ਲਈ ਅਰਜ਼ੀ ਦੇ ਰਹੇ ਹਨ। ਇਸ ਦਾ ਕਾਰਨ ਅਮਰੀਕਾ ਵਿਚ ਵੀਜ਼ਾ ਪਾਲਿਸੀ ਦਾ ਸਖ਼ਤ ਹੋਣਾ ਅਤੇ ਨੌਕਰੀਆਂ ਵਿਚ ਅਮਰੀਕੀ ਨਾਗਰਿਕਾਂ ਨੂੰ ਅਗੇਤ ਦੇਣਾ ਹੈ।