Copyright © 2019 - ਪੰਜਾਬੀ ਹੇਰਿਟੇਜ
ਨਿਊਜ਼ਲੈਂਡ ਸਰਕਾਰ ਨੇ ਹਥਿਆਰਾਂ ਦੀ ਵਿਕਰੀ ਤੇ ਲਿਆ ਵੱਡਾ ਫੈਸਲਾ

ਨਿਊਜ਼ਲੈਂਡ ਸਰਕਾਰ ਨੇ ਹਥਿਆਰਾਂ ਦੀ ਵਿਕਰੀ ਤੇ ਲਿਆ ਵੱਡਾ ਫੈਸਲਾ

ਆਕਲੈਂਡ : ਨਿਊਜ਼ਲੈਂਡ ਵਿੱਚ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿਚ ਇਕ ਆਸਟਰੇਲੀਆਈ ਵਿਅਕਤੀ ਵੱਲੋਂ ਕੀਤੀ ਗਈ ਅੰਧਾਧੁੰਦ ਗੋਲੀਬਾਰੀ ਵਿਚ ਹਮਲੇ ਵਿਚ 50 ਲੋਕਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਮਗਰੋਂ ਹੁਣ ਨਿਊਜ਼ਲੈਂਡ ਦੀ ਪ੍ਰਧਾਨ ਮੰਤਰੀ ਜੇਸਿਕਾ ਅਰਡਰਨ ਨੇ ਦੇਸ਼ ਵਿਚ ਹਥਿਆਰਾਂ ਨਾਲ ਜੁੜੀ ਇਕ ਮਹੱਤਵਪੂਰਨ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਫੌਜ ਸ਼ੈਲੀ ਦੀ ਸੈਮੀ-ਆਟੋਮੈਟਿਕ ਹਥਿਆਰਾਂ (ਐਮਐਸਐਸਏ) ਅਤੇ ਅਸਾਲਟ ਰਾਈਫਲਾਂ ਦੀ ਵਿਕਰੀ ਉਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਕ ਨਿਊਜ਼ਲੈਂਡ ਸਰਕਾਰ ਨੇ ਅਜਿਹੀਆਂ ਕਈ ਸਮੱਗਰੀਆਂ ਉਤੇ ਵੀ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ ਕਿ ਜੋ ਨਿਮਨ ਸਮਰਥਾ ਦੇ ਸੈਮੀ ਆਟੋਮੇਟਿਕ ਹਥਿਆਰਾਂ ਦੇ ਨਿਰਮਾਣ ਵਿਚ ਸਮਰਥ ਹੈ ਅਤੇ ਜਿਸ ਨਾਲ ਨਰਸੰਹਾਰ ਕੀਤਾ ਜਾ ਸਕਦਾ ਹੈ। ਸਾਰੇ ਉਚ ਸਮਰਥਾ ਵਾਅ ਮੈਗਜੀਨਾਂ ਤੋਂ ਇਲਾਵਾ ਐਮਐਸਐਸਏ ਬਣਾ ਸਕਣ ਵਾਲੇ ਸਾਰੇ ਫਲਪੁਰਜ਼ਿਆਂ ਦੀ ਵਿਕਰੀ ਉਤੇ ਵੀ ਪਾਬੰਦੀ ਲਗਾ ਦਿੱਤੀ ਹੈ। ਅਰਡਰਨ ਨੇ ਭਰੋਸਾ ਪ੍ਰਗਟਾਇਆ ਕਿ ਨਿਊਜ਼ਲੈਂਡ ਦੀ ਵੱਡੀ ਆਬਾਦੀ ਇਸ ਬਦਲਾਅ ਦਾ ਸਮਰਥਨ ਕਰੇਗੀ। ਵਿਰੋਧੀ ਨੈਸ਼ਨਲ ਪਾਰਟੀ ਨੇ ਐਮਐਸਐਸਏ ਹਥਿਆਰਾਂ ਉਤੇ ਪਾਬੰਦੀ ਦੀ ਪ੍ਰਸ਼ੰਸ਼ਾ ਕੀਤੀ ਹੈ।