Copyright © 2019 - ਪੰਜਾਬੀ ਹੇਰਿਟੇਜ
ਕਮਲਾ ਹੈਰਿਸ ਨੇ ਚੋਣ ਮੁਹਿੰਮ ਕੀਤੀ ਸ਼ੁਰੂ

ਕਮਲਾ ਹੈਰਿਸ ਨੇ ਚੋਣ ਮੁਹਿੰਮ ਕੀਤੀ ਸ਼ੁਰੂ

ਅਮਰੀਕੀ ਲੋਕਤੰਤਰ ‘ਤੇ ਪਹਿਲਾਂ ਕਦੇ ਇਸ ਤਰ੍ਹਾਂ ਹਮਲਾ ਨਹੀਂ ਹੋਇਆ : ਕਮਲਾ ਹੈਰਿਸ

ਵਾਸ਼ਿੰਗਟਨ : ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੇ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਡੇਮੋਕਰੇਟਿਕ ਪਾਰਟੀ ਦੀ ਉਮੀਦਵਾਰ ਬਨਣ ਲਈ ਆਪਣੀ ਪ੍ਰਚਾਰ ਮੁਹਿੰਮ ਸ਼ੁਰੂ ਕਰਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਦੀ ਜ਼ੋਰਦਾਰ ਆਲੋਚਨਾ ਕੀਤੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਅਮਰੀਕੀ ਲੋਕਤੰਤਰ ਖਤਰੇ ‘ਚ ਹੈ ਅਤੇ ਟਰੰਪ ਨਾਲ ਲੜਨਾ ਆਸਾਨ ਨਹੀਂ। ਜ਼ਿਕਰਯੋਗ ਹੈ ਕਿ ਕਮਲਾ ਹੈਰਿਸ ਨੇ ਪੜਾਈ ਲਈ ਭਾਰਤ ਦੇ ਸੂਬੇ ਤਮਿਲਨਾਡੂ ਤੋਂ ਅਮਰੀਕਾ ਆਈ ਆਪਣੀ ਮਾਂ ਸ਼ਿਆਮਲਾ ਗੋਪਾਲਨ ਦੇ ਲੜਨ ਦੇ ਜਜ਼ਬੇ ਨੂੰ ਯਾਦ ਕਰਦੇ ਹੋਏ ਕਿਹਾ ਕਿ ਟਰੰਪ ਦੇ ਖਿਲਾਫ ਚੋਣ ਲੜਨਾ ਇੱਕ ਵੱਡੀ ਚਣੌਤੀ ਹੈ । ਹੈਰਿਸ ਨੇ ਆਕਲੈਂਡ ਵਿਖੇ 30 ਮਿੰਟ ਦੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਵਿੱਚ ਕਿਹਾ , ‘ਮੇਰੀ ਮਾਂ ਕਹਿੰਦੀ ਸੀ ਕਿ ਹੱਥ ਉੱਤੇ ਹੱਥ ਰੱਖਕੇ ਬੈਠਣ ਅਤੇ ਸ਼ਿਕਾਇਤ ਕਰਨ ਨਾਲ ਕੰਮ ਨਹੀਂ ਚੱਲੇਗਾ, ਕੁੱਝ ਕਰੋ।’ 54 ਸਾਲ ਦੀ ਹੈਰਿਸ ਨੇ ਕਰੀਬ 20, 000 ਲੋਕਾਂ ਦੀ ਭੀੜ ਦੇ ਸਾਹਮਣੇ ਕਿਹਾ , ‘ਅਪਣੀ ਮਾਂ ਤੋਂ ਮਿਲੇ ਲੜਨ ਦੇ ਜਜ਼ਬੇ ਦੇ ਨਾਲ, ਮੈਂ ਅੱਜ ਤੁਹਾਡੇ ਸਾਹਮਣੇ ਖੜੇ ਹੋਕੇ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਨਣ ਲਈ ਆਪਣੀ ਦਾਵੇਦਾਰੀ ਦੀ ਘੋਸ਼ਣਾ ਕਰਦੀ ਹਾਂ। ਮੈਂ ਇਸ ਚੋਣ ਵਿੱਚ ਇਸਲਈ ਲੜ ਰਹੀ ਹਾਂ, ਕਿਉਂਕਿ ਮੈਂ ਆਪਣੇ ਦੇਸ਼ ਨਾਲ ਪਿਆਰ ਕਰਦੀ ਹਾਂ।’ ਹੈਰਿਸ ਨੇ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੇਟਿਕ ਪਾਰਟੀ ਦਾ ਉਮੀਦਵਾਰ ਬਨਣ ਦੀ ਆਪਣੀ ਦਾਵੇਦਾਰੀ ਦੀ ਘੋਸ਼ਣਾ ਪਿਛਲੇ ਸੋਮਵਾਰ ਨੂੰ ਕੀਤੀ ਸੀ।