ਐਨ. ਆਰ. ਆਈਜ਼ ਵਲੋਂ ਪੰਜਾਬ ਦੇ ਸਿਆਸੀ ਹਾਲਾਤਾਂ ਬਾਰੇ ਅਹਿਮ ਫੈਸਲੇ

ਐਨ. ਆਰ. ਆਈਜ਼ ਵਲੋਂ ਪੰਜਾਬ ਦੇ ਸਿਆਸੀ ਹਾਲਾਤਾਂ ਬਾਰੇ ਅਹਿਮ ਫੈਸਲੇ

ਵੈਨਕੂਵਰ: ਆਪ ਸਪੋਰਟ ਗਰੁੱਪ ਬੀ ਸੀ ਕੈਨੇਡਾ ਦੇ ਮੀਟਿੰਗ ਸਰੀ ਕੈਨੇਡਾ ਚ ਹੋਈ ਜਿਸ ਵਿੱਚ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਵਿਧਾਨ ਸਭਾ ਚ ਰੱਖਣ ਤੋ ਬਾਅਦ ਪੈਦਾ ਹੋਈ ਸਥਿਤੀ ਅਤੇ ਪੰਜਾਬ ਦੇ ਸਿਆਸੀ ਹਾਲਾਤ ਬਾਰੇ ਵਿਚਾਰ ਚਰਚਾ ਕੀਤੀ ਗਈ।
ਸਾਰੇ ਮੈਬਰਾਂ ਨੇ ਪੰਜਾਬ ਦੇ ਹਿੱਤਾਂ ਲਈ ਬਠਿੰਡਾ ਕਨਵੈਨਸ਼ਨ ਚ ਪਾਸ ਕੀਤੇ 6 ਮਤਿਆਂ ਨੂੰ ਪੂਰਨ ਸਮਰਥਨ ਦਿੱਤਾ ਗਿਆ। ਪੰਜਾਬ ਦੇ ਹੱਕ ਚ ਨਿਤਰਣ ਵਾਲੇ H MLAs ਸਹਿਬਾਨ ਦੇ ਇਤਿਹਾਸਕ ਸਟੈਡ ਅਤੇ ਪੰਜਾਬ ਦੇ ਭਵਿੱਖ ਲਈ ਚੰਗੀ ਸੁਰੂਆਤ ਦੀ ਸਲਾਘਾ ਕੀਤੀ ਗਈ। ਸਾਰੇ ਮੈਂਬਰਾਂ ਵੱਲੋ ਪੰਜਾਬ ਟੀਮ ਨੂੰ ਪੂਰਨ ਭਰੋਸਾ ਦਿੱਤਾ ਗਿਆ ਇਸ ਲਈ ਪੰਜਾਬ ਦੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਪੰਜਾਬ ਦੇ ਹੱਕਾਂ ਦੀ ਇਸ ਲੜਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦੁਆਉਣ ਲਈ ਆਪਣਾ ਬਣਦਾ ਯੋਗਦਾਨ ਪਾਉਣ।
ਪੰਜਾਬ ਦੀਆਂ ਮੁਸ਼ਕਲਾਂ ਦਾ ਹੱਲ ਪੰਜਾਬ ਦੇ ਲੋਕ ਆਪਣੇ ਲੀਡਰਾਂ ਰਾਹੀ ਹੀ ਲੱਭ ਸਕਦੇ ਹਨ ਇਸ ਲਈ ਉਹਨਾਂ ਆਪਣੇ ਯੋਗ ਤੇ ਕਾਬਲ ਲੀਡਰਸ਼ਿਪ ਦੀ ਅਗਵਾਈ ਚ ਇਕਜੁੱਟਤਾ ਨਾਲ ਪੰਜਾਬ ਦਾ ਚੰਗਾ ਭਵਿੱਖ ਸਿਰਜ ਸਕਦੇ ਹਨ। ਜਿਸ ਲਈ ਸ਼ੁਰੂਆਤ ਹੋ ਚੁੱਕੀ ਹੈ।
ਬੀਤੇ 4 ਸਾਲ ਦੀ ਕਾਰਗੁਜ਼ਾਰੀ ਤੋ ਸਿੱਧ ਹੋ ਚੁੱਕਾ ਹੈ ਕਿ ਆਪ ਦੀ ਸੈਟਰਲ ਲੀਡਰਸ਼ਿਪ ਪੰਜਾਬ ਦੇ ਹਿੱਤਾ ਦੀ ਤਰਜਮਾਨੀ ਨਹੀ ਕਰ ਸਕਦੀ। ਇਸ ਲਈ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰੇ ਪੰਜਾਬ ਦੇ ਲੀਡਰਾਂ ਨੂੰ ਪੰਜਾਬ ਦੀ ਟੀਮ ਨਾਲ ਜੁੜਣ ਦੀ ਅਪੀਲ ਕੀਤੀ ਗਈ। ਡਾ ਗਾਂਧੀ ਤੇ ਸ. ਛੋਟੇਪੁਰ ਨੂੰ ਕੰਵਰ ਸੰਧੂ ਤੇ ਸੁਖਪਾਲ ਸਿੰਘ ਖਹਿਰਾ ਵੱਲੋ ਪੰਜਾਬੀ ਏਕਤਾ ਨਾਲ ਜੋੜਨ ਦਾ ਸ਼ਲਾਘਾਯੋਗ ਉਪਰਾਲਾ ਹੈ। ਆਉਣ ਵਾਲੀਆ ਲੋਕ ਸਭਾ ਚੋਣਾਂ ਚ ਪੰਜਾਬੀਆਂ ਨੂੰ ਆਪਣੇ ਉਮੀਦਵਾਰ ਲੋਕਾਂ ਦੁਆਰਾ ਆਪ ਚੁਣਨ ਤੋ ਬਾਅਦ ਉਹਨਾਂ ਦੀ ਜਿੱਤ ਜਕੀਨੀ ਬਣਾਉਣੀ ਚਾਹੀਦੀ ਹੈ।