Copyright © 2019 - ਪੰਜਾਬੀ ਹੇਰਿਟੇਜ
ਅਮਰੀਕਾ ਦੀ ਸਟੇਟ ਮੈਸਾਚੂਸਸ ਦੇ ਸ਼ਹਿਰ ਹੌਲੀਓਕ ਵਿਚ ਵੀ 84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਮਤਾ ਪਾਸ

ਅਮਰੀਕਾ ਦੀ ਸਟੇਟ ਮੈਸਾਚੂਸਸ ਦੇ ਸ਼ਹਿਰ ਹੌਲੀਓਕ ਵਿਚ ਵੀ 84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਮਤਾ ਪਾਸ

ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰਾ ਦੇਣਾ ਭਾਰਤ ਦਾ ਘੱਟ ਗਿਣਤੀ ਸਬੰਧੀ ਚਿਹਰਾ ਨੰਗਾ ਹੋਇਆ : ਗੁਰਨਿੰਦਰ ਸਿੰਘ ਧਾਲੀਵਾਲ

ਮੈਸਾਚੂਸਸ : ਅਮਰੀਕਾ ਦੇ ਸਟੇਟ ਮੈਸਾਚੂਸਸ ਦੀ ਹੌਲੀਓਕ ਸ਼ਹਿਰ ਦੀ ਮੇਅਰ ਕੌਂਸਲ ਨੇ ਵੀ ਦਿਲੀ ਵਿਚ 1984 ਦੌਰਾਨ ਹੋਏ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਹੋਣ ਦਾ ਮਤਾ ਪਾ ਦਿੱਤਾ ਹੈ। ਇਹ ਮਤਾ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਗੁਰਨਿੰਦਰ ਸਿੰਘ ਧਾਲੀਵਾਲ ਦੀ ਮਿਹਨਤ ਸਦਕਾ ਪਿਆ ਹੈ। ਅਤੇ ਇਸ ਮਤੇ ਨੂੰ ਵਿਸ਼ੇਸ਼ ਕਰਕੇ ਮੇਅਰ ਅਲੈਕਸ ਬੀ ਮੋਰਸ ਵੱਲੋਂ ਪੜ੍ਹਿਆ ਗਿਆ ਹੈ ਸਾਰੇ ਹਾਊਸ ਨੇ ਇਸ ਨੂੰ ਪ੍ਰਵਾਨ ਕੀਤਾ। ਇਸ ਤੋਂ ਪਹਿਲਾਂ ਕਨੈਕਟੀਕਟ ਤੇ ਪੈਨਸਲਵੇਨੀਆ ਸਟੇਟ ਨੇ ਵੀ ਇਹ ਮਤਾ ਪਾਇਆ ਸੀ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਹੁਣ ਅਮਰੀਕਾ ਵਿਚ ਵੱਖ ਵੱਖ ਸਟੇਟਾਂ ਅਤੇ ਸ਼ਹਿਰਾਂ ਵਿਚ ਇਹ ਮਤੇ ਸਰਕਾਰੀ ਤੌਰ ਤੇ ਪੈਣ ਲੱਗੇ ਹਨ ਜਿਸ ਤੋਂ ਸਪਸ਼ਟ ਹੋ ਗਿਆ ਹੈ ਕਿ ਇਹ ਮਾਮਲਾ ਹੁਣ ਯੂਐਨਓ ਤੱਕ ਵੀ ਪੁੱਜੇਗਾ। ਇਸ ਸਬੰਧੀ ਗੁਰਨਿੰਦਰ ਸਿੰਘ ਧਾਲੀਵਾਲ, ਹਿੰਮਤ ਸਿੰਘ ਕੋਆਰਡੀਨੇਟਰ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਬਲਜਿੰਦਰ ਸਿੰਘ ਅਤੇ ਮੋਹਨ ਸਿੰਘ ਭਰਾੜਾ ਨੇ ਦੱਸਿਆ ਕਿ ਭਾਰਤ ਵਿਚ 1984 ਵਿਚ ਹੋਏ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦੇਣ ਦੇ ਮਤੇ ਪੈਣ ਦੀ ਅਮਰੀਕਾ ਵਿਚ ਲਹਿਰ ਚੱਲ ਗਈ ਹੈ। ਹੌਲੀਓਕ ਸ਼ਹਿਰ ਐਮਏ ਵਿਚ ਮਤਾ ਮੇਅਰ ਅਲੈਕਸ ਬੀ ਮੋਰਸ ਨੇ ਪੜ੍ਹਿਆ ਜਦ ਕਿ ਇਨ੍ਹਾਂ ਦਾ ਸਾਥ ਸਿਟੀ ਕੌਂਸਲ ਪੇਟਰ ਆਰ ਟੇਲਮਾਨ ਤੇ ਡੈਵਿਟ ਬਰਟੱਲੀ, ਸਟੇਟ ਪ੍ਰਤੀਨਿੱਧ ਅਰੌਨ ਵੇਗਾ ਸਨ ਜੋ ਹਾਊਸ ਦੇ ਸਪੀਕਰ ਰੌਬਰਟ ਏ ਡੇਲਿਓ ਦੀ ਹਾਜਰੀ ਵਿਚ ਪੜ੍ਹਿਆ ਗਿਆ। ਆਗੂਆਂ ਨੇ ਕਿਹਾ ਕਿ ਇਸ ਸਬੰਧੀ ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ ਨੇ ਵਿਸ਼ੇਸ਼ ਰੋਲ ਨਿਭਾਇਆ ਹੈ। ਇਹ ਮਤਾ ਪਾਉਣ ਲਈ ਪੂਰਾ ਸਿੱਖ ਜਗਤ ਇਸ ਮੇਅਰ ਕੌਂਸਲ ਦਾ ਰਿਣੀ ਹੈ। ਕਿਉਂਕਿ ਇਹ ਸਾਡੇ ਲਈ ਵੱਡੀ ਪ੍ਰਾਪਤੀ ਹੈ ਕਿ ਭਾਰਤੀ ਸਰਕਾਰ ਵੱਲੋਂ 1984 ਵਿਚ ਕਰਾਏ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਇਹ ਮਤਾ ਨਾ ਪਵੇ ਇਸ ਕਰਕੇ ਇਥੇ ਦੇ ਭਾਰਤੀ ਸਫਾਰਤਖਾਨੇ ਦੇ ਸਫੀਰ ਵੱਲੋਂ ਮੇਅਰ ਕੌਂਸਲ ਨੂੰ ਈਮੇਲ ਕਰਕੇ ਕਿਹਾ ਸੀ ਕਿ ਇਹ ਮਤਾ ਨਾ ਪਾਇਆ ਜਾਵੇ ਕਿਉਂਕਿ ਸਿੱਖ ਅੱਤਵਾਦੀ ਹਨ ਇਸ ਦੇ ਵਿਰੋਧ ਵਿਚ ਉਸ ਤੇ ਕੇਸ ਕੀਤਾ ਗਿਆ ਹੈ। ਜਿਸ ਨੂੰ ਅਮਰੀਕਾ ਦੀ ਅਦਾਲਤ ਵਿਚ ਪੇਸ਼ੀਆਂ ਭੁਗਤਣੀਆਂ ਪੈਣਗੀਆਂ।