Copyright © 2019 - ਪੰਜਾਬੀ ਹੇਰਿਟੇਜ
ਭਾਰਤ ‘ਚ ਬੇਰੁਜ਼ਗਾਰੀ ਸਿੱਖਰਾਂ ‘ਤੇ

ਭਾਰਤ ‘ਚ ਬੇਰੁਜ਼ਗਾਰੀ ਸਿੱਖਰਾਂ ‘ਤੇ

45 ਸਾਲਾਂ ਦਾ ਰਿਕਾਰਡ ਟੁੱਟਿਆ

ਚੰਡੀਗੜ੍ਹ : ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਿੱਖਿਅਤ ਲੋਕਾਂ ਵਿੱਚ ਬੇਰੁਜ਼ਗਾਰੀ ਦੀ ਦਰ ਵੀ ਤੇਜ਼ੀ ਨਾਲ ਵਧੀ ਹੈ । ਮੋਦੀ ਸਰਕਾਰ ਵਲੋਂ 2016 ਵਿੱਚ ਨੋਟਬੰਦੀ ਦੀ ਘੋਸ਼ਣਾ ਤੋਂ ਬਾਅਦ ਬੇਰੁਜ਼ਗਾਰੀ ਨੂੰ ਲੈ ਕੇ ਇਹ ਪਹਿਲਾ ਸਰਵੇ ਹੈ। ਨੈਸ਼ਨਲ ਸੈਂਪਲ ਸਰਵੇ ਆਫਿਸ ਦੇ ਪੀਰਿਆਡਿਕ ਲੇਬਰ ਫੋਰਸ ਸਰਵੇ ਨੇ ਭਾਰਤ ‘ਚ ਬੇਰੁਜ਼ਗਾਰੀ ਦੀ ਦਰ 2017-18 ਵਿੱਚ 6.1 ਫੀਸਦੀ ਰਿਕਾਰਡ ਕੀਤੀ ਹੈ ਜੋ ਕਿ ਪਿਛਲੇ 45 ਸਾਲਾਂ ਵਿੱਚ ਸਭ ਤੋਂ ਵੱਧ ਹੈ। ਇਸ ਹਫਤੇ ਨੈਸ਼ਨਲ ਸਟੇਟਿਸਟਿਕਲ ਕਮੀਸ਼ਨ ਦੇ ਦੋ ਮੈਬਰਾਂ ਨੇ ਕਈ ਕਾਰਣਾਂ ਕਰਕੇ ਭਾਰਤ ਸਰਕਾਰ ਦੁਆਰਾ ਰਿਪੋਰਟ ਨੂੰ ਪਬਲਿਸ਼ ਨਾ ਕੀਤੇ ਜਾਣ ਦੇ ਕਾਰਨ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਹ ਰਿਪੋਰਟ ਹੁਣ ਤੱਕ ਸਾਰਵਜਨਿਕ ਨਹੀਂ ਕੀਤੀ ਗਈ।
ਮਿਲੀ ਜਾਣਕਾਰੀ ਅਨੁਸਾਰ ਭਾਰਤ ਦੀ ਮੋਦੀ ਸਰਕਾਰ ਵਲੋਂ 2016 ਵਿੱਚ ਨੋਟਬੰਦੀ ਦੀ ਘੋਸ਼ਣਾ ਤੋਂ ਬਾਅਦ ਬੇਰੁਜ਼ਗਾਰੀ ਨੂੰ ਲੈ ਕੇ ਇਹ ਪਹਿਲਾ ਸਰਵੇ ਹੈ। ਇਸ ਸਰਵੇ ਲਈ ਡਾਟਾ ਜੁਲਾਈ 2017 ਤੋਂ 2018 ਦੇ ਵਿੱਚ ਲਏ ਗਏ ਹਨ। ਬਿਜਨੇਸ ਸਟੈਂਡਰਡ ਦੁਆਰਾ ਜਿਨ੍ਹਾਂ ਡਾਕਿਉਮੇਂਟ ਨੂੰ ਰਿਵਿਊ ਕੀਤਾ ਗਿਆ ਉਸਦੇ ਆਧਾਰ ਉੱਤੇ ਪਤਾ ਚੱਲਿਆ ਕਿ 1972 – 73 ਤੋਂ ਬਾਅਦ ਇਹ ਹੁਣ ਤੱਕ ਦੀ ਬੇਰੁਜ਼ਗਾਰੀ ਦੀ ਸਭ ਤੋਂ ਵੱਧ ਦਰ ਹੈ। ਬਿਜਨੇਸ ਸਟੈਂਡਰਡ ਨੇ ਐਨਐਸਐਸਓ ਦੀ ਜਿਸ ਰਿਪੋਰਟ ਨੂੰ ਦੇਖਣ ਦਾ ਦਾਅਵਾ ਕੀਤਾ ਹੈ ਉਸਦੇ ਮੁਤਾਬਕ ‘ਨੌਜਵਾਨ ਪੀੜ੍ਹੀ ਹੁਣ ਖੇਤੀਬਾੜੀ ਦੀ ਬਜਾਏ ਵਿਦੇਸ਼ਾਂ ‘ਚ ਜਾ ਕੇ ਕੰਮ ਦੀ ਤਲਾਸ਼ ਕਰ ਰਹੇ ਹਨ ਕਿਉਂਕਿ ਖੇਤੀਬਾੜੀ ਦੇ ਕੰਮ ਵਿੱਚ ਉਨ੍ਹਾਂ ਨੂੰ ਠੀਕ ਮਿਹਨਤਾਨਾ ਨਹੀਂ ਮਿਲ ਪਾ ਰਿਹਾ ਹੈ।’ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਿੱਖਿਅਤ ਲੋਕਾਂ ਵਿੱਚ ਬੇਰੁਜ਼ਗਾਰੀ ਦੀ ਦਰ ਵੀ ਤੇਜ਼ੀ ਨਾਲ ਵੱਧੀ ਹੈ। 2004 – 05 ਦੇ ਮੁਕਾਬਲੇ 2017 – 18 ਵਿੱਚ ਇਸ ਮਾਮਲੇ ਦਾ ਗਰਾਫ ਕਾਫੀ ਉਪਰ ਗਿਆ ਹੈ। 2004 – 05 ਵਿੱਚ ਸਿੱਖਿਅਤ ਔਰਤਾਂ ਵਿੱਚ ਬੇਰੁਜ਼ਗਾਰੀ ਦੀ ਦਰ 15 . 2 ਫੀਸਦੀ ਸੀ ਜੋ 2017 – 18 ਵਿੱਚ ਵਧਕੇ 17 . 3 ਫੀਸਦੀ ਪਹੁੰਚ ਗਈ ਹੈ। ਇਸੇ ਤਰ੍ਹਾਂ ਸ਼ਹਿਰਾਂ ਦੇ ਸਿੱਖਿਅਤ ਪੁਰਸ਼ਾਂ ਵਿੱਚ ਵੀ ਬੇਰੁਜ਼ਗਾਰੀ ਦੀ ਦਰ 2011 – 12 ਦੇ 3.5 – 4.4 ਫੀਸਦੀ ਤੋਂ ਵਧਕੇ 2017 – 18 ਵਿੱਚ 10.5 ਫੀਸਦੀ ਪਹੁੰਚ ਗਈ ਹੈ। ਹਾਲਾਂਕਿ, ਭਾਰਤ ਸਰਕਾਰ ਨੇ ਇਸ ਮਾਮਲੇ ਵਿੱਚ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਰਾਸ਼ਟਰੀ ਸਰਵੇਖਣ ਦਫ਼ਤਰ ਜੁਲਾਈ 2017 ਤੋਂ ਦਿਸੰਬਰ 2018 ਤੱਕ ਦੀ ਮਿਆਦ ਲਈ ਤੀਮਾਹੀ ਆਂਕੜਿਆਂ ਦੀ ਜਾਂਚ ਕਰ ਰਿਹਾ ਹੈ।