ਚੋਰ ਉਚੱਕਾ ਚੌਧਰੀ, ਗੁੰਡੀ ਰੰਨ ਪ੍ਰਧਾਨ

ਚੋਰ ਉਚੱਕਾ ਚੌਧਰੀ, ਗੁੰਡੀ ਰੰਨ ਪ੍ਰਧਾਨ

ਜਿਹੜੇ ਰਾਜ ਦੇ ਵਿਗੜ ਜਾਣ ਨੇਤਾ,
ਉਹਦਾ ਬਾਦਸ਼ਾਹ ਵੀ ਬੇਈਮਾਨ ਹੋਵੇ।
ਧੂਣੀ ਧੁੱਖਦੀ ਜਿੱਥੇ ਰਿਸ਼ਵਤਾਂ ਦੀ,
ਉੱਥੋਂ ਲਾ ਪਤਾ ਭਗਵਾਨ ਹੋਵੇ।

ਜਿੱਥੇ ਕਦਰ ਨਾ ਵਿੱਦਿਆ ਡਿਗਰੀਆਂ ਦੀ,
ਅਣਪੜ੍ਹਤਾ ਉੱਥੇ ਸ਼ੈਤਾਨ ਹੋਵੇ।
ਹਰ ਮੋੜ ‘ਤੇ ਵਿਕਣ ਨਸ਼ੇ ਜਿੱਥੇ,
ਨਿੱਤ ਮਰਗ ‘ਤੇ ਜੁੜੀ ਮਕਾਣ ਹੋਵੇ।
ਜਿੱਥੇ ਹੋਵੇ ਨਾ ਰਾਜਾ ਬਾਬੂ ਕੋਈ,
ਉੱਥੇ ਚੋਰਾਂ ‘ਚ ਸਾਧ ਪ੍ਰੇਸ਼ਾਨ ਹੋਵੇ।
ਹੋਵੇ ਸਾਧ ਦੀ ਨਾ ਖ਼ੈਰ ਉੱਥੇ,
ਜਿੱਥੇ ਚੇਲਿਆਂ ਹੱਥ ਕਿਰਪਾਨ ਹੋਵੇ।

ਹੋਵੇ ਭੀੜ ਨਾ ਕਦੇ ਸਿਆਣਿਆਂ ਦੀ,
ਭੀੜ ਵਿੱਚ ਨਾ ਸਿਆਣਾ ਇਨਸਾਨ ਹੋਵੇ।
ਜਿੱਥੇ ਚੋਰ ਉਚੱਕਾ ਚੌਧਰੀ,
ਗੁੰਡੀ ਰੰਨ ਵੀ ਉੱਥੇ ਪ੍ਰਧਾਨ ਹੋਵੇ।

ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’ 604-751-1113 (ਕੈਨੇਡਾ)