ਭਾਰਤ ਤੋਂ ਕੈਨੇਡਾ-ਅਮਰੀਕਾ ਜਾਣ ਲਈ ਹੁਣ ਖਰਚਣੇ ਪੈਣਗੇ ਸਿਰਫ਼ ਸਿਰਫ 13,499 ਰੁਪਏ

ਭਾਰਤ ਤੋਂ ਕੈਨੇਡਾ-ਅਮਰੀਕਾ ਜਾਣ ਲਈ ਹੁਣ ਖਰਚਣੇ ਪੈਣਗੇ ਸਿਰਫ਼ ਸਿਰਫ 13,499 ਰੁਪਏ 

ਨਵੀਂ ਦਿੱਲੀ : ਹੁਣ ਤੁਸੀਂ ਰਾਸ਼ਟਰਪਤੀ ਰਾਜਧਾਨੀ ਦਿੱਲੀ ਤੋਂ ਕੈਨੇਡਾ ਤੇ ਅਮਰੀਕਾ ਦੀ ਜਹਾਜ਼ ਰਾਹੀਂ ਯਾਤਰਾ ਸਿਰਫ 13,499 ਰੁਪਏ ਵਿਚ ਕਰ ਸਕਦੇ ਹਨ। ਆਈਸਲੈਂਡ ਦੀ ਏਅਰਲਾਈਨ ਵਾਓ ਏਅਰ ਨੇ ਅਪਣੀ ਉਡਾਣਾਂ ਦੇ ਲਈ ਘੱਟ ਕਿਰਾਏ ਦੀ ਪੇਸ਼ਕਸ਼ ਕੀਤੀ ਹੈ। ਏਅਰਲਾਈਨ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਅਪਣੇ ਕੇਂਦਰ ਆਈਸਲੈਂਡ ਦੇ ਰੇਕਜਾਵਿਕ ਦੇ ਲਈ ਸੱਤ ਦਸੰਬਰ ਤੋਂ ਉਡਾਣ ਸ਼ੁਰੂ ਕਰੇਗੀ। ਇਸ ਦੀ ਸ਼ੁਰੂਆਤ ਕਰਦੇ ਹੋਏ ਵਾਓ ਏਅਰ ਤਿੰਨ ਹਫ਼ਤਾਵਾਰੀ ਉਡਾਣਾਂ ਚਲਾਵੇਗੀ। ਕੰਪਨੀ ਨੇ ਇਨ੍ਹਾਂ ਉਡਾਣਾਂ ਦੇ ਜ਼ਰੀਏ ਅਪਣੇ ਕੇਂਦਰ ਰੇਕਜਾਵਿਕ ਦੇ ਰਸਤੇ ਯਾਤਰੀਆਂ ਨੂੰ ਉਤਰ ਅਮਰੀਕਾ ਅਤੇ ਯੂਰਪ ਨਾਲ ਜੋੜੇਗੀ, ਬਾਅਦ ਵਿਚ ਉਡਾਣਾਂ ਦੀ ਗਿਣਤੀ ਵਧਾ ਕੇ ਹਫ਼ਤੇ ਵਿਚ ਪੰਜ ਕੀਤੀ ਜਾਵੇਗੀ। ਏਅਰਲਾਈਨ ਮੁਤਾਬਕ, ਯਾਤਰੀ 13,499 ਰੁਪਏ ਦਾ ਕਿਰਾਇਆ ਦੇ ਕੇ ਸ਼ਿਕਾਗੋ, ਓਰਲੈਂਡੋ, ਨੇਵਾਰਕ ਡੈਟਰਾ૪ਇਟ, ਸਾਨ ਫਰਾਂਸਿਸਕੋ, ਬਾਲਟੀਮੋਰ, ਬੋਸਟਨ, ਪਿਟਸਬਰਗ, ਲਾਸ ਏਂਜਲਸ, ਵਾਸ਼ਿੰਗਟਨ ਡੀਸੀ, ਸੇਂਟ ਲੁਈ ਜਿਹੇ ਸ਼ਹਿਰਾਂ ਦੀ ਹਵਾਈ ਯਾਤਰਾ ਕਰ ਸਕਦੇ ਹਨ। ਕਿਰਾਏ ਵਿਚ ਕਰ ਸ਼ਾਮਲ ਹੈ, ਇਹ ਕਿਰਾਇਆ ਟੋਰਾਂਟੋ ਅਤੇ ਮਾਂਟਰੀਅਲ ਦੇ ਲਈ ਵੀ ਹੋਵੇਗਾ। ਇਹ ਦਸੰਬਰ 2018 ਤੋਂ ਮਾਰਚ 2019 ਦੇ ਵਿਚ ਨਵੀਂ ਦਿੱਲੀ ਤੋਂ ਉਕਤ ਥਾਵਾਂ ਦੇ ਲਈ ਹੋਵੇਗੀ। ਸਸਤੀ ਦਰ ‘ਤੇ ਲੰਬੀ ਉਡਾਣ ਦੀ ਸਹੂਲਤ ਉਪਲਬਧ ਕਰਾਉਣ ਵਾਲੀ ਕੰਪਨੀ ਦੀ ਇਹ ਪੇਸ਼ਕਸ਼ 18 ਸਤੰਬਰ ਤੋਂ 28 ਸਤੰਬਰ ਦੇ ਵਿਚ ਕੀਤੀ ਗਈ ਸਾਰੀ ਬੁਕਿੰਗ ‘ਤੇ ਲਾਗੂ ਹੋਵੇਗੀ। ਕਿਰਾਇਆ ਉਨ੍ਹਾਂ ਯਾਤਰੀਆਂ ਦੇ ਲਈ ਹੈ ਜੋ ਟਿਕਟ ਦੀ ਬੁਕਿੰਗ ਏਅਰਲਾਈਨ ਦੀ ਵੈਬਸਾਈਟ ਤੋਂ ਕਰਨਗੇ।