ਭੈਣ ਨਾਨਕੀ ਦਾ ਵੀਰ… …

ਭੈਣ ਨਾਨਕੀ ਦਾ ਵੀਰ… …

ਪਿਤਾ ਕਾਲੂ ਦਾ ਦੁਲਾਰਾ, ਮਾਤਾ ਤ੍ਰਿਪਤਾ ਦਾ ਜਾਇਆ।
ਭੈਣ ਨਾਨਕੀ ਦਾ ਵੀਰ, ਜੱਗ ਤਾਰਨੇ ਨੂੰ ਆਇਆ।
ਦੱਸਾਂ ਨੌਹਾਂ ਦੀ ਕਮਾਈ ਉਨ੍ਹਾਂ ਕਰਨੀ ਸਿਖਾਈ।
ਜਬਰ-ਜੁਲਮਾਂ ਵਿਰੁੱਧ ਗੁਰਾਂ ਅਵਾਜ਼ ਸੀ ਉਠਾਈ
ਸੱਜਣ ਵਰਗਿਆਂ ਠੱਗਾਂ ਨੂੰ ਸਿੱਧੇ ਰਾਹੇ ਪਾਇਆ।
ਭੈਣ ਨਾਨਕੀ ਦਾ ਵੀਰ… …
ਅੰਧ ਵਿਸ਼ਵਾਸਾਂ ਨੇ ‘ਪ੍ਰੀਤ’ ਦੁਨੀਆ ਸੀ ਘੇਰੀ।
ਠੱਗੀ, ਚੋਰੀ ਤੇ ਡਕੈਤੀ, ਸੀਗੀ ਚਲਦੀ ਬਥੇਰੀ।
ਜਾਤ ਪਾਤ ਵਾਲਾ ਫਰਕ ਜੱਗ ‘ਚੋਂ ਮਟਾਇਆ।
ਭੈਣ ਨਾਨਕੀ ਦਾ ਵੀਰ… …
ਹਰਪ੍ਰੀਤ ਕੌਰ (604) 442-7619