ਵੈਨਕੂਵਰ ‘ਚ ਤਿੰਨ ਥਾਵਾਂ ਦੇ ਨਾਂ ਇਤਿਹਾਸਕ ਸ਼ਖਸੀਅਤਾਂ, ਸੰਸਥਾਵਾਂ ਉੱਪਰ ਰੱਖਣ ਬਾਰੇ ਵਿਚਾਰ

ਵੈਨਕੂਵਰ ‘ਚ ਤਿੰਨ ਥਾਵਾਂ ਦੇ ਨਾਂ ਇਤਿਹਾਸਕ ਸ਼ਖਸੀਅਤਾਂ, ਸੰਸਥਾਵਾਂ ਉੱਪਰ ਰੱਖਣ ਬਾਰੇ ਵਿਚਾਰ

ਵੈਨਕੂਵਰ ਸ਼ਹਿਰ ਦੀ ਕੌਂਸਲ ਵੱਲੋਂ ਇਤਿਹਾਸਕ ਕਦਮ ਚੁੱਕਦਿਆਂ ਕੁਝ ਇੱਕ ਅਹਿਮ ਸ਼ਖ਼ਸੀਅਤਾਂ ਦੇ ਨਾਵਾਂ ਤੇ ਸਥਾਨਾਂ ਦੇ ਨਾਂ ਰੱਖੇ ਗਏ ਹਨ। ਇਨ੍ਹਾਂ ਵਿੱਚ ਰੌਸ ਸਟਰੀਟ ਰੋਡ ਦਾ ਨਾਂ ਖਾਲਸਾ ਦੀਵਾਨ ਰੋਡ ਰੱਖਿਆ ਗਿਆ ਹੈ, ਜਦਕਿ ਬੀਬੀ ਹਰਨਾਮ ਕੌਰ ਅਤੇ ਭਾਈ ਹੁਸੈਨ ਰਹੀਮ ਦੇ ਨਾਮ ਵੀ ਕੁਝ ਸਥਾਨਾਂ ਦੇ ਨਾਮ ਬਦਲ ਕੇ ਰੱਖੇ ਗਏ ਹਨ। ਬਿਨਾਂ ਸ਼ੱਕ ਇਹ ਸ਼ਲਾਘਾਯੋਗ ਯਤਨ ਹੈ, ਇਸਦੇ ਨਾਲ ਕੁਝ ਵਿਚਾਰ ਵੀ ਮਹੱਤਵਪੂਰਨ ਹੈ ਕਿ ਇਹ ਚੋਣ ਕਰਨ ਵਿੱਚ ਅਤੇ ਇਤਿਹਾਸਕ ਪੱਖੋਂ ਵਿਚਾਰ ਦੇਣ ਵਿੱਚ ਕਿਸ ਦੀ ਅਹਿਮ ਭੂਮਿਕਾ ਹੈ। ਦਰਅਸਲ ਕੈਨੇਡਾ ਦੇ ਇਤਿਹਾਸ ਵਿੱਚ ਨਵਾਂ ਮੋੜ ਦੇਣ ਵਾਲੀਆਂ ਸ਼ਖ਼ਸੀਅਤਾਂ ਵਿੱਚ ਪ੍ਰਮੁੱਖ ਨਾਮ ਹਨ ਭਾਈ ਭਾਗ ਸਿੰਘ ਜੀ ਭਿੱਖੀਵਿੰਡ, ਭਾਈ ਬਲਵੰਤ ਸਿੰਘ ਜੀ ਖੁਰਦਪੁਰ, ਭਾਈ ਮੇਵਾ ਸਿੰਘ ਜੀ ਲੋਪੋਕੇ।ਇਨ੍ਹਾਂ ਤੋਂ ਇਲਾਵਾ ਅਜਿਹੇ ਸ਼ਹੀਦਾਂ ਵਿੱਚ ਭਾਈ ਬਤਨ ਸਿੰਘ, ਭਾਈ ਕਰਮ ਸਿੰਘ ਦੌਲਤਪੁਰ, ਭਾਈ ਉਤਮ ਸਿੰਘ ਹਾਂਸ, ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਹਰਨਾਮ ਸਿੰਘ ਸਾਹਰੀ,ਜੀ ਡੀ ਕੁਮਾਰ, ਪ੍ਰਿੰਸੀਪਲ ਸੰਤ ਤੇਜਾ ਸਿੰਘ ਤੇ ਭਾਈ ਮਿੱਤ ਸਿੰਘ ਪੰਡੋਰੀ, ਜੋ ਕਿ ਸਭ ਲੋਕਾਂ ਦੀ ਜ਼ੁਬਾਨ ਤੇ ਹਨ।
ਵਿਚਾਰਨ ਵਾਲੀ ਗੱਲ ਇਹ ਹੈ ਕਿ ਸੀ ਭਾਈ ਮੇਵਾ ਸਿੰਘ ਲੋਪੋਕੇ ਜਿਨ੍ਹਾਂ ਨੇ ਹਾਪਕਿਨਸਨ ਨੂੰ ਸੋਧਿਆ ਸੀ ਅਤੇ ਉਨ੍ਹਾਂ ਨੂੰ ਫਾਂਸੀ ਹੋਈ ਸੀ, ਅੱਜ ਵੀ ਉਨ੍ਹਾਂ ਦਾ ਨਾਂ ਕੈਨੇਡਾ ਦੇ ਇਤਿਹਾਸ ਵਿੱਚ ਅਤੇ ਇੱਥੋਂ ਦੀਆਂ ਸਰਕਾਰਾਂ ਦੇ ਵੇਰਵਿਆਂ ਵਿੱਚ ਕਾਤਲ ਵਜੋਂ ਅੰਕਿਤ ਹੈ, ਜਿਸ ਨੂੰ ਸੋਧ ਕਰਾਉਣ ਅਤੇ ਬਣਦਾ ਸਨਮਾਨ ਦਿਵਾਉਣ ਦੀ ਲੋੜ ਹੈ। ਇਸ ਤਰ੍ਹਾਂ ਹੀ ਭਾਈ ਭਾਗ ਸਿੰਘ ਜੀ ਖਾਲਸਾ ਦੀਵਾਨ ਸੁਸਾਇਟੀ ਦੇ ਮੋਢੀਆਂ ਵਿੱਚੋਂ ਇੱਕ ਹਨ, ਜਿੰਨ੍ਹਾਂ ਨੇ ਪੰਜਾਬ ਤੋਂ ਚੱਲੀ ਚੀਫ ਖਾਲਸਾ ਦੀਵਾਨੀਆਂ ਦੀ ਅੰਗਰੇਜ਼- ਪ੍ਰਸਤੀ ਤੋਂ ਬਿਲਕੁਲ ਉਲਟ ਕੈਨੇਡਾ ਵਿੱਚ ਬ੍ਰਿਟਿਸ਼ ਸਾਮਰਾਜ ਖ਼ਿਲਾਫ਼ ਝੰਡਾ ਚੁੱਕਿਆ। ਉਨ੍ਹਾਂ ਖਾਲਸਾ ਦੀਵਾਨ ਦੇ ਸੈਕਿੰਡ ਐਵੀਨਿਊ ਸਥਿਤ ਗੁਰਦੁਆਰਾ ਸਾਹਿਬ ਵਿਖੇ ਸਥਾਪਤੀ ਵਿਰੁੱਧ ਹਰ ਕਦਮ ਉਠਾਇਆ ਅਤੇ ਆਖਰਕਾਰ ਉਨ੍ਹਾਂ ਦੀ ਸ਼ਹੀਦੀ ਵੀ ਸਰਕਾਰ ਦੀ ਸ਼ਹਿ ਤੇ ਗੁਰਦੁਆਰਾ ਸਾਹਿਬ ਵਿਖੇ ਭਾਈ ਬਤਨ ਸਿੰਘ ਜੀ ਸਮੇਤ ਹੋਈ। ਇਸ ਤੋਂ ਇਲਾਵਾ ਵੈਨਕੂਵਰ ਵਿੱਚ ਹੀ ਖਾਲਸਾ ਦੀਵਾਨ ਸੁਸਾਇਟੀ ਦੇ ਪਹਿਲੇ ਗ੍ਰੰਥੀ ਸਾਹਿਬ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਬੜੀ ਮਹਾਨ ਯੋਧੇ ਹੋਏ ਹਨ, ਜਿਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਖ਼ਿਲਾਫ਼ ਇੰਮੀਗਰੈਂਟ ਲੋਕਾਂ ਦੇ ਹੱਕਾਂ ਲਈ ਹਰ ਜੱਦੋਂ- ਜਹਿਦ ਕੀਤੀ ਤੇ ਆਖ਼ਰ ਸ਼ਹੀਦੀ ਦੇ ਕੇ ਆਪਣਾ ਤੇ ਕੌਮ ਦਾ ਨਾਂ ਰੌਸ਼ਨ ਕੀਤਾ। ਕੈਨੇਡਾ ਚ ਪਹਿਲਾ ਪੰਜਾਬੀ ਅਖ਼ਬਾਰ ਸ਼ੁਰੂ ਕਰਨ ਵਾਲੇ ਸ਼ਹੀਦ ਭਾਈ ਹਰਨਾਮ ਸਿੰਘ ਸਾਹਰੀ ਅਤੇ ਉਨ੍ਹਾਂ ਦੇ ਸਾਥੀ ਜੀ ਡੀ ਕੁਮਾਰ ਦੀ ਇਤਿਹਾਸਕ ਦੇਣ ਹੈ। ਭਾਈ ਹਰਨਾਮ ਸਿੰਘ ਵੀ ਗੁਲਾਮੀ ਖ਼ਿਲਾਫ਼ ਲੜਦਿਆਂ ਸ਼ਹੀਦ ਹੋਣ ਵਾਲੇ ਗ਼ਦਰੀ ਯੋਧੇ ਹਨ। ਪ੍ਰਿੰਸੀਪਲ ਸੰਤ ਤੇਜਾ ਸਿੰਘ ਨੇ ਆਪਣੀ ਬੇਬਾਕ ਵਿਚਾਰਾਂ ਅਤੇ ਸੰਘਰਸ਼ ਰਾਹੀਂ ਕੈਨੇਡਾ ਤੋਂ ਭਾਰਤੀਆਂ ਨੂੰ ਹਾਂਡਰਸ ਭੇਜਣ ਦੀ ਦੀ ਸਕੀਮ ਫੇਲ ਕੀਤੀ ਅਤੇ ਇਸ ਤੋਂ ਇਲਾਵਾ ਖਾਲਸਾ ਦੀਵਾਨ ਸੁਸਾਇਟੀ ਦਾ ਸੰਵਿਧਾਨ ਰਚਣ, ਪਰਿਵਾਰਾਂ ਨੂੰ ਇੱਥੇ ਮੰਗਵਾਉਣ ਦੇ ਯਤਨਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ।ਇਸ ਤਰ੍ਹਾਂ ਹੀ ਬਾਕੀ ਸ਼ਖ਼ਸੀਅਤਾਂ ਦਾ ਲੰਮਾ ਕੀਤੀ ਇਤਿਹਾਸ ਅਤੇ ਕੁਰਬਾਨੀ ਹੈ,ਜਿਸ ਬਾਰੇ ਬਹੁਤ ਸਾਰੇ ਇਤਿਹਾਸਕਾਰਾਂ ਵੱਲੋਂ ਲੋਕਾਂ ਨੂੰ ਸਮੇਂ-ਸਮੇਂ ਜਾਣਕਾਰੀ ਦਿੱਤੀ ਜਾਂਦੀ ਰਹੀ ਹੈ।
ਇਹ ਵੀ ਸੱਚ ਹੈ ਸ਼ਹੀਦ ਭਾਗ ਸਿੰਘ, ਭਾਈ ਮੇਵਾ ਸਿੰਘ ਤੇ ਭਾਈ ਬਲਵੰਤ ਸਿੰਘ ਦੀ ਵਰਗਿਆਂ ਦੀ ਅਗਵਾਈ ਦੌਰਾਨ ਖਾਲਸਾ ਦੀਵਾਨ ਸੰਸਥਾ ਸਰਕਾਰਾਂ ਵਿਰੁੱਧ ਲੜਦੀ ਰਹੀ ਪਰ ਸਮਾਂ ਬੀਤਣ ਦੇ ਸੰਸਥਾ ਦੇ ਮੋਹਰੀ ਸਮੇਂ ਦੀਆਂ ਸਰਕਾਰਾਂ ਦੀ ਪੁਸ਼ਤ -ਪਨਾਹੀ ਕਿਵੇਂ ਕਰਦੇ ਆ ਰਹੇ ਹਨ,ਇਹ ਸੱਚ ਵੀ ਲੁਕਿਆ ਨਹੀਂ ਹੈ। ਵੈਨਕੂਵਰ ਵਿੱਚ ਤਿੰਨ ਥਾਵਾਂ ਦੇ ਨਾਂ ਇਤਿਹਾਸਕ ਸ਼ਖਸੀਅਤਾਂ ਤੇ ਸੰਸਥਾਵਾਂ ਉੱਪਰ ਰੱਖਣ ਬਾਰੇ ਕੁਝ ਸੂਝਵਾਨ ਇਤਿਹਾਸਕਾਰਾਂ ਅਤੇ ਦੂਰ ਅੰਦੇਸ਼ ਵਿਅਕਤੀਆਂ ਨਾਲ ਵਿਚਾਰਾਂ ਹੋਈਆਂ, ਤਾਂ ਉਨ੍ਹਾਂ ਇਸ ਕਦਮ ਦੀ ਜਿੱਥੇ ਸ਼ਲਾਘਾ ਕੀਤੀ ਉੱਥੇ ਕੁਝ ਸਵਾਲ ਵੀ ਉਠਾਏ ਜਿਸ ਬਾਰੇ ਵਿਚਾਰ ਕਰਨ ਦੀ ਲੋੜ ਹੈ। ਪਹਿਲੀ ਗੱਲ ਬੀਬੀ ਹਰਨਾਮ ਕੌਰ ਜੀ ਦੀ ਸ਼ਖ਼ਸੀਅਤ ਅਤੇ ਕੈਨੇਡਾ ਵਿੱਚ ਸੰਖੇਪ ਇਤਿਹਾਸ ਅਜੇ ਵੀ ਪ੍ਰਚਾਰਨ ਦੀ ਲੋੜ ਹੈ, ਹਾਲਾਂਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ 100ਵੇਂ ਯਾਦਗਾਰੀ ਦਿਨ ‘ਤੇ ਪੰਜਾਬੀ ਸਹਿਤ ਸਭਾ ਮੁੱਢਲੀ ਐਬਟਸਫੋਰਡ ਵੱਲੋਂ ਸੈਮੀਨਾਰ ਵੀ ਕੀਤਾ ਗਿਆ ੮0; ਬੀਬੀ ਹਰਨਾਮ ਸ਼ਹੀਦ ਭਾਈ ਭਾਗ ਸਿੰਘ ਜੀ ਦੀ ਸੁਪਤਨੀ ਸਨ ਅਤੇ ਕੈਨੇਡਾ ਆਉਣ ਵਾਲੀਆਂ ਭਾਰਤੀ ਮੂਲ ਦੀਆਂ ਇਸਤਰੀਆਂ ਵਿੱਚੋਂ ਇੱਕ ਸਨ,ਇੱਥੇ ਹੀ ਆਪ ਜੀ ਇਮੀਗ੍ਰਾਂਟ ਸਰਕਾਰੀ ਵਿਭਾਗ ਵੱਲੋਂ ਨਜ਼ਰਬੰਦੀ ਰਹੇ ਪਰ ਭਾਈਚਾਰੇ ਦੇ ਸਾਂਝੇ ਯਤਨਾ ਸਦਕਾ ਰਿਹਾ ੯ਾਂ; ਇੱਥੇ ਆਪ ਜੀ ਨੇ ਬੱਚੀ ਨੂੰ ਜਨਮ ਦਿੱਤਾ, ਮਗਰੋਂ ਸਦੀਵੀ ਵਿਛੋੜਾ ਦੇ ਗਏ। ਆਪ ਜੀ ਦਾ ਇਤਿਹਾਸ ਮਹੱਤਵਪੂਰਨ ਹੈ ਪਰ ਅਜੇ ਪੂਰਾ ਪ੍ਰਚਾਰਿਆ ਨਹੀਂ ?; ਜੇਕਰ ਸ਼ਹੀਦ ਭਾਈ ਭਾਗ ਸਿੰਘ ਜੀ ਦੀ ਗੱਲ ਕਰੀਏ ਉਨ੍ਹਾਂ ਦੇ ਜੀਵਨ ਬਾਰੇ ਅਤੇ ਸਰਕਾਰ ਖਿਲਾਫ਼ ਸੰਘਰਸ਼ ਬਾਰੇ ਹਰ ਕੋਈ ਭਲੀ ਭਾਂਤ ਜਾਣਦਾ ।
ਦੂਸਰੀ ਸ਼ਖਸੀਅਤ ਭਾਈ ਹੁਸੈਨ ਰਹੀਮ ਹੈ, ਜਿਸ ਦੇ ਨਾਂ ਤੇ ਪਲਾਜ਼ੇ ਦਾ ਨਾਂ ਰੱਖਣ ਦਾ ਫੈਸਲਾ ਹੋਇਆ । ਹੁਸੈਨ ਰਹੀਮ ਵੀ ਭਾਰਤ ਦੇ ਗੁਜਰਾਤ ਤੋਂ ਆਉਣ ਵਾਲੇ ਪ੍ਰਵਾਸੀ ਸਨ, ਜਿਨ੍ਹਾਂ ਦਾ ਮੂਲ ਨਾਂ ਸ਼ਗਨ ਖੈਰਾਜ ਵਰਮਾ ਸੀ। ਇੱਥੇ ਕਾਗਜ਼ੀ ਰੂਪ ਵਿੱਚ ਨਾਮ ਬਦਲ ਕੇ ਹੁਸੈਨ ਰਹੀਮ ਰੱਖ ਲਿਆ ਸੀ। ਉਨ੍ਹਾਂ ‘ਦਾ ਹਿੰਦੁਸਤਾਨੀ ‘ ਅਖ਼ਬਾਰ ਵੀ ਕੱਢਿਆ ਅਤੇ ਗ਼ਦਰੀਆਂ ਨਾਲ ਵੀ ਕੰਮ ਕੀਤਾ। ਇਤਿਹਾਸਕਾਰਾਂ ਅਨੁਸਾਰ ਜੋ ਭੂਮਿਕਾ ਅਮਰੀਕਾ ਵਿੱਚ ਲਾਲਾ ਹਰਦਿਆਲ ਦੀ ਰਹੀ, ਉਹੀ ਭੂਮਿਕਾ ਕੈਨੇਡਾ ਵਿੱਚ ਸ਼ਗਨ ਖਿਰਾਜ ਵਰਮਾ ਉਰਫ਼ ਹੁਸੈਨ ਦੀ ਰਹੀ।ਜਦੋਂ ਬਹੁਤੇ ਗ਼ਦਰੀ ਸ਼ਹੀਦ ਹੋ ਗਏ ਜਾਂ ਫਿਰ ਭਾਰਤ ਰਵਾਨਾ ਹੋ ਗਏ ਤਾਂ ਹੁਸੈਨ ਰਹੀਮ ਵੱਲੋਂ ਗ਼ਦਰੀ ਯੋਧਿਆਂ ਨਾਲ ਬਣਾਈ ਗਈ ਦੂਰੀ ਵੱਡਾ ਸਵਾਲ ਹੈ। ਉਨ੍ਹਾਂ ਦਾ ਦਿਹਾਂਤ 1933 ਵਿੱਚ ੯ਾਂ; ਦਰਅਸਲ ਕੈਨੇਡਾ ਦੇ ਮੋਢੀ ਭਾਰਤੀਆਂ ਦੇ ਸੰਘਰਸ਼ ਵਿੱਚ ਹੁਸੈਨ ਰਹੀਮ ਦੀ ਮੁਕੰਮਲ ਭੂਮਿਕਾ ਦਾ ਅਧਿਐਨ ਅਜੇ ਸਹੀ ਢੰਗ ਨਾਲ ਨਹੀਂ ਹੋ ।
ਇਸ ਚੋਣ ਵਿੱਚ ਉਨ੍ਹਾਂ ਦਾ ਨਾਮ ਨਾਮਜ਼ਦ ਕਰਨਾ ਵੀ ਵਿਚਾਰਨ ਯੋਗ ਗੱਲ ਹੈ, ਜਦਕਿ ਉਸ ਸਮੇਂ ਸ਼ਹੀਦ ਬਲਵੰਤ ਸਿੰਘ ਖੁਰਦਪੁਰ ਜਾਂ ਭਾਗ ਸਿੰਘ ਮੇਵਾ ਸਿੰਘ ਲੋਪੋਕੇ ਆਦਿ ਦੇ ਨਾਮਾਂ ਬਾਰੇ ਬੱਚਾ- ਬੱਚਾ ਜਾਣਦਾ ਹੈ ਤੇ ਉਨ੍ਹਾਂ ਦੀ ਕੁਰਬਾਨੀ ਹਕੂਮਤਾਂ ਖ਼ਿਲਾਫ਼ ਸੰਘਰਸ਼ ਦੀ ਗਵਾਹੀ ਦਿੰਦੀ । ਕਿਤੇ ਇਹੀ ਕਾਰਨ ਤਾਂ ਨਹੀਂ ਕਿ ਚੋਣ ਕਰਤਾਵਾਂ ਨੇ ਸਰਕਾਰਾਂ ਖਿਲਾਫ ਨੰਗੇ ਧੜ ਲੜਨ ਵਾਲੇ ਅਤੇ ਸ਼ਹੀਦੀਆਂ ਪਾਉਣ ਵਾਲੇ ਖਾਲਸਾ ਦਿਵਾਨ ਸੰਸਥਾ ਦੇ ਮੋਢੀਆਂ ਨੂੰ ਅੱਖੋਂ ਪਰੋਖੇ ਕੀਤਾ ਹੋਵੇ। ਇੱਕ ਸਵਾਲ ਹੈ, ਇਹ ਸਵਾਲ ਹੈ ਨਾਮ ਪੇਸ਼ ਕਰਨ ਵਾਲਿਆਂ ਨੂੰ ਪਰ ਵੈਨਕੂਵਰ ਸ਼ਹਿਰ ਦੀ ਕੌਂਸਲ ਅਤੇ ਸਮੁੱਚੇ ਪ੍ਰਸ਼ਾਸਨ ਦਾ ਧੰਨਵਾਦ, ਜਿਨ੍ਹਾਂ ਇਤਿਹਾਸਕ ਕਦਮ ਚੁੱਕਦਿਆਂ, ਨਾਵਾਂ ਨੂੰ ਮਹੱਤਵ ਦਿੱਤਾ।

-ਡਾ ਗੁਰਵਿੰਦਰ ਸਿੰਘ ਧਾਲੀਵਾਲ