Copyright & copy; 2019 ਪੰਜਾਬ ਟਾਈਮਜ਼, All Right Reserved
ਮੈਕਸੀਕੋ ਦੀ ਦੀਵਾਰ ਤੋਂ ਦੋ-ਗੁਣਾ ਮਹਿੰਗਾ ਪਿਆ ਸ਼ਟਡਾਊਨ

ਮੈਕਸੀਕੋ ਦੀ ਦੀਵਾਰ ਤੋਂ ਦੋ-ਗੁਣਾ ਮਹਿੰਗਾ ਪਿਆ ਸ਼ਟਡਾਊਨ

ਵਾਸਿੰਗਟਨ ਅਮਰੀਕਾ ‘ਚ ਕਰੀਬ ਪੰਜ ਹਫ਼ਤੇ ਤਕ ਚੱਲੇ ਸ਼ਟਡਾਊਨ ਕਾਰਨ ਅਰਥਚਾਰੇ ਨੂੰ 11 ਅਰਬ ਡਾਲਰ (ਕਰੀਬ 78 ਹਜ਼ਾਰ ਕਰੋੜ ਰੁਪਏ) ਦਾ ਨੁਕਸਾਨ ਹੋਇਆ ਹੈ। ਇਸ ‘ਚੋਂ ਇਕ ਚੌਥਾਈ ਦੀ ਭਰਪਾਈ ਵੀ ਨਹੀਂ ਹੋ ਸਕਦੀ। ਦੇਸ਼ ਦੇ ਸਭ ਤੋਂ ਲੰਬੇ ਸ਼ਟਡਾਊਨ ਤੋਂ ਬਾਅਦ ਅਰਥਚਾਰੇ ਨੂੰ ਹੋਏ ਨੁਕਸਾਨ ਨੂੰ ਲੈ ਕੇ ਸੰਸਦ ਦੇ ਬਜਟੀ ਦਫ਼ਤਰ (ਸੀਬੀਓ) ਨੇ ਪਹਿਲਾ ਅਧਿਕਾਰਕ ਡਾਟਾ ਜਾਰੀ ਕੀਤਾ ਹੈ। ਉਨ੍ਹਾਂ ਮੁਤਾਬਕ ਅਮਰੀਕਾ ਨੂੰ ਇਹ ਸ਼ਟਡਾਊਨ ਮੈਕਸੀਕੋ ਦੀ ਦੀਵਾਰ ਦੇ ਬਜਟ ਤੋਂ ਦੋ ਗੁਣਾ ਮਹਿੰਗਾ ਪਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ਼ੈਰ ਕਾਨੂੰਨੀ ਅਪਰਵਾਸੀਆਂ ਨੂੰ ਰੋਕਣ ਲਈ ਮੈਕਸੀਕੋ ਦੀ ਸਰਹੱਦ ‘ਤੇ ਦੀਵਾਰ ਬਣਾਉਣ ਨੂੰ ਲੈ ਕੇ 5.7 ਅਰਬ ਡਾਲਰ (ਕਰੀਬ 40 ਹਜ਼ਾਰ ਕਰੋੜ ਰੁਪਏ) ਦਾ ਬਜਟ ਮੰਗਿਆ ਸੀ। ਇਸ ‘ਤੇ ਵਿਰੋਧੀ ਧਿਰ ਡੇਮੋਕ੍ਰੇਟਿਕ ਪਾਰਟੀ ਨਾਲ ਸਹਿਮਤੀ ਨਾ ਬਣਨ ਕਾਰਨ ਦੇਸ਼ ‘ਚ ਇਕ ਮਹੀਨੇ ਤੋਂ ਵੀ ਲੰਬੇ ਸਮੇਂ ਤਕ ਸ਼ਟਡਾਊਨ ਚੱਲਿਆ ਜਿਸ ਨਾਲ ਅੱਠ ਲੱਖ ਸਰਕਾਰੀ ਮੁਲਾਜ਼ਮ ਪ੍ਰਭਾਵਿਤ ਹੋਏ। ਆਪਣੇ ਉੱਪਰ ਦਬਾਅ ਵਧਣ ਕਾਰਨ ਟਰੰਪ ਨੇ ਬੀਤੇ ਸ਼ੁੱਕਰਵਾਰ ਨੂੰ ਤਿੰਨ ਹਫ਼ਤੇ ਲਈ ਆਰਜ਼ੀ ਤੌਰ ‘ਤੇ ਸ਼ਟਡਾਊਨ ਖ਼ਤਮ ਕਰ ਦਿੱਤਾ। ਟਰੰਪ ਹਾਲਾਂਕਿ ਹਾਲੇ ਵੀ ਦੀਵਾਰ ਦੀ ਮੰਗ ‘ਤੇ ਅੜੇ ਹੋਏ ਹਨ ਤੇ ਉਨ੍ਹਾਂ ਦੁਬਾਰਾ ਸ਼ਟਡਾਊਨ ਕਰਨ ਦੀ ਧਮਕੀ ਵੀ ਦਿੱਤੀ ਹੈ। ਸੀਬੀਓ ਮੁਤਾਬਕ ਦਸੰਬਰ ਤੋਂ ਸ਼ੁਰੂ ਹੋਏ ਸ਼ਟਡਾਊਨ ਕਾਰਨ 2018 ਦੀ ਆਖ਼ਰੀ ਤਿਮਾਹੀ ‘ਚ ਦੇਸ਼ ਦਾ ਜੀਡੀਪੀ ਤਿੰਨ ਅਰਬ ਡਾਲਰ ਤਕ ਘਟ ਗਿਆ ਸੀ। ਇਸ ਨਾਲ 2019 ਦੀ ਪਹਿਲੀ ਤਿਮਾਹੀ ‘ਚ ਵੀ ਜੀਡੀਪੀ ਅੱਠ ਅਰਬ ਡਾਲਰ ਤਕ ਘਟਣ ਦੀ ਸ਼ੰਕਾ ਪ੍ਰਗਟਾਈ ਗਈ ਹੈ। ਇਸ ਸਾਲ ਅਮਰੀਕਾ ਦੀ ਵਿਕਾਸ ਦਰ ਪਹਿਲਾਂ ਹੀ 3.1 ਫ਼ੀਸਦੀ ਤੋਂ ਘਟ ਕੇ 2.3 ਫ਼ੀਸਦੀ ਹੋਣ ਦਾ ਅਨੁਮਾਨ ਸੀ। ਸ਼ਟਡਾਊਨ ਨਾਲ ਇਹ ਹੋਰ ਪ੫ਭਾਵਿਤ ਹੋ ਸਕਦੀ ਹੈ। ਸੀਬੀਓ ਦੀ ਰਿਪੋਰਟ ‘ਤੇ ਡੈਮੋਯੇਟਿਕ ਪਾਰਟੀ ਨੇ ਕਿਹਾ ਹੈ ਕਿ ਇਸ ਨਾਲ ਟਰੰਪ ਨੂੰ ਦੁਬਾਰਾ ਸ਼ਟਡਾਊਨ ਨਾ ਕਰਨ ਲਈ ਰਾਜ਼ੀ ਕੀਤਾ ਜਾ ਸਕੇਗਾ।